10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਸੈਕਟਰ-46 ’ਚ ਬੰਦੂਕ ਦੀ ਨੋਕ ’ਤੇ ਸਵਿਫਟ ਕਾਰ ਲੁੱਟਣ ਵਾਲੇ ਪਲਵਲ ਤੋਂ ਕਾਬੂ

ਚੰਡੀਗੜ੍ਹ, 10 ਅਕਤੂਬਰ (ਕਪਿਲ ਵਧਵਾ)- ਚੰਡੀਗੜ੍ਹ ਦੇ ਸੈਕਟਰ-46 ’ਚ ਬੰਦੂਕ ਦੀ ਨੋਕ ’ਤੇ ਕਾਰੋਬਾਰੀ ਤੋਂ ਸਵਿਫਟ ਕਾਰ ਲੁੱਟਣ ਦੇ ਮਾਮਲੇ ’ਚ ਪੁਲਿਸ ਨੇ ਚਾਰ ਮੁਲਜ਼ਮਾਂ ਨੂੰ ਹਰਿਆਣਾ ਦੇ ਪਲਵਲ ਤੋਂ ਕਾਬੂ ਕੀਤਾ ਹੈ। ਇਸ ਦੌਰਾਨ ਦੋ ਮੁਲਜ਼ਮਾਂ ਦੀਆਂ ਲੱਤਾਂ ’ਚ ਗੋਲੀਆਂ ਲੱਗੀਆਂ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ।

Ad Position 21
No active advertisement
ਅਜੀਤ ਡੈਸਕ 10-10-2026

ਚੰਡੀਗੜ੍ਹ, 10 ਅਕਤੂਬਰ (ਕਪਿਲ ਵਧਵਾ)- ਚੰਡੀਗੜ੍ਹ ਦੇ ਸੈਕਟਰ-46 ’ਚ ਬੰਦੂਕ ਦੀ ਨੋਕ ’ਤੇ ਕਾਰੋਬਾਰੀ ਤੋਂ ਸਵਿਫਟ ਕਾਰ ਲੁੱਟਣ ਦੇ ਮਾਮਲੇ ’ਚ ਪੁਲਿਸ ਨੇ ਚਾਰ ਮੁਲਜ਼ਮਾਂ ਨੂੰ ਹਰਿਆਣਾ ਦੇ ਪਲਵਲ ਤੋਂ ਕਾਬੂ ਕੀਤਾ ਹੈ। ਇਸ ਦੌਰਾਨ ਦੋ ਮੁਲਜ਼ਮਾਂ ਦੀਆਂ ਲੱਤਾਂ ’ਚ ਗੋਲੀਆਂ ਲੱਗੀਆਂ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਵੀਰਵਾਰ ਦੇਰ ਰਾਤ ਕਾਰੋਬਾਰੀ ਆਪਣੀ ਗੱਡੀ ’ਚ ਜਾ ਰਿਹਾ ਸੀ ਤਾਂ ਥਾਣਾ ਸੈਕਟਰ-34 ਦੇ ਇਲਾਕੇ ’ਚ ਕੁਝ ਨੌਜਵਾਨਾਂ ਨੇ ਉਸ ਨੂੰ ਰੋਕ ਲਿਆ ਅਤੇ ਬੰਦੂਕ ਦੀ ਨੋਕ ’ਤੇ ਉਸ ਦੀ ਸਵਿਫਟ ਕਾਰ ਲੁੱਟ ਕੇ ਫ਼ਰਾਰ ਹੋ ਗਏ। ਵਾਰਦਾਤ ਤੋਂ ਅਗਲੇ ਦਿਨ ਲੁੱਟੀ ਹੋਈ ਕਾਰ ਮੁਹਾਲੀ ਦੇ ਜ਼ੀਰਕਪੁਰ ਇਲਾਕੇ ’ਚੋਂ ਬਰਾਮਦ ਕਰ ਲਈ ਗਈ ਸੀ। ਕਾਰ ਬਰਾਮਦ ਹੋਣ ਤੋਂ ਬਾਅਦ ਪੁਲਿਸ ਟੀਮਾਂ ਮੁਲਜ਼ਮਾਂ ਦੀ ਭਾਲ ’ਚ ਜੁਟੀਆਂ ਹੋਈਆਂ ਸਨ। ਇਸੇ ਦੌਰਾਨ ਪੁਲਿਸ ਨੇ ਕਾਰਵਾਈ ਕਰਦਿਆਂ ਚਾਰ ਮੁਲਜ਼ਮਾਂ ਨੂੰ ਪਲਵਲ ਤੋਂ ਕਾਬੂ ਕਰ ਲਿਆ। ਦੋ ਮੁਲਜ਼ਮਾਂ ਦੀਆਂ ਲੱਤਾਂ ’ਚ ਗੋਲੀਆਂ ਲੱਗਣ ਦੇ ਹਾਲਾਤ ਅਤੇ ਮਾਮਲੇ ਸੰਬੰਧੀ ਹੋਰ ਵੇਰਵਿਆਂ ਦੀ ਉਡੀਕ ਹੈ।

Ad Position 22
No active advertisement
ਪਿਛਲੀ ਖ਼ਬਰ ਦਿੱਲੀ - ਇਕ ਦਿਨ ਦੇ ਬੰਦ ਹੋਣ ਨਾਲ ਪ੍ਰਤੀ ਦੁਕਾਨ ਇਕ ਤੋਂ ਡੇਢ ਲੱਖ ਰੁਪਏ ਦਾ ਹੋ ਸਕਦਾ ਹੈ ਨੁਕਸਾਨ - ਵਪਾਰੀ ਅਗਲੀ ਖ਼ਬਰ ‘ਮਾਵਾਂ-ਧੀਆਂ ਦੀ ਲਲਕਾਰ, ਬੰਦ ਕਰਵਾਵਾਂਗੇ ਨਸ਼ੇ ਦਾ ਵਪਾਰ’ ਮੁਹਿੰਮ ਤਹਿਤ ਹਰਸਿਮਰਤ ਕੌਰ ਬਾਦਲ ਨੇ ਔਰਤਾਂ ਨੂੰ ਕੀਤਾ ਸੰਬ...
Ad Position 24