05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਨਿਗਮ ਕਮਿਸ਼ਨਰ ਵਲੋਂ ਐਸ. ਪੀ. ਸੀ. ਏ. ਦਾ ਅਚਨਚੇਤ ਨਿਰੀਖਣ, ਪਸ਼ੂ ਇਲਾਜ ਤੇ ਦੇਖਭਾਲ ਸੇਵਾਵਾਂ ਦੀ ਕੀਤੀ ਸਮੀਖਿਆ

ਚੰਡੀਗੜ੍ਹ, 4 ਅਗਸਤ (ਸੰਦੀਪ ਕੁਮਾਰ ਮਾਹਨਾ)- ਬੇਸਹਾਰਾ ਅਤੇ ਜ਼ਖ਼ਮੀ ਜਾਨਵਰਾਂ ਦੀ ਭਲਾਈ ਲਈ ਦਿੱਤੀਆਂ ਜਾ ਰਹੀਆਂ ਸੇਵਾਵਾਂ ਨੂੰ ਹੋਰ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਚੰਡੀਗੜ੍ਹ ਨਗਰ ਨਿਗਮ ਦੇ ਕਮਿਸ਼ਨਰ ਅਮਿਤ ਕੁਮਾਰ, ਆਈ. ਏ.

Ad Position 21
No active advertisement
ਚੰਡੀਗੜ੍ਹ ਦੇ ਨਿਗਮ ਕਮਿਸ਼ਨਰ ਅਮਿਤ ਕੁਮਾਰ ਐਸ. ਪੀ. ਸੀ. ਏ. ਦਾ ਅਚਨਚੇਤ ਨਿਰੀਖਣ ਕਰਦੇ ਹੋਏ ਨਾਲ ਮੌਜੂਦ ਸੰਯੁਕਤ ਕਮਿਸ਼ਨਰ ਬਲਬੀਰ ਰਾਜ ਸਿੰਘ। ਤਸਵੀਰ : ਗੁਰਿੰਦਰ ਸਿੰਘ 05-08-2026
ਚੰਡੀਗੜ੍ਹ, 4 ਅਗਸਤ (ਸੰਦੀਪ ਕੁਮਾਰ ਮਾਹਨਾ)- ਬੇਸਹਾਰਾ ਅਤੇ ਜ਼ਖ਼ਮੀ ਜਾਨਵਰਾਂ ਦੀ ਭਲਾਈ ਲਈ ਦਿੱਤੀਆਂ ਜਾ ਰਹੀਆਂ ਸੇਵਾਵਾਂ ਨੂੰ ਹੋਰ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਚੰਡੀਗੜ੍ਹ ਨਗਰ ਨਿਗਮ ਦੇ ਕਮਿਸ਼ਨਰ ਅਮਿਤ ਕੁਮਾਰ, ਆਈ.ਏ.ਐਸ. ਨੇ ਸੁਸਾਇਟੀ ਫਾਰ ਪ੍ਰਿਵੈਂਸ਼ਨ ਆਫ਼ ਕਰੂਐਲਟੀ ਟੂ ਐਨੀਮਲਜ਼ ਦੀ ਇਮਾਰਤ ਦਾ ਅਚਨਚੇਤ ਨਿਰੀਖਣ ਕੀਤਾ। ਇਸ ਦੌਰਾਨ ਉਨ੍ਹਾਂ ਵਲੋਂ ਬੇਸਹਾਰਾ ਕੁੱਤਿਆਂ ਤੇ ਜ਼ਖ਼ਮੀ ਜਾਨਵਰਾਂ ਨੂੰ ਦਿੱਤੀਆਂ ਜਾ ਰਹੀਆਂ ਇਲਾਜ ਤੇ ਦੇਖਭਾਲ ਸੇਵਾਵਾਂ ਦਾ ਬਾਰੀਕੀ ਨਾਲ ਜਾਇਜ਼ਾ ਲਿਆ ਗਿਆ। ਨਿਗਮ ਕਮਿਸ਼ਨਰ ਨੇ ਨਿਰੀਖਣ ਦੌਰਾਨ ਐਸ.ਪੀ.ਸੀ.ਏ. ਵਿਖੇ ਦਵਾਈਆਂ ਦੀ ਉਪਲਬਧਤਾ, ਜਾਨਵਰਾਂ ਨ ੂੰ ਦਿੱਤੀ ਜਾ ਰਹੀ ਖੁਰਾਕ ਦੀ ਗੁਣਵੱਤਾ, ਸਫ਼ਾਈ ਅਤੇ ਸਵੱਛਤਾ ਦੇ ਪ੍ਰਬੰਧਾਂ ਤੋਂ ਇਲਾਵਾ ਸਮੁੱਚੇ ਕੰਪਲੈਕਸ ਦੇ ਰੱਖ-ਰਖਾਅ ਦੀ ਵੀ ਜਾਂਚ ਕੀਤੀ। ਅਮਿਤ ਕੁਮਾਰ ਨੇ ਕਿਹਾ ਕਿ ਬੇਸਹਾਰਾ ਤੇ ਜ਼ਖ਼ਮੀ ਜਾਨਵਰਾਂ ਦੀ ਭਲਾਈ ਨਗਰ ਨਿਗਮ ਦੀਆਂ ਪ੍ਰਮੁੱਖ ਤਰਜੀਹਾਂ ਵਿਚ ਸ਼ਾਮਲ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਜਾਨਵਰਾਂ ਦੀ ਸੰਭਾਲ ਅਤੇ ਪੁਨਰਵਾਸ ਸੇਵਾਵਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਨਿਰੰਤਰ ਨਿਗਰਾਨੀ ਤੇ ਬਿਹਤਰ ਪ੍ਰਬੰਧਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਇਸ ਮੌਕੇ ਨਿਗਮ ਕਮਿਸ਼ਨਰ ਦੇ ਨਾਲ ਵਿਸ਼ੇਸ਼ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ, ਆਈ. ਏ. ਐਸ., ਸੰਯੁਕਤ ਕਮਿਸ਼ਨਰ ਬਲਬੀਰ ਰਾਜ ਸਿੰਘ, ਮੈਡੀਕਲ ਅਫ਼ਸਰ ਆਫ਼ ਹੈਲਥ ਡਾ. ਇੰਦਰਦੀਪ ਕੌਰ ਤੇ ਨਗਰ ਨਿਗਮ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਖਰੜ ਹਲਕੇ ’ਚ ਸੜਕਾਂ ਦੇ ਵਿਕਾਸ ਲਈ ਵੱਡੇ ਪੱਧਰ ’ਤੇ ਕੰਮ ਜਾਰੀ-ਗੋਲਡੀ ਅਗਲੀ ਖ਼ਬਰ 12.26 ਲੱਖ ਰੁਪਏ ਦੀ ਠੱਗੀ ਦੇ ਚਾਰ ਮਾਮਲੇ ਦਰਜ
Ad Position 24
No active advertisement