13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਪ੍ਰੀਤ ਫ਼ਰਨੀਚਰ ਹਾਊਸ ਵਲੋਂ ਗ੍ਰਾਹਕਾਂ ਲਈ ਵਿਸ਼ੇਸ਼ ਧਮਾਕਾ ਆਫ਼ਰ ਸ਼ੁਰੂ

ਐੱਸ. ਏ.

Ad Position 21
No active advertisement
ਪ੍ਰੀਤ ਫ਼ਰਨੀਚਰ ਹਾਊਸ ਦੇ ਐੱਮ. ਡੀ. ਭਾਈ ਹਰਿੰਦਰ ਸਿੰਘ ਚੁੰਨੀਮਾਜਰਾ ਵਾਲੇ। 13-08-2026
ਐੱਸ. ਏ. ਐੱਸ. ਨਗਰ, 12 ਅਗਸਤ (ਪ੍ਰੋ. ਅਵਤਾਰ ਸਿੰਘ)- ਪ੍ਰੀਤ ਫ਼ਰਨੀਚਰ ਹਾਊਸ ਸਵਾੜਾ ਵਲੋਂ ਗ੍ਰਾਹਕਾਂ ਲਈ ਵਿਸ਼ੇਸ਼ ਧਮਾਕਾ ਆਫ਼ਰ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਆਧੁਨਿਕ ਫ਼ਰਨੀਚਰ ਤੇ ਘਰੇਲੂ ਵਰਤੋਂ ਦੇ ਸਾਮਾਨ ‘ਤੇ 20 ਤੋਂ 50 ਫ਼ੀਸਦੀ ਤੱਕ ਦੀ ਛੂਟ ਦਿੱਤੀ ਜਾ ਰਹੀ ਹੈ। ਇਹ ਵਿਸ਼ੇਸ਼ ਆਫ਼ਰ 31 ਅਗਸਤ ਤੱਕ ਜਾਰੀ ਰਹੇਗੀ। ਇਸ ਸੰਬੰਧੀ ਜਾਣਕਾਰੀ ਪ੍ਰੀਤ ਫ਼ਰਨੀਚਰ ਹਾਊਸ ਦੇ ਐੱਮ. ਡੀ. ਭਾਈ ਹਰਿੰਦਰ ਸਿੰਘ ਚੁੰਨੀਮਾਜਰਾ ਵਾਲਿਆਂ ਨੇ ਦੱਸਿਆ ਕਿ ਉਨ੍ਹਾਂ ਦਾ ਉਦੇਸ਼ ਹਰ ਵਰਗ ਦੇ ਲੋਕਾਂ ਨੂੰ ਉੱਚ ਗੁਣਵੱਤਾ ਵਾਲਾ ਫ਼ਰਨੀਚਰ ਵਾਜ਼ਬ ਕੀਮਤਾਂ ‘ਤੇ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਲਈ ਇਕ ਵਿਸ਼ੇਸ਼ ਸਕੀਮ ਚਲਾਈ ਗਈ ਹੈ, ਜਿਸ ਤਹਿਤ ਡਬਲ ਬੈੱਡ, ਅਲਮਾਰੀ, ਸੋਫਾ ਸੈੱਟ ਤੇ ਹੋਰ ਲੋੜੀਂਦਾ ਫ਼ਰਨੀਚਰ ਬਹੁਤ ਹੀ ਘੱਟ ਕੀਮਤ ‘ਤੇ ਉਪਲੱਬਧ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸ਼ੋਅਰੂਮ ਵਿਖੇ ਡਬਲ ਬੈੱਡ, ਸੋਫਾ ਸੈੱਟ, ਅਲਮਾਰੀਆਂ, ਡਰੈਸਿੰਗ ਟੇਬਲ, ਡਾਈਨਿੰਗ ਟੇਬਰ, ਸੈਂਟਰ ਟੇਬਲ, ਗੱਦੇ, ਮੇਜ਼ ਤੇ ਪੈਕ ਟੇਬਲ, ਝੂਲੇ, ਆਊਟਡੋਰ ਤੇ ਕੇਨ ਫ਼ਰਨੀਚਰ ਸਮੇਤ ਘਰ ਦੀ ਹਰ ਲੋੜ ਦਾ ਸਾਮਾਨ ਇਕ ਛੱਤ ਹੇਠ ਮੁਹੱਈਆ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਕਿਰਾਏ ‘ਤੇ ਰਹਿੰਦੇ ਪਰਿਵਾਰਾਂ ਲਈ ਵੀ ਖਾਸ ਰਿਆਇਤਾਂ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਗ੍ਰਾਹਕਾਂ ਲਈ ਪੁਰਾਣੇ ਫ਼ਰਨੀਚਰ ਬਦਲੇ ਨਵਾਂ ਫ਼ਰਨੀਚਰ ਲੈਣ ਲਈ ਵੀ ਵਿਸ਼ੇਸ਼ ਐਕਸਚੇਂਜ ਆਫ਼ਰ ਅਤੇ ਆਸਾਨ ਕਿਸ਼ਤਾਂ ਦਾ ਪ੍ਰਬੰਧ ਕੀਤਾ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਬਿਨਾਂ ਲਾਇਸੰਸ ਤੋਂ ਬਾਰ ਚਲਾਉਣ ’ਤੇ ਐਕਸਾਈਜ਼ ਵਿਭਾਗ ਦੀ ਛਾਪੇਮਾਰੀ ਅਗਲੀ ਖ਼ਬਰ ਪਿੰਡ ਦੱਪਰ ਤੋਂ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵਲੋਂ ਪਾਰਟੀ ਦੇ ਪ੍ਰਚਾਰ ਦੀ ਮੁਹਿੰਮ ਸ਼ੁਰੂ
Ad Position 24