05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਸੀ. ਬੀ. ਆਈ. ਵਲੋਂ 66 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਾ ਰੇਲਵੇ ਅਧਿਕਾਰੀ ਰੰਗੇ-ਹੱਥੀਂ ਕਾਬੂ

ਐੱਸ. ਏ.

Ad Position 21
No active advertisement
ਅਜੀਤ ਡੈਸਕ 05-08-2026
ਐੱਸ. ਏ. ਐੱਸ. ਨਗਰ, 4 ਅਗਸਤ (ਕਪਿਲ ਵਧਵਾ)- ਕੇਂਦਰੀ ਜਾਂਚ ਬਿਊਰੋ ਨੇ ਇਕ ਫਰਮ ਦੇ ਸੰਚਾਲਕ ਤੋਂ ਰਿਸ਼ਵਤ ਮੰਗਣ ਦੇ ਦੋਸ਼ ਹੇਠ ਉੱਤਰੀ ਰੇਲਵੇ ਦੇ ਬ੍ਰਿਜ ਵਰਕਸ਼ਾਪ ਜਲੰਧਰ ਕੈਂਟ ਵਿਖੇ ਤਾਇਨਾਤ ਸੀਨੀਅਰ ਸੈਕਸ਼ਨ ਇੰਜੀਨੀਅਰ (ਇੰਚਾਰਜ) ਮਿਲਿੰਦ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਨੂੰ ਅੱਜ ਮੁਹਾਲੀ ਸਥਿਤ ਵਿਸ਼ੇਸ਼ ਸੀ. ਬੀ. ਆਈ. ਅਦਾਲਤ ਵਿਚ ਪੇਸ਼ ਕੀਤੇ ਜਾਣ ‘ਤੇ 18 ਅਗਸਤ ਤੱਕ ਨਿਆਂਇਕ ਹਿਰਾਸਤ ਤਹਿਤ ਜੇਲ੍ਹ ਭੇਜ ਦਿੱਤਾ ਗਿਆ। ਹਾਸਿਲ ਜਾਣਕਾਰੀ ਅਨੁਸਾਰ ਸੀ. ਬੀ. ਆਈ. ਦੀ ਭ੍ਰਿਸ਼ਟਾਚਾਰ ਰੋਕੂ ਸ਼ਾਖਾ ਚੰਡੀਗੜ੍ਹ ਨੇ 3 ਅਗਸਤ ਨੂੰ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਤਹਿਤ ਮਾਮਲਾ ਦਰਜ ਕੀਤਾ ਸੀ। ਇਹ ਕਾਰਵਾਈ ਬਠਿੰਡਾ ਦੀ ਫਰਮ ਮੈਸ. ਜੇ. ਐੱਮ. ਡੀ. ਟ੍ਰੇਡਰਜ਼ ਦੇ ਅਧਿਕਾਰਤ ਨੁਮਾਇੰਦੇ ਹੇਮੰਤ ਬਾਂਸਲ ਦੀ ਸ਼ਿਕਾਇਤ ਦੇ ਆਧਾਰ ‘ਤੇ ਕੀਤੀ ਗਈ ਹੈ, ਜੋ ਕਿ ਫਰਮ ਮਾਲਕ ਦਾ ਪੁੱਤਰ ਅਤੇ ਸੰਚਾਲਕ ਹੈ। ਜ਼ਿਕਰਯੋਗ ਹੈ ਕਿ ਸ਼ਿਕਾਇਤਕਰਤਾ ਤੋਂ ਮੁਲਜ਼ਮ ਨੇ ਜੂਨ 2026 ਤੋਂ ਚੱਲ ਰਹੇ ਅਤੇ ਭਵਿੱਖ ਵਿਚ ਪੇਸ਼ ਕੀਤੇ ਜਾਣ ਵਾਲੇ ਲੱਖਾਂ ਰੁ. ਦੇ ਬਿੱਲਾਂ ਦੇ ਨੈਟ ਭੁਗਤਾਨ ‘ਚੋਂ 2 ਫ਼ੀਸਦੀ ਰਕਮ ਰਿਸ਼ਵਤ ਵਜੋਂ ਮੰਗੀ ਸੀ। ਸ਼ਿਕਾਇਤ ਵਿਚ ਇਹ ਵੀ ਦੋਸ਼ ਲਗਾਇਆ ਗਿਆ ਹੈ ਕਿ ਰਿਸ਼ਵਤ ਨਾ ਦੇਣ ਦੀ ਸੂਰਤ ਵਿਚ ਬਿੱਲਾਂ ਵਿਚ ਮਨਮਰਜ਼ੀ ਨਾਲ ਕਟੌਤੀਆਂ ਕਰਨ ਦੀ ਧਮਕੀ ਦਿੱਤੀ ਜਾ ਰਹੀ ਸੀ। ਸੀ. ਬੀ. ਆਈ. ਵਲੋਂ ਸ਼ਿਕਾਇਤ ਦੀ ਤਸਦੀਕ ਦੌਰਾਨ ਦੋਸ਼ਾਂ ਦੀ ਪੁਸ਼ਟੀ ਹੋਣ ਦਾ ਦਾਅਵਾ ਕੀਤਾ ਗਿਆ। ਜਾਂਚ ਦੌਰਾਨ ਰਿਕਾਰਡ ਕੀਤੀ ਗਈ ਗੱਲਬਾਤ ‘ਚ ਮੁਲਜ਼ਮ ਵਲੋਂ 66 ਹਜ਼ਾਰ ਰੁ. ਦੀ ਗ਼ੈਰ-ਕਾਨੂੰਨੀ ਰਕਮ ਮੰਗਣ ਦੇ ਸਬੂਤ ਮਿਲਣ ਉਪਰੰਤ ਮਾਮਲਾ ਦਰਜ ਕਰਕੇ ਸੀ. ਬੀ. ਆਈ. ਨੇ ਸੋਮਵਾਰ ਰਾਤ ਨੂੰ ਜਾਲ ਵਿਛਾ ਕੇ ਮੁਲਜ਼ਮ ਨੂੰ 66 ਹਜ਼ਾਰ ਰੁ. ਦੀ ਰਿਸ਼ਵਤ ਲੈਂਦੇ ਹੋਏ ਰੰਗੇ-ਹੱਥੀਂ ਕਾਬੂ ਕਰ ਲਿਆ। ਗ੍ਰਿਫ਼ਤਾਰੀ ਤੋਂ ਬਾਅਦ ਮੁਲਜ਼ਮ ਨੂੰ ਗ੍ਰਿਫ਼ਤਾਰੀ ਦੇ ਆਧਾਰਾਂ ਤੋਂ ਜਾਣੂ ਕਰਵਾ ਕੇ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਗਈ। ਮੰਗਲਵਾਰ ਨੂੰ ਅਦਾਲਤ ਵਿਚ ਪੇਸ਼ੀ ਉਪਰੰਤ ਉਸ ਨੂੰ 18 ਅਗਸਤ ਤੱਕ ਨਿਆਂਇਕ ਹਿਰਾਸਤ ਤਹਿਤ ਜੇਲ੍ਹ ਭੇਜ ਦਿੱਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਮਾਮਲਾ ਕੈਂਟ ਰੇਲਵੇ ਸਟੇਸ਼ਨ ’ਤੇ ਫਰਜ਼ੀ ਆਈ ਕਾਰਡਾਂ ਸਮੇਤ ਕਾਬੂ ਕੀਤੇ ਵਿਅਕਤੀ ਦਾ ਅਗਲੀ ਖ਼ਬਰ ਪਿੰਡ ਕੁੰਭੜਾ ਵਿਖੇ 50 ਤੋਂ ਵੱਧ ਪਰਿਵਾਰ ਕਾਂਗਰਸ ’ਚ ਸ਼ਾਮਿਲ
Ad Position 24
No active advertisement