09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਮਾਈਨਿੰਗ ਕਾਰੋਬਾਰੀ ਨੂੰ ਡਰਾ-ਧਮਕਾ ਕੇ ਕਥਿਤ ਤੌਰ ’ਤੇ ਪੈਸੇ ਵਸੂਲਣ ਦੇ ਦੋਸ਼ ਹੇਠ ਦੋ ਵਿਰੁੱਧ ਮਾਮਲਾ ਦਰਜ

ਐੱਸ. ਏ.

Ad Position 21
No active advertisement
ਅਜੀਤ ਡੈਸਕ 09-08-2026
ਐੱਸ. ਏ. ਐੱਸ. ਨਗਰ, 8 ਅਗਸਤ (ਕਪਿਲ ਵਧਵਾ)- ਮੁਹਾਲੀ ਦੇ ਥਾਣਾ ਫੇਜ਼-1 ਪੁਲਿਸ ਨੇ ਆਪਣੇ ਆਪ ਨੂੰ ਪੰਜਾਬ ਸਰਕਾਰ ਦੇ ਕਰੀਬੀ ਦੱਸ ਕੇ ਮਾਈਨਿੰਗ ਕਾਰੋਬਾਰੀ ਨੂੰ ਡਰਾ-ਧਮਕਾ ਕੇ ਕਥਿਤ ਤੌਰ ‘ਤੇ ਪੈਸੇ ਵਸੂਲਣ ਦੇ ਦੋਸ਼ ਹੇਠ ਦੋ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ । ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਸਲੀਮ ਚੌਧਰੀ ਵਜੋਂ ਹੋਈ ਹੈ। ਪੁਲਿਸ ਨੇ ਇਹ ਕਾਰਵਾਈ ਬਲਾਚੌਰ ਦੇ ਰਹਿਣ ੳਾਲੇ ਮਨਜੀਤ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਅਮਲ ‘ਚ ਲਿਆਂਦੀ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਮਨਜੀਤ ਸਿੰਘ ਨੇ ਦੱਸਿਆ ਕਿ ਉਹ ਮਾਈਨਿੰਗ ਦਾ ਕੰਮ ਕਰਦਾ ਹੈ ਅਤੇ ਆਪਣੇ ਸਾਥੀ ਧਨੇਸ਼ ਕੁਮਾਰ ਨਾਲ ਮਿਲ ਕੇ ਰੇਤ-ਬਜਰੀ ਦਾ ਡੰਪ ਚਲਾਉਂਦਾ ਹੈ। ਉਸ ਨੇ ਦੋਸ਼ ਲਗਾਇਆ ਕਿ ਜ਼ੀਰਕਪੁਰ ਦਾ ਰਹਿਣ ਵਾਲਾ ਵਿਕਾਸ ਸਿੰਗਲਾ ਅਤੇ ਸਲੀਮ ਚੌਧਰੀ ਅਕਸਰ ਉਨ੍ਹਾਂ ਦੇ ਇਲਾਕੇ ‘ਚ ਰੇਤ ਦੀਆਂ ਖੱਡਾਂ ‘ਤੇ ਆਉਂਦੇ-ਜਾਂਦੇ ਰਹਿੰਦੇ ਸਨ, ਜੋ ਕਿ ਆਪਣੇ ਆਪ ਨੂੰ ਪੰਜਾਬ ਸਰਕਾਰ ਦੇ ਨਜ਼ਦੀਕੀ ਦੱਸਦੇ ਸਨ। ਬਿਆਨ ਮੁਤਾਬਿਕ ਦੋਵੇਂ ਪ੍ਰਾਈਵੇਟ ਗੰਨਮੈਨ ਵੀ ਰੱਖਦੇ ਸਨ ਅਤੇ ਮਾਈਨਿੰਗ ਦਾ ਕੰਮ ਬੰਦ ਕਰਵਾਉਣ ਤੇ ਰੇਤ-ਬਜਰੀ ਦੇ ਡੰਪ ਦਾ ਲਾਇਸੰਸ ਰੱਦ ਕਰਵਾਉਣ ਦੀਆਂ ਧਮਕੀਆਂ ਦਿੰਦੇ ਸਨ। ਸ਼ਿਕਾਇਤਕਰਤਾ ਅਨੁਸਾਰ ਕਰੀਬ 6 ਮਹੀਨੇ ਪਹਿਲਾਂ ਉਹ ਉਕਤ ਵਿਅਕਤੀਆਂ ਨੂੰ ਮੁਹਾਲੀ ਦੇ ਫੇਜ਼-5 ਵਿਖੇ ਮਿਲਿਆ, ਜਿਥੇ ਕਥਿਤ ਤੌਰ ‘ਤੇ ਉਸ ਨੂੰ ਸਰਕਾਰੀ ਪੱਧਰ ‘ਤੇ ਕੰਮ ਦਿਵਾਉਣ ਦੇ ਸਬਜਬਾਗ਼ ਦਿਖਾ ਕੇ 1 ਲੱਖ ਰੁ. ਲੈ ਲਏ ਗਏ। ਕੁਝ ਸਮੇਂ ਬਾਅਦ ਜਦੋਂ ਉਸ ਨੇ ਪੈਸੇ ਵਾਪਸ ਮੰਗੇ ਤਾਂ ਕਥਿਤ ਤੌਰ ‘ਤੇ ਉਸ ਨੂੰ ਮਾਈਨਿੰਗ ਜਾਂ ਕਿਸੇ ਹੋਰ ਮਾਮਲੇ ਵਿਚ ਫਸਾਉਣ ਅਤੇ ਕੰਮ ਬੰਦ ਕਰਵਾਉਣ ਦੀਆਂ ਧਮਕੀਆਂ ਦੇ ਕੇ 2 ਲੱਖ ਰੁ. ਹੋਰ ਲੈ ਲਏ ਗਏ। ਸ਼ਿਕਾਇਤਕਰਤਾ ਅਨੁਸਾਰ ਕੁਝ ਦਿਨ ਪਹਿਲਾਂ ਉਸ ਨੂੰ ਮੁੜ ਮੁਹਾਲੀ ਬੁਲਾਏ ਜਾਣ ‘ਤੇ ਸਲੀਮ ਚੌਧਰੀ ਨੇ ਕਥਿਤ ਤੌਰ ‘ਤੇ ਮਾਈਨਿੰਗ ਦਾ ਕੰਮ ਬੰਦ ਕਰਵਾਉਣ, ਡੰਪ ਦਾ ਲਾਇਸੰਸ ਰੱਦ ਕਰਵਾਉਣ ਅਤੇ ਝੂਠੇ ਕੇਸ ਵਿਚ ਫਸਾਉਣ ਦੀਆਂ ਧਮਕੀਆਂ ਦਿੰਦਿਆਂ 25 ਲੱਖ ਰੁ. ਦੀ ਮੰਗ ਕੀਤੀ। ਇਸ ਤੋਂ ਬਾਅਦ ਮਨਜੀਤ ਸਿੰਘ ਨੇ ਆਪਣੇ ਇਲਾਕੇ ਦੇ ਵਿਧਾਇਕ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਸਾਰੀ ਗੱਲ ਦੱਸੀ। ਸ਼ਿਕਾਇਤਕਰਤਾ ਮੁਤਾਬਿਕ ਵਿਧਾਇਕ ਨੇ ਉਸ ਨੂੰ ਪੁਲਿਸ ਕੋਲ ਸੂਚਨਾ ਦੇਣ ਲਈ ਕਿਹਾ। ਪੁਲਿਸ ਦੀ ਕਾਰਵਾਈ ਮੁਤਾਬਿਕ ਮਨਜੀਤ ਸਿੰਘ ਆਪਣੇ ਸਾਥੀ ਗੁਰਪ੍ਰੀਤ ਸਿੰਘ ਨਾਲ ਫੇਜ਼-5 ਮੁਹਾਲੀ ਵਿਖੇ ਮੌਜੂਦ ਸੀ ਅਤੇ ਉਸ ਸਮੇਂ ਮਨਜੀਤ ਸਿੰਘ ਨੇ ਪੁਲਿਸ ਨੂੰ ਆਪਣੀ ਹੱਡਬੀਤੀ ਦੱਸੀ। ਇਸ ਉਪਰੰਤ ਥਾਣਾ ਫੇਜ਼-1 ਦੇ ਮੁੱਖ ਅਫ਼ਸਰ ਅਤੇ ਸੀ. ਆਈ. ਏ. ਸਟਾਫ਼ ਖਰੜ ਦੀ ਟੀਮ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ। ਪੁਲਿਸ ਨੇ ਮੁੱਢਲੀ ਜਾਂਚ ਤੋਂ ਬਾਅਦ ਵਿਕਾਸ ਸਿੰਗਲਾ ਵਾਸੀ ਜ਼ੀਰਕਪੁਰ ਅਤੇ ਸਲੀਮ ਚੌਧਰੀ ਪੁੱਤਰ ਰਜਵਾਨ ਚੌਧਰੀ ਹਾਲ ਵਾਸੀ ਜ਼ੀਰਕਪੁਰ ਵਿਰੁੱਧ ਧਾਰਾ 308 (2), 351 (2) ਅਤੇ 3 (5) ਬੀ. ਐਨ. ਐਸ. ਤਹਿਤ ਮਾਮਲਾ ਦਰਜ ਕਰ ਲਿਆ ਅਤੇ ਸਲੀਮ ਚੌਧਰੀ ਨੂੰ ਗ੍ਰਿਫ਼ਤਾਰ ਕਰਕੇ ਸਨਿਚਰਵਾਰ ਨੂੰ ਡਿਊਟੀ ਮੈਜਿਸਟ੍ਰੇਟ ਅੱਗੇ ਪੇਸ਼ ਕੀਤਾ। ਅਦਾਲਤ ‘ਚ ਸਲੀਮ ਚੌਧਰੀ ਵਲੋਂ ਪੇਸ਼ ਹੋਏ ਵਕੀਲ ਐੱਚ. ਐੱਸ. ਧਨੋਆ ਨੇ ਪੁਲਿਸ ਵਲੋਂ ਰਿਮਾਂਡ ਦੀ ਮੰਗ ਕਰਨ ਦਾ ਵਿਰੋਧ ਕਰਦਿਆਂ ਬਰਾਮਦਗੀ ਸੰਬੰਧੀ ਸਵਾਲ ਉਠਾਇਆ। ਇਸ ਤੋਂ ਬਾਅਦ ਮੈਜਿਸਟ੍ਰੇਟ ਵਲੋਂ ਮੁਲਜ਼ਮ ਨੂੰ ਦੋ ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ। ਪੁਲਿਸ ਵਲੋਂ ਦੂਜੇ ਮੁਲਜ਼ਮ ਵਿਕਾਸ ਸਿੰਗਲਾ ਦੀ ਗ੍ਰਿਫ਼ਤਾਰੀ ਲਈ ਯਤਨ ਕੀਤੇ ਜਾ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਵਲੋਂ ਪੀ.ਜੀ.ਆਈ ਵਿਖੇ ਫਲਾਂ ਦਾ ਲੰਗਰ ਲਗਾਇਆ ਅਗਲੀ ਖ਼ਬਰ ਪਿੰਡ ਭਾਂਖਰਪੁਰ ਵਿਖੇ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ
Ad Position 24