05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਸਰਕਾਰ ਬਣਨ ਉਪਰੰਤ ਉਦਯੋਗਿਕ ਪ੍ਰਦੂਸ਼ਣ ’ਤੇ ਕੱਸੀ ਜਾਵੇਗੀ ਲਗਾਮ-ਅਮਿਤ ਬਾਵਾ

ਲਾਲੜੂ, 5 ਅਗਸਤ (ਰਾਜਬੀਰ ਸਿੰਘ)-ਹਲਕਾ ਡੇਰਾਬੱਸੀ ਅਧੀਨ ਪੈਂਦੇ ਹੰਡੇਸਰਾ ਵਿਖੇ ਕਾਂਗਰਸ ਵਲੋਂ ਲੋਕ ਸੰਪਰਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ਦੌਰਾਨ ਖੇਤਰ ਦੀਆਂ ਵੱਖ-ਵੱਖ ਸਮੱਸਿਆਵਾਂ ਬਾਬਤ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਕਾਂਗਰਸ ਦੇ ਸੀਨੀਅਰ ਆਗੂ ਅਮਿਤ ਬਾਵਾ ਸੈਣੀ ਨੇ ਕਿਹਾ ਕਿ ਉਦਯੋਗਿਕ ਪ੍ਰਦੂਸ਼ਣ ਇਸ ਖੇਤਰ ਲਈ ਇਕ ਗੰਭੀਰ ਸਮੱਸਿਆ ਹੈ, ਜਿਸ ਦੇ ਹੱਲ ਲਈ ਠੋਸ ਨੀਤੀ ਬਣਾਉਣ ਦੀ ਲੋੜ ਹੈ।

Ad Position 21
No active advertisement
ਅਜੀਤ ਡੈਸਕ 06-08-2026
ਲਾਲੜੂ, 5 ਅਗਸਤ (ਰਾਜਬੀਰ ਸਿੰਘ)-ਹਲਕਾ ਡੇਰਾਬੱਸੀ ਅਧੀਨ ਪੈਂਦੇ ਹੰਡੇਸਰਾ ਵਿਖੇ ਕਾਂਗਰਸ ਵਲੋਂ ਲੋਕ ਸੰਪਰਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ਦੌਰਾਨ ਖੇਤਰ ਦੀਆਂ ਵੱਖ-ਵੱਖ ਸਮੱਸਿਆਵਾਂ ਬਾਬਤ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਕਾਂਗਰਸ ਦੇ ਸੀਨੀਅਰ ਆਗੂ ਅਮਿਤ ਬਾਵਾ ਸੈਣੀ ਨੇ ਕਿਹਾ ਕਿ ਉਦਯੋਗਿਕ ਪ੍ਰਦੂਸ਼ਣ ਇਸ ਖੇਤਰ ਲਈ ਇਕ ਗੰਭੀਰ ਸਮੱਸਿਆ ਹੈ, ਜਿਸ ਦੇ ਹੱਲ ਲਈ ਠੋਸ ਨੀਤੀ ਬਣਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਬਣਨ ‘ਤੇ ਪ੍ਰਦੂਸ਼ਣ ਦੀ ਸਮੱਸਿਆ ਨੂੰ ਸਥਾਈ ਤੌਰ ‘ਤੇ ਲਗਾਮ ਲਗਾਉਣ ਲਈ ਵਿਸ਼ੇਸ਼ ਨੀਤੀ ਲਾਗੂ ਕੀਤੀ ਜਾਵੇਗੀ। ਮੀਟਿੰਗ ਦੌਰਾਨ ਅਮਿਤ ਬਾਵਾ ਸੈਣੀ ਨੇ ਭਰੋਸਾ ਦਿਵਾਇਆ ਕਿ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਪਹਿਲੇ 90 ਦਿਨਾਂ ‘ਚ ਹੰਡੇਸਰਾ ਨੂੰ ਸਬ-ਤਹਿਸੀਲ ਬਣਾਉਣ ਦੀ ਮੰਗ ਨੂੰ ਤਰਜ਼ੀਹ ਦੇ ਆਧਾਰ ‘ਤੇ ਪੂਰਾ ਕੀਤਾ ਜਾਵੇਗਾ। ਇਸ ਮੌਕੇ ਪੰਜਾਬ ਮਹਿਲਾ ਕਾਂਗਰਸ ਦੀ ਜਨਰਲ ਸਕੱਤਰ ਬ੍ਰਜੇਂਦਰ ਕੌਰ ਰਾਏ, ਜ਼ਿਲ੍ਹਾ ਕਾਂਗਰਸ ਜਨਰਲ ਸਕੱਤਰ ਵਿਕਰਮ ਰਾਣਾ ਤੇ ਪ੍ਰਵੀਨ ਮਖੀਜਾ, ਬਲਾਕ ਮਹਿਲਾ ਕਾਂਗਰਸ ਪ੍ਰਧਾਨ ਜਸਵੀਰ ਕੌਰ, ਬਲਾਕ ਪ੍ਰਧਾਨ ਸੌਰਵ ਥੰਮਣ, ਐੱਸ. ਸੀ. ਸੈੱਲ ਦੇ ਜ਼ਿਲ੍ਹਾ ਜਨਰਲ ਸਕੱਤਰ ਲਾਲ ਸਿੰਘ ਟਰੜਕ, ਬਲਾਕ ਉਪ ਪ੍ਰਧਾਨ ਰਾਕੇਸ਼ ਕੁਮਾਰ ਟਰੜਕ, ਬਲਦੇਵ ਸਿੰਘ ਸਾਬਕਾ ਪ੍ਰਧਾਨ ਡੇਰਾਬੱਸੀ ਟਰੱਕ ਯੂਨੀਅਨ, ਜੰਗ ਸਿੰਘ ਹੰਡੇਸਰਾ ਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭਾਜਪਾ ਦੇ ਸੂਬਾ ਸਕੱਤਰ ਦੀ ਜ਼ਿੰਮੇਵਾਰੀ ਮੇਰੇ ਲਈ ਮਾਣ ਦੇ ਨਾਲ ਵੱਡਾ ਫ਼ਰਜ਼ ਵੀ-ਬਰਾੜ ਅਗਲੀ ਖ਼ਬਰ ਭਾਜਪਾ ਆਗੂ ਰਣਜੀਤ ਸਿੰਘ ਗਿੱਲ ਨੂੰ ਸੂਬਾ ਮੀਤ ਪ੍ਰਧਾਨ ਨਿਯੁਕਤ ਕਰਨ ’ਤੇ ਵਰਕਰਾਂ ਨੇ ਵੰਡੇ ਲੱਡੂ
Ad Position 24
No active advertisement