13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਬਿਨਾਂ ਲਾਇਸੰਸ ਤੋਂ ਬਾਰ ਚਲਾਉਣ ’ਤੇ ਐਕਸਾਈਜ਼ ਵਿਭਾਗ ਦੀ ਛਾਪੇਮਾਰੀ

ਐੱਸ. ਏ.

Ad Position 21
No active advertisement
ਅਜੀਤ ਡੈਸਕ 13-08-2026
ਐੱਸ. ਏ. ਐੱਸ. ਨਗਰ, 12 ਅਗਸਤ (ਕਪਿਲ ਵਧਵਾ)- ਮੁਹਾਲੀ ਦੇ ਫੇਜ਼-5 ਸਥਿਤ ਦੀ ਬਰੂ ਬੈਰਲ ਬਾਰ ‘ਚ ਬਿਨਾਂ ਲਾਇਸੰਸ ਤੋਂ ਕਾਰੋਬਾਰ ਚਲਾਏ ਜਾਣ ਦੀ ਸੂਚਨਾ ਮਿਲਣ ‘ਤੇ ਐਕਸਾਈਜ਼ ਵਿਭਾਗ ਵਲੋਂ ਛਾਪੇਮਾਰੀ ਕਰਕੇ ਬਾਰ ‘ਚ ਮੌਜੂਦ ਸ਼ਰਾਬ, ਬੀਅਰ ਬੈਰਲ ਤੇ ਹੋਰ ਸਾਮਾਨ ਕਬਜ਼ੇ ‘ਚ ਲੈ ਲਿਆ ਗਿਆ। ਇਸ ਸੰਬੰਧੀ ਥਾਣਾ ਫੇਜ਼-1 ਮੁਹਾਲੀ ਦੀ ਪੁਲਿਸ ਵਲੋਂ ਐਕਸਾਈਜ਼ ਵਿਭਾਗ ਦੀ ਸ਼ਿਕਾਇਤ ‘ਤੇ ਐਕਸਾਈਜ਼ ਐਕਟ ਦੀ ਧਾਰਾ 61 (1) (14) ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਹਾਸਿਲ ਜਾਣਕਾਰੀ ਅਨੁਸਾਰ ਸਹਾਇਕ ਕਮਿਸ਼ਨਰ ਐਕਸਾਈਜ਼ ਮੁਹਾਲੀ ਅਸ਼ੋਕ ਚਲੋਤਰਾ ਦੇ ਹੁਕਮਾਂ ‘ਤੇ ਈ. ਟੀ. ਓ. ਰਜਨੀਸ਼ ਬੱਤਰਾ ਦੀ ਅਗਵਾਈ ਹੇਠ ਐਕਸਾਈਜ਼ ਵਿਭਾਗ ਦੀ ਟੀਮ ਨੇ ਅੱਜ ਫੇਜ਼-5 ਸਥਿਤ ਉਕਤ ਬਾਰ ‘ਤੇ ਛਾਪੇਮਾਰੀ ਕੀਤੀ। ਟੀਮ ‘ਚ ਇੰਸਪੈਕਟਰ ਗੁਰਿੰਦਰਪਾਲ ਸਿੰਘ, ਇੰਸਪੈਕਟਰ ਕਰਨਦੀਪ ਸਿੰਘ, ਇੰਸਪੈਕਟਰ ਜ਼ੋਰਾਵਰ ਸਿੰਘ, ਇੰਸਪੈਕਟਰ ਮਨਪ੍ਰੀਤ ਸਿੰਘ ਅਤੇ ਇੰਸਪੈਕਟਰ ਸੁਰਜੀਤ ਸਿੰਘ ਸਮੇਤ ਹੋਰ ਅਧਿਕਾਰੀ ਸ਼ਾਮਿਲ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਐਕਸਾਈਜ਼ ਵਿਭਾਗ ਵਲੋਂ ਇਸ ਬਾਰ ਨੂੰ ਪਹਿਲਾਂ 31 ਮਾਰਚ 2026 ਨੂੰ ਸੀਲ ਕੀਤਾ ਗਿਆ ਸੀ। ਵਿਭਾਗ ਦਾ ਦੋਸ਼ ਹੈ ਕਿ ਬਾਰ ਦੇ ਮੁਲਾਜ਼ਮਾਂ ਨੇ ਕਥਿਤ ਤੌਰ ‘ਤੇ ਸੀਲ ਤੋੜ ਕੇ ਬਿਨਾਂ ਲਾਇਸੰਸ ਤੋਂ ਇਥੇ ਮੁੜ ਕਾਰੋਬਾਰ ਸ਼ੁਰੂ ਕਰ ਦਿੱਤਾ ਅਤੇ ਇਹ ਕਾਰੋਬਾਰ ਨਿਰੰਤਰ ਜਾਰੀ ਰੱਖਿਆ। ਛਾਪੇਮਾਰੀ ਦੌਰਾਨ ਅਧਿਕਾਰੀਆਂ ਨੇ ਬਾਰ ਦੀ ਜਾਂਚ ਕਰਕੇ ਉਥੇ ਪਈ ਸ਼ਰਾਬ, ਬੀਅਰ ਬੈਰਲ ਅਤੇ ਹੋਰ ਸਾਮਾਨ ਆਪਣੇ ਕਬਜ਼ੇ ‘ਚ ਲੈ ਲਿਆ। ਐਕਸਾਈਜ਼ ਵਿਭਾਗ ਵਲੋਂ ਮਾਮਲੇ ਸੰਬੰਧੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਪੁਲਿਸ ਵਲੋਂ ਵੀ ਦਰਜ ਮਾਮਲੇ ਦੇ ਆਧਾਰ ‘ਤੇ ਕਾਰਵਾਈ ਅਮਲ ‘ਚ ਲਿਆਂਦੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਨੌਜਵਾਨ ਸ਼ਕਤੀ ਹੀ ‘ਵਿਕਸਿਤ ਭਾਰਤ ਤੇ ਵਿਕਸਿਤ ਹਰਿਆਣਾ’ ਦੀ ਸਭ ਤੋਂ ਵੱਡੀ ਤਾਕਤ-ਨਾਇਬ ਸਿੰਘ ਸੈਣੀ ਅਗਲੀ ਖ਼ਬਰ ਪ੍ਰੀਤ ਫ਼ਰਨੀਚਰ ਹਾਊਸ ਵਲੋਂ ਗ੍ਰਾਹਕਾਂ ਲਈ ਵਿਸ਼ੇਸ਼ ਧਮਾਕਾ ਆਫ਼ਰ ਸ਼ੁਰੂ
Ad Position 24