ਖਰੜ ਹਲਕੇ ’ਚ ਸੜਕਾਂ ਦੇ ਵਿਕਾਸ ਲਈ ਵੱਡੇ ਪੱਧਰ ’ਤੇ ਕੰਮ ਜਾਰੀ-ਗੋਲਡੀ
ਚੰਡੀਗੜ੍ਹ, 4 ਅਗਸਤ (ਅਜੀਤ ਬਿਊਰੋ)- ਚੰਡੀਗੜ੍ਹ ਟਰਾਈ ਸਿਟੀ ਦੀਆਂ ਮਹਿਲਾਵਾਂ ਦੀਆਂ ਸੰਸਥਾਵਾਂ ਕਲੱਬਾਂ ਅਤੇ ਮੰਚਾਂ ਵਲੋਂ ਤੀਆਂ ਦੇ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ। ਹਰ ਸਾਲ ਦੀ ਤਰ੍ਹਾਂ ਇਸ ਵਾਰੀ ਵੀ ਅਮਨਦੀਪ ਕੌਰ ਬਾਸੀ ਦੀ ਅਗਵਾਈ ਹੇਠ ਸਲਾਨਾ ਨੌਵਾਂ ਤੀਆਂ ਦਾ ਤਿਉਹਾਰ ਉਤਸ਼ਾਹ ਤੇ ਰੀਝਾਂ ਨਾਲ ਮਨਾਇਆ ਗਿਆ।
ਖ
ਖਰੜ ਹਲਕੇ ’ਚ ਸੜਕਾਂ ਦੇ ਵਿਕਾਸ ਲਈ ਵੱਡੇ ਪੱਧਰ ’ਤੇ ਕੰਮ ਜਾਰੀ-ਗੋਲਡੀ
05-08-2026
ਚੰਡੀਗੜ੍ਹ, 4 ਅਗਸਤ (ਅਜੀਤ ਬਿਊਰੋ)- ਚੰਡੀਗੜ੍ਹ ਟਰਾਈ ਸਿਟੀ ਦੀਆਂ ਮਹਿਲਾਵਾਂ ਦੀਆਂ ਸੰਸਥਾਵਾਂ ਕਲੱਬਾਂ ਅਤੇ ਮੰਚਾਂ ਵਲੋਂ ਤੀਆਂ ਦੇ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ। ਹਰ ਸਾਲ ਦੀ ਤਰ੍ਹਾਂ ਇਸ ਵਾਰੀ ਵੀ ਅਮਨਦੀਪ ਕੌਰ ਬਾਸੀ ਦੀ ਅਗਵਾਈ ਹੇਠ ਸਲਾਨਾ ਨੌਵਾਂ ਤੀਆਂ ਦਾ ਤਿਉਹਾਰ ਉਤਸ਼ਾਹ ਤੇ ਰੀਝਾਂ ਨਾਲ ਮਨਾਇਆ ਗਿਆ। ਇਸ ਮੌਕੇ ਅਮਨਦੀਪ ਕੌਰ ਬਾਸੀ ਨੇ ਕਿਹਾ ਕਿ ਪੰਜਾਬੀ ਸੱਭਿਆਚਾਰ ਵਿਚ ਵਗਦੇ ਪਾਣੀਆਂ ਦੀ ਤਰ੍ਹਾਂ ਜਿਉਂਦੀਆਂ ਨੇ ਸਾਡੀਆਂ ਲੋਕ ਬੋਲੀਆਂ ਲੋਕ ਗੀਤ ਅਤੇ ਲੋਕ ਨਾਚ ਤੇ ਇੰਨਾ ਵਧੀਆ ਢੰਗ ਨਾਲ ਪੇਸ਼ਕਾਰੀਆਂ ਦੇ ਸੁਮੇਲ ਵਿਚ ਹਰਪ੍ਰੀਤ ਕੌਰ, ਰਾਜਵੀਰ ਕੌਰ, ਸ਼ੈਰੀ, ਕੁਲਦੀਪ ਕੌਰ, ਪ੍ਰਿਅੰਕਾ, ਚਰਨਜੀਤ ਕੌਰ ਨੇ ਆਪਣੇ ਦਿਲਕਸ਼ ਅੰਦਾਜ਼ ਵਿਚ ਪੇਸ਼ਕਾਰੀਆਂ ਦੇ ਕੇ ਖ਼ੂਬ ਰੌਣਕਾਂ ਲਾਈਆਂ। ਇਸੇ ਲੜੀ ਵਿਚ ਅਮਨਦੀਪ ਕੌਰ, ਸੰਦੀਪ ਕੌਰ, ਅੰਜਲੀ,ਪ੍ਰਤਿਭਾ , ਸ੍ਰਿਸ਼ਟੀ,ਸੁਖਵਿੰਦਰ, ਜਸਵੀਰ ਕੌਰ ਅਤੇ ਬਲਵੀਰ ਕੌਰ ਨੇ ਵੀ ਆਪਣੀ ਕਲਾ ਨਾਲ ਦਰਸ਼ਕਾਂ ਨੂੰ ਮੋਹਿਆ। ਇਸ ਮੌਕੇ ਮਹਿਲਾਵਾਂ ਤੇ ਮੁਟਿਆਰਾਂ ਵਲੋਂ ਤੰਬੋਲਾ, ਮਨੋਰੰਜਨ ਖੇਡਾਂ ,ਸੋਲੋ ਨਾਚ ਤੋ ਇਲਾਵਾ ਪੰਜਾਬ ਦੇ ਲੋਕ ਨਾਚ ਗਿੱਧਾ ਦੀ ਪੇਸ਼ਕਾਰੀ ਦੇ ਜ਼ਰੀਏ ਇਸ ਤਿਉਹਾਰ ਨੂੰ ਹੋਰ ਵੀ ਯਾਦਗਾਰੀ ਬਣਾਇਆ। ਇਸੇ ਦੌਰਾਨ ਰਜਿੰਦਰ ਕੌਰ ਨੂੰ ‘ਮਿਸ ਤੀਜ’ ਦੇ ਖ਼ਿਤਾਬ ਨਾਲ ਵੀ ਨਿਵਾਜਿਆ ਗਿਆ। ਮਹਿਲਾਵਾਂ ਨੂੰ ਸੰਬੋਧਨ ਹੁੰਦੇ ਹੋਏ ਅਮਨਦੀਪ ਕੌਰ ਨੇ ਕਿਹਾ ਕਿ ਇਹ ਤੀਜ ਦਾ ਤਿਉਹਾਰ ਸਿਰਫ਼ ਇਕ ਪ੍ਰੋਗਰਾਮ ਨਹੀਂ ਸੀ , ਸਗੋਂ ਪੰਜਾਬੀ ਸੱਭਿਆਚਾਰ ਨੂੰ ਸੰਭਾਲਣ ਤੇ ਅੱਗੇ ਵਧਾਉਣ ਦੀ ਇੱਕ ਕੋਸ਼ਿਸ਼ ਵਜੋਂ ਕਰਵਾਇਆ ਗਿਆ। ਇਸ ਮੌਕੇ ਹੋਰ ਵੀ ਵੱਖ-ਵੱਖ ਵਰਗਾਂ ਵਿਚ ਦਿੱਤੀਆਂ ਚੰਗੀਆਂ ਪੇਸ਼ਕਾਰੀਆਂ ਵਾਲੀਆਂ ਮੁਟਿਆਰਾਂ ਅਤੇ ਮਹਿਲਾਵਾਂ ਨੂੰ ਮਾਣ- ਸਨਮਾਨ ਦਿੱਤੇ ਗਏ। ਤੀਆਂ ਦੇ ਜੁੜੇ ਪਿੜ ਵਿਚ ਪੰਜਾਬ ਦੇ ਸੱਭਿਆਚਾਰਕ ਵਿਰਸੇ ਨੂੰ ਦਰਸਾਉਂਦੀਆਂ ਵਸਤਾਂ ’ਚ ਚਰਖੇ, ਪੱਖੀਆਂ, ਫ਼ੁਲਕਾਰੀਆਂ, ਮਿੱਟੀ ਦੇ ਘੜੇ ਆਦਿ ਨੂੰ ਵੀ ਪ੍ਰਮੁੱਖਤਾ ਨਾਲ ਸ਼ਾਮਿਲ ਕੀਤਾ ਗਿਆ ਸੀ।