09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਫੋਰੈਸਟ ਹਿੱਲ ਰਿਜ਼ੋਰਟ ਦੀ ਜ਼ਮੀਨ ’ਤੇ ਕਬਜ਼ੇ ਦੀ ਕੋਸ਼ਿਸ਼ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਹੇਠ 4 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

ਐੱਸ. ਏ.

Ad Position 21
No active advertisement
ਅਜੀਤ ਡੈਸਕ 09-08-2026
ਐੱਸ. ਏ. ਐੱਸ. ਨਗਰ, 8 ਅਗਸਤ (ਕਪਿਲ ਵਧਵਾ)-ਪਿੰਡ ਕਰੌਰਾਂ ਸਥਿਤ ਫੋਰੈਸਟ ਹਿੱਲ ਗੋਲਫ਼ ਐਂਡ ਕੰਟਰੀ ਕਲੱਬ ਰਿਜ਼ੋਰਟ ਦੀ ਜ਼ਮੀਨ ‘ਤੇ ਕਥਿਤ ਤੌਰ ‘ਤੇ ਕਬਜ਼ੇ ਦੀ ਕੋਸ਼ਿਸ਼ ਅਤੇ ਰਿਜ਼ੋਰਟ ਦੇ ਸਟਾਫ਼ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਹੇਠ ਥਾਣਾ ਐਨ. ਆਰ. ਆਈ. ਪੁਲਿਸ ਵਲੋਂ ਚਾਰ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਡਬਲਿਊ. ਡਬਲਿਊ. ਆਈ. ਸੀ. ਐੱਸ. ਗਰੁੱਪ ਆਫ਼ ਕੰਪਨੀਜ਼ ਦੇ ਸੀਨੀਅਰ ਡਾਇਰੈਕਟਰ ਦਵਿੰਦਰ ਸਿੰਘ ਸੰਧੂ ਨੇ ਦੋਸ਼ ਲਗਾਇਆ ਕਿ 28 ਫਰਵਰੀ ਨੂੰ ਰਿਜ਼ੋਰਟ ਦੀ ਜ਼ਮੀਨ ‘ਤੇ ਕੰਮ ਚੱਲ ਰਿਹਾ ਸੀ ਤਾਂ ਸੱਜਣ ਸਿੰਘ, ਸੁਖਵਿੰਦਰ ਸਿੰਘ, ਬਲਜੀਤ ਸਿੰਘ ਅਤੇ ਨਾਇਬ ਸਿੰਘ ਵਾਸੀ ਟਾਂਡਾ (ਨਵਾਂਗਰਾਓਂ) ਸਮੇਤ 30-40 ਵਿਅਕਤੀ ਸਮੇਤ ਮੌਕੇ ‘ਤੇ ਪੁੱਜ ਗਏ। ਸ਼ਿਕਾਇਤ ਅਨੁਸਾਰ ਕੁਝ ਵਿਅਕਤੀਆਂ ਕੋਲ ਗੰਡਾਸੇ, ਤਲਵਾਰਾਂ ਤੇ ਕ੍ਰਿਪਾਨਾਂ ਸਨ ਅਤੇ ਉਨ੍ਹਾਂ ਨੇ ਸਟਾਫ਼ ਨੂੰ ਕੰਮ ਬੰਦ ਕਰਨ ਦੀ ਧਮਕੀ ਦਿੱਤੀ। ਕਥਿਤ ਤੌਰ ‘ਤੇ ਜ਼ਮੀਨ ‘ਤੇ ਕਬਜ਼ਾ ਕਰਨ ਲਈ ਮੈਟਲ ਦੀਆਂ ਚਾਦਰਾਂ ਵੀ ਲਿਆਂਦੀਆਂ ਗਈਆਂ ਸਨ। ਸ਼ਿਕਾਇਤਕਰਤਾ ਨੇ ਇਹ ਵੀ ਦੱਸਿਆ ਕਿ ਉਕਤ ਵਿਅਕਤੀਆਂ ਵਿਰੁੱਧ ਪਹਿਲਾਂ 21 ਜਨਵਰੀ ਨੂੰ ਥਾਣਾ ਨਵਾਂਗਰਾਓਂ ਵਿਖੇ ਮਾਮਲਾ ਦਰਜ ਹੋਇਆ ਸੀ ਅਤੇ ਉਨ੍ਹਾਂ ਨੇ ਮੁੜ ਅਜਿਹੀ ਕਾਰਵਾਈ ਨਾ ਕਰਨ ਦਾ ਲਿਖਤੀ ਭਰੋਸਾ ਦਿੱਤਾ ਗਿਆ ਸੀ। ਮਾਮਲੇ ਦੀ ਮੁੱਢਲੀ ਪੜਤਾਲ ਤੋਂ ਬਾਅਦ ਵਧੀਕ ਡਾਇਰੈਕਟਰ ਜਨਰਲ ਪੁਲਿਸ ਐਨ. ਆਰ. ਆਈ. ਵਿੰਗ ਪੰਜਾਬ ਦੀ ਮਨਜ਼ੂਰੀ ਉਪਰੰਤ ਥਾਣਾ ਐਨ. ਆਰ. ਆਈ. ਵਿਖੇ ਸੱਜਣ ਸਿੰਘ, ਸੁਖਵਿੰਦਰ ਸਿੰਘ, ਬਲਜੀਤ ਸਿੰਘ ਤੇ ਨਾਇਬ ਸਿੰਘ ਵਿਰੁੱਧ ਧਾਰਾ 329 (3), 190, 191 (3) ਅਤੇ 62 ਬੀ. ਐਨ. ਐਸ. ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ ਹੈ। ਪੁਲਿਸ ਸੂਤਰਾਂ ਅਨੁਸਾਰ 16 ਮਈ ਨੂੰ ਹੋਏ ਇਕ ਲੜਾਈ-ਝਗੜੇ ਦੇ ਮਾਮਲੇ ਵਿਚ ਤਰਸੇਮ ਸਿੰਘ ਵਾਸੀ ਪਿੰਡ ਕਰੌਰਾਂ ਦੇ ਬਿਆਨਾਂ ਦੇ ਆਧਾਰ ‘ਤੇ ਜੂਨ ਮਹੀਨੇ ‘ਚ ਦਵਿੰਦਰ ਸਿੰਘ ਸੰਧੂ ਤੇ ਗੁਰਜੰਟ ਸਿੰਘ ਸਮੇਤ 10 ਵਿਅਕਤੀਆਂ ਵਿਰੁੱਧ ਥਾਣਾ ਨਵਾਂਗਰਾਓਂ ਵਿਖੇ ਐਫ. ਆਈ. ਆਰ. ਦਰਜ ਕੀਤੀ ਗਈ ਸੀ। ਦੋਵਾਂ ਥਾਣਿਆਂ ਦੀ ਪੁਲਿਸ ਵਲੋਂ ਦੋਵਾਂ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਅਦਾਰਾ ‘ਅਜੀਤ’ ਜਮੀਨੀ ਵਿਵਾਦ ਵਿਚ ਕਿਸੇ ਧਿਰ ਦਾ ਸਮਰਥਨ ਨਹੀਂ ਕਰਦਾ ਹੈ ਅਤੇ ਉਕਤ ਜਾਣਕਾਰੀ ਸੂਤਰਾਂ ਦੇ ਅਧਾਰ ‘ਤੇ ਤਿਆਰ ਕੀਤੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਪਿੰਡ ਭਾਂਖਰਪੁਰ ਵਿਖੇ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਅਗਲੀ ਖ਼ਬਰ ਕਾਰ ਸਵਾਰ ਨੌਸਰਬਾਜ਼ ਮਹਿਲਾ ਦੇ ਕੰਨ ’ਚ ਪਾਈ ਸੋਨੇ ਦੀ ਵਾਲੀ ਲੈ ਕੇ ਹੋਏ ਰਫੂ-ਚੱਕਰ
Ad Position 24