06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਜਾਤੀ ਤੇ ਹੋਰ ਸਰਟੀਫ਼ਿਕੇਟ ਪ੍ਰਾਪਤ ਕਰਨ ਲਈ ਲੋਕ ਹੋ ਰਹੇ ਨੇ ਖੱਜਲ੍ਹ-ਖੁਆਰ

ਖਰੜ, 5 ਅਗਸਤ (ਜੰਡਪੁਰੀ)-ਪੰਜਾਬ ਸਰਕਾਰ ਵਲੋਂ ਸਕੂਲਾਂ/ਕਾਲਜਾਂ ਦੇ ਵਿਦਿਆਰਥੀਆਂ ਤੇ ਹੋਰਨਾਂ ਵਰਗਾਂ ਲਈ ਚਲਾਈਆਂ ਗਈਆਂ ਸਕੀਮਾਂ ਦਾ ਲਾਭ ਲੈਣ ਜਾਤੀ ਅਤੇ ਹੋਰ ਸਰਟੀਫ਼ਿਕੇਟ ਅਪਲਾਈ ਕਰਨ ਵਾਲੇ ਬਿਨੈਕਾਰਾਂ ਨੂੰ ਸਰਟੀਫ਼ਿਕੇਟ ਪ੍ਰਾਪਤ ਕਰਨ ਲਈ ਭਾਰੀ ਖੱਜਲ੍ਹ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸੰਬੰਧੀ ਗੱਲਬਾਤ ਕਰਦਿਆਂ ਕੁਲਵਿੰਦਰ ਸਿੰਘ ਭਾਗੋਮਾਜਰਾ, ਗੁਰਮੁੱਖ ਸਿੰਘ ਖਾਨਪੁਰ ਅਤੇ ਮੀਨਾ ਨਾਮਕ ਮਹਿਲਾ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਸਕੂਲਾਂ/ਕਾਲਜਾਂ ‘ਚ ਪੜ੍ਹਦੇ ਬੱਚਿਆਂ ਲਈ ਵਜੀਫ਼ੇ ਪ੍ਰਾਪਤ ਕਰਨ ਵਾਸਤੇ ਆਮਦਨ ਦੇ ਸਰਟੀਫ਼ਿਕੇਟ ਜੁਲਾਈ ਮਹੀਨੇ ‘ਚ ਅਪਲਾਈ ਕੀਤੇ ਸਨ ਅਤੇ ਹੁਣ ਜਦੋਂ ਸਰਟੀਫ਼ਿਕੇਟ ਦੇਣ ਦੀਆਂ ਆਖਰੀ ਤਰੀਕਾਂ ਚੱਲ ਰਹੀਆਂ ਹਨ ਤਾਂ ਉਨ੍ਹਾਂ ਦੇ ਬੱਚਿਆਂ ਨੂੰ ਸਰਟੀਫ਼ਿਕੇਟ ਨਹੀਂ ਮਿਲ ਰਹੇ, ਜਿਸ ਕਾਰਨ ਉਹ ਵਜੀਫ਼ੇ ਦੀ ਸਹੂਲਤ ਤੋਂ ਵਾਂਝੇ ਰਹਿ ਜਾਣਗੇ।

Ad Position 21
No active advertisement
ਅਜੀਤ ਡੈਸਕ 06-08-2026
ਖਰੜ, 5 ਅਗਸਤ (ਜੰਡਪੁਰੀ)-ਪੰਜਾਬ ਸਰਕਾਰ ਵਲੋਂ ਸਕੂਲਾਂ/ਕਾਲਜਾਂ ਦੇ ਵਿਦਿਆਰਥੀਆਂ ਤੇ ਹੋਰਨਾਂ ਵਰਗਾਂ ਲਈ ਚਲਾਈਆਂ ਗਈਆਂ ਸਕੀਮਾਂ ਦਾ ਲਾਭ ਲੈਣ ਜਾਤੀ ਅਤੇ ਹੋਰ ਸਰਟੀਫ਼ਿਕੇਟ ਅਪਲਾਈ ਕਰਨ ਵਾਲੇ ਬਿਨੈਕਾਰਾਂ ਨੂੰ ਸਰਟੀਫ਼ਿਕੇਟ ਪ੍ਰਾਪਤ ਕਰਨ ਲਈ ਭਾਰੀ ਖੱਜਲ੍ਹ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸੰਬੰਧੀ ਗੱਲਬਾਤ ਕਰਦਿਆਂ ਕੁਲਵਿੰਦਰ ਸਿੰਘ ਭਾਗੋਮਾਜਰਾ, ਗੁਰਮੁੱਖ ਸਿੰਘ ਖਾਨਪੁਰ ਅਤੇ ਮੀਨਾ ਨਾਮਕ ਮਹਿਲਾ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਸਕੂਲਾਂ/ਕਾਲਜਾਂ ‘ਚ ਪੜ੍ਹਦੇ ਬੱਚਿਆਂ ਲਈ ਵਜੀਫ਼ੇ ਪ੍ਰਾਪਤ ਕਰਨ ਵਾਸਤੇ ਆਮਦਨ ਦੇ ਸਰਟੀਫ਼ਿਕੇਟ ਜੁਲਾਈ ਮਹੀਨੇ ‘ਚ ਅਪਲਾਈ ਕੀਤੇ ਸਨ ਅਤੇ ਹੁਣ ਜਦੋਂ ਸਰਟੀਫ਼ਿਕੇਟ ਦੇਣ ਦੀਆਂ ਆਖਰੀ ਤਰੀਕਾਂ ਚੱਲ ਰਹੀਆਂ ਹਨ ਤਾਂ ਉਨ੍ਹਾਂ ਦੇ ਬੱਚਿਆਂ ਨੂੰ ਸਰਟੀਫ਼ਿਕੇਟ ਨਹੀਂ ਮਿਲ ਰਹੇ, ਜਿਸ ਕਾਰਨ ਉਹ ਵਜੀਫ਼ੇ ਦੀ ਸਹੂਲਤ ਤੋਂ ਵਾਂਝੇ ਰਹਿ ਜਾਣਗੇ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਨੂੰ ਸਰਟੀਫ਼ਿਕੇਟ ਜਲਦ ਦਿੱਤੇ ਜਾਣ। ਉਧਰ ਭਰੋਸੇਯੋਗ ਸੂਤਰਾਂ ਤੋਂ ਪਤਾ ਚੱਲਿਆ ਹੈ ਕਿ ਖਰੜ ਤਹਿਸੀਲ ‘ਚ 8-9 ਹਜ਼ਾਰ ਦੇ ਕਰੀਬ ਸਰਟੀਫ਼ਿਕੇਟ ਸਿਰਫ਼ ਇਸ ਕਰਕੇ ਪੈਂਡਿੰਗ ਪਏ ਹਨ ਕਿ ਸੰਬੰਧਿਤ ਕਰਮਚਾਰੀਆਂ ਨੂੰ ਹੋਰ ਵੀ ਕੰਮ ਸੌਂਪੇ ਗਏ ਹਨ। ਇਸ ਮਸਲੇ ਸੰਬੰਧੀ ਜਦੋਂ ਖਰੜ ਦੇ ਤਹਿਸੀਲਦਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਰਟੀਫ਼ਿਕੇਟ ਤਿਆਰ ਕਰਨ ਦੀ ਪ੍ਰਕਿਰਿਆ ਜਾਰੀ ਹੈ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜਿਨ੍ਹਾਂ ਲੋਕਾਂ ਦੇ ਆਮਦਨ ਸਰਟੀਫ਼ਿਕੇਟ ਪਹਿਲਾਂ ਬਣੇ ਹੋਏ ਹਨ, ਉਹ ਦੁਬਾਰਾ ਨਾ ਅਪਲਾਈ ਕਰਨ।
Ad Position 22
No active advertisement
ਪਿਛਲੀ ਖ਼ਬਰ ਵਾਰਡ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਲਈ ਕੰਮ ਕਰਦਾ ਰਹਾਂਗਾ-ਕਾਹਲੋਂ ਅਗਲੀ ਖ਼ਬਰ ਜੇਲ੍ਹ ਚ ਬੰਦ ਨਸ਼ਾ ਤਸਕਰ ਦੀ ਗ਼ੈਰ-ਕਾਨੂੰਨੀ ਝੁੱਗੀ ਢਾਹੀ ਪਿੰਡ ਬੜਮਾਜਰਾ ’ਚ ਪੁਲਿਸ ਤੇ ਸਿਵਲ ਪ੍ਰਸ਼ਾਸਨ ਵਲੋਂ ਕੀਤੀ ਗਈ ਸ...
Ad Position 24
No active advertisement