10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

2 ਕਾਰਾਂ ਦੀ ਭਿਆਨਕ ਟੱਕਰ, ਬਜ਼ੁਰਗ ਗੰਭੀਰ ਜ਼ਖਮੀ

ਮਾਛੀਵਾੜਾ ਸਾਹਿਬ (ਲੁਧਿਆਣਾ), 10 ਅਕਤੂਬਰ (ਮਨੋਜ ਕੁਮਾਰ) - ਸਮਰਾਲਾ ਰੋਡ 'ਤੇ ਦੋ ਕਾਰਾਂ ਦੀ ਆਹਮੋ ਸਾਹਮਣੇ ਹੋਈ ਟੱਕਰ ਵਿਚ ਕਾਰ ਸਵਾਰ 85 ਸਾਲਾ...

Ad Position 21
No active advertisement
ਅਜੀਤ ਡੈਸਕ 10-10-2026

ਮਾਛੀਵਾੜਾ ਸਾਹਿਬ (ਲੁਧਿਆਣਾ), 10 ਅਕਤੂਬਰ (ਮਨੋਜ ਕੁਮਾਰ) - ਸਮਰਾਲਾ ਰੋਡ 'ਤੇ ਦੋ ਕਾਰਾਂ ਦੀ ਆਹਮੋ ਸਾਹਮਣੇ ਹੋਈ ਟੱਕਰ ਵਿਚ ਕਾਰ ਸਵਾਰ 85 ਸਾਲਾ ਬਜ਼ੁਰਗ ਗੁਰਦੀਪ ਸਿੰਘ ਗੰਭੀਰ ਜ਼ਖਮੀ ਹੋ ਗਿਆ ਤੇ ਉਸਦੀ ਬੇਟੀ ਨੂੰ ਵੀ ਕੁਝ ਸੱਟਾਂ ਆਈਆਂ ਹਨ। ਇਹ ਘਟਨਾ ਉਸ ਸਮੇਂ ਵਾਪਰੀ ਜਦੋ ਬਜ਼ੁਰਗ ਗੁਰਦੀਪ ਸਿੰਘ ਵਾਸੀ ਮਾਛੀਵਾੜਾ ਨੂੰ ਹਰ ਵਾਰ ਦੀ ਤਰਾਂ ਉਨ੍ਹਾਂ ਦੀ ਬੇਟੀ ਕਾਰ ਵਿਚ ਡਾਇਲਸਿਸ ਕਰਵਾਉਣ ਲਈ ਸੰਬੰਧਿਤ ਡਾਕਟਰ ਕੋਲ ਲੈ ਕੇ ਜਾ ਰਹੀ ਸੀ ਕਿ ਅਚਾਨਕ ਮਾਛੀਵਾੜਾ ਤੋਂ ਕਿੑਪਾਨ ਭੇਟ ਨੂੰ ਮੁੜਦੇ ਰਾਹ ਤੋਂ ਕੋਈ ਰਾਹਗੀਰ ਗਲਤ ਸਾਈਡ ਤੋਂ ਆ ਗਿਆ ਤੇ ਸਾਹਮਣੇ ਤੋਂ ਆ ਰਹੀ ਤੇਜ਼ ਰਫ਼ਤਾਰ ਕਾਰ ਸਾਹਮਣੇ ਆ ਵੱਜੀ। ਉਸ ਕਾਰ ਵਿਚ ਸਵਾਰ ਨੋਜਵਾਨ ਹਰਿਆਣਾ ਤੋਂ ਹਿਮਾਚਲ ਘੁੰਮਣ ਜਾ ਰਹੇ ਸਨ। ਹਾਲਕਿ ਕਾਰ ਤਾਂ ਚਕਨਾਚੂਰ ਹੋ ਗਈ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਫਿਲਹਾਲ ਗੁਰਦੀਪ ਸਿੰਘ ਨੂੰ ਸਥਾਨਕ ਮਾਛੀਵਾੜਾ ਸਿਵਲ ਹਸਪਤਾਲ ਵਿਚ ਫਸਟ ਏਡ ਤੋ ਬਾਅਦ ਹੋਰ ਹਸਪਤਾਲ ਵਿਚ ਰੈਫਰ ਕਰ ਦਿੱਤਾ ਗਿਆ ਹੈ। 

Ad Position 22
No active advertisement
ਪਿਛਲੀ ਖ਼ਬਰ ਲੋਕਾਂ ਨੂੰ ਜਹਾਜ਼ ਤੋਂ ਉਤਰਦਿਆਂ ਹੀ ਗ੍ਰਿਫ਼ਤਾਰ ਕਰਨਾ ਬੇਮਿਸਾਲ ਡਰ ਨੂੰ ਦਰਸਾਉਂਦਾ ਹੈ - ਕੇਜਰੀਵਾਲ ਅਗਲੀ ਖ਼ਬਰ ਦਿਨ-ਦਿਹਾੜੇ ਔਰਤ ਦੇ ਕੰਨਾਂ ਦੀਆਂ ਵਾਲੀਆਂ ਝਪਟ ਕੇ ਫ਼ਰਾਰ ਹੋਇਆ ਝਪਟਮਾਰ
Ad Position 24