‘ਚੰਡੀਗੜ੍ਹ ਦੀ ਸੇਵਾ ਕਰਨ ਵਾਲੇ ਹੀ ਅਸਲ ਸਨਮਾਨ ਦੇ ਹੱਕਦਾਰ’-ਮੇਅਰ ਸੌਰਭ ਜੋਸ਼ੀ
ਚੰਡੀਗੜ੍ਹ, 16 ਅਗਸਤ (ਸੰਦੀਪ ਕੁਮਾਰ ਮਾਹਨਾ)–ਦੇਸ਼ ਦੀ ਆਜ਼ਾਦੀ ਦੀ ਵਰ੍ਹੇਗੰਢ ਮੌਕੇ ਚੰਡੀਗੜ੍ਹ ਨਗਰ ਨਿਗਮ ਦਫ਼ਤਰ ਵਿਖੇ ਹੋਏ ਸਮਾਗਮ ਦੌਰਾਨ ਸ਼ਹਿਰ ਦੀ ਸੇਵਾ ਅਤੇ ਸਮਾਜ ਭਲਾਈ ਨੂੰ ਸਮਰਪਿਤ ਰਹਿਣ ਵਾਲੇ ਕਰਮਚਾਰੀਆਂ ਤੇ ਨਾਗਰਿਕਾਂ ਦੀ ਹੌਸਲਾ-ਅਫ਼ਜ਼ਾਈ ਕੀਤੀ ਗਈ। ਮੇਅਰ ਤੇ ਨਗਰ ਨਿਗਮ ਕਮਿਸ਼ਨਰ ਵਲੋਂ ਵੱਖ-ਵੱਖ ਖੇਤਰਾਂ ’ਚ ਮਿਸਾਲੀ ਸੇਵਾਵਾਂ ਨਿਭਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਸ਼ਲਾਘਾ ਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।
ਪ
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਖੇ ਆਜ਼ਾਦੀ ਦਿਵਸ ’ਤੇ ਐਨ.ਸੀ.ਸੀ. ਕੈਡਿਟਾਂ ਨਾਲ ਸਾਂਝੀ ਤਸਵੀਰ ਖਿਚਵਾਉਂਦੇ ਹੋਏ ਵਾਈਸ ਚਾਂਸਲਰ ਪ੍ਰੋ. ਮੀਨਾਕਸ਼ੀ ਗੋਇਲ। ਤਸਵੀਰ : ਗੁਰਿੰਦਰ ਸਿੰਘ
17-08-2026
ਚੰਡੀਗੜ੍ਹ, 16 ਅਗਸਤ (ਸੰਦੀਪ ਕੁਮਾਰ ਮਾਹਨਾ)–ਦੇਸ਼ ਦੀ ਆਜ਼ਾਦੀ ਦੀ ਵਰ੍ਹੇਗੰਢ ਮੌਕੇ ਚੰਡੀਗੜ੍ਹ ਨਗਰ ਨਿਗਮ ਦਫ਼ਤਰ ਵਿਖੇ ਹੋਏ ਸਮਾਗਮ ਦੌਰਾਨ ਸ਼ਹਿਰ ਦੀ ਸੇਵਾ ਅਤੇ ਸਮਾਜ ਭਲਾਈ ਨੂੰ ਸਮਰਪਿਤ ਰਹਿਣ ਵਾਲੇ ਕਰਮਚਾਰੀਆਂ ਤੇ ਨਾਗਰਿਕਾਂ ਦੀ ਹੌਸਲਾ-ਅਫ਼ਜ਼ਾਈ ਕੀਤੀ ਗਈ। ਮੇਅਰ ਤੇ ਨਗਰ ਨਿਗਮ ਕਮਿਸ਼ਨਰ ਵਲੋਂ ਵੱਖ-ਵੱਖ ਖੇਤਰਾਂ ’ਚ ਮਿਸਾਲੀ ਸੇਵਾਵਾਂ ਨਿਭਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਸ਼ਲਾਘਾ ਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਸਨਮਾਨ ਹਾਸਲ ਕਰਨ ਵਾਲਿਆਂ ’ਚ ਨਗਰ ਨਿਗਮ ਦੇ ਕਰਮਚਾਰੀਆਂ ਤੋਂ ਇਲਾਵਾ ਡਾਕਟਰ, ਖਿਡਾਰੀ, ਸਮਾਜ ਸੇਵੀ, ਵਪਾਰੀ, ਸਿੱਖਿਆ ਸ਼ਾਸਤਰੀ ਤੇ ਵੱਖ-ਵੱਖ ਸਮਾਜਿਕ ਸੰਸਥਾਵਾਂ ਦੇ ਨੁਮਾਇੰਦੇ ਸ਼ਾਮਲ ਰਹੇ। ਸਮਾਗਮ ਦੌਰਾਨ ਨਗਰ ਨਿਗਮ ਦੇ ਵੱਖ-ਵੱਖ ਵਿਭਾਗਾਂ ’ਚ ਆਪਣੀ ਡਿਊਟੀ ਪ੍ਰਤੀ ਸਮਰਪਣ, ਮਿਹਨਤ ਅਤੇ ਜ਼ਿੰਮੇਵਾਰੀ ਨਾਲ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਨ੍ਹਾਂ ’ਚ ਅੰਕਿਤ (ਸਟੈਨੋ ਟਾਈਪਿਸਟ), ਹਿਮਾਨੀ ਸ਼ਰਮਾ (ਡੀ.ਈ.ਓ., ਰੋਹਿਤ ਕੌਸ਼ਲ (ਡੀ.ਈ.ਓ., ਓ.ਐਸ.), ਨਰਿੰਦਰ ਕੁਮਾਰ (ਸੇਵਾਦਾਰ), ਗਗਨਜੀਤ ਕੌਰ (ਡੀ.ਈ.ਓ., ਓ.ਐਸ.), ਹਰਜਿੰਦਰ ਸਿੰਘ (ਕਲਰਕ), ਰਸ਼ਪਾਲ (ਸੇਵਾਦਾਰ), ਗੋਵਿੰਦ ਸਿੰਘ (ਲੀਡਿੰਗ ਫ਼ਾਇਰਮੈਨ), ਸੁਨੀਲ ਕੁਮਾਰ (ਡਰਾਈਵਰ), ਰਾਜ ਕਮਲ (ਫ਼ਾਇਰਮੈਨ), ਮੋਹਿਤ ਸ਼ਰਮਾ (ਕਲਰਕ), ਅਲੀਸ਼ਾ ਕੁੰਡਲ (ਕਲਰਕ, ਓ.ਐਸ.), ਪਰਮਿੰਦਰ (ਜੇ.ਈ., ਓ.ਐਸ.), ਰਾਜਨ ਨੱਡਾ (ਸਟੈਨੋ, ਓ.ਐੱਸ.), ਪਰਮਜੀਤ ਸਿੰਘ (ਸੀਵਰਮੈਨ), ਰੁਗਲ ਦਾਸ (ਡਰਾਈਵਰ), ਗੁਰਮੀਤ ਸਿੰਘ (ਜੂਨੀਅਰ ਡਰਾਫਟਸਮੈਨ), ਚੈਤਨਿਆ (ਡਰਾਫਟਸਮੈਨ), ਹਰਕ੍ਰਿਸ਼ਨ (ਐਮ.ਟੀ.ਐਸ.), ਮਨਿਵੇਲ (ਬੇਲਦਾਰ), ਗੁਰਕੀਰਤ ਸਿੰਘ (ਡਰਾਫਟਸਮੈਨ, ਓ.ਐੱਸ.), ਲਖਵਿੰਦਰ ਸਿੰਘ (ਹੈੱਡ ਮਾਲੀ, ਓ.ਐੱਸ.), ਗੁਰਮਨ ਸਿੰਘ (ਡਰਾਈਵਰ, ਓ.ਐੱਸ.), ਸਾਲਿਗ ਰਾਮ (ਹੈੱਡ ਮਾਲੀ, ਓ.ਐੱਸ.), ਸੰਜੇ ਕੁਮਾਰ (ਮਾਲੀ, ਓ.ਐੱਸ.), ਸਚਿਨ ਮੋਰ (ਕਲਰਕ), ਨਰਿੰਦਰ ਕੌਰ (ਜੂਨੀਅਰ ਸਹਾਇਕ), ਸੁਨੀਲ ਕੁਮਾਰ (ਡੀ.ਈ.ਓ., ਓ.ਐੱਸ.), ਮਨਜੈ ਮੁੱਟੂ (ਸਵੀਪਰ, ਡੇਲੀ ਵੇਜ), ਵੀਰ ਸਿੰਘ ਅਤੇ ਸੁਖਵਿੰਦਰ ਸਿੰਘ (ਸੁਰੱਖਿਆ ਗਾਰਡ) ਸ਼ਾਮਲ ਸਨ। ਇਸ ਮੌਕੇ ਸ਼ਹਿਰ ਅਤੇ ਸਮਾਜ ਦੀ ਭਲਾਈ ਲਈ ਲੰਮੇ ਸਮੇਂ ਤੋਂ ਸਰਗਰਮ ਸਮਾਜ ਸੇਵੀਆਂ ਅਤੇ ਵੱਖ-ਵੱਖ ਸੰਸਥਾਵਾਂ ਨਾਲ ਜੁੜੀਆਂ ਸ਼ਖ਼ਸੀਅਤਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਨ੍ਹਾਂ ਵਿਚ ਮਦਨ ਲਾਲ ਗੁਲਾਟੀ (ਵਪਾਰੀ ਤੇ ਸਮਾਜ ਸੇਵੀ), ਰਵਿੰਦਰ ਨਾਥ (ਸਕੱਤਰ, ਚੰਡੀਗੜ੍ਹ ਟਰੇਡਰਜ਼ ਐਸੋਸੀਏਸ਼ਨ), ਦੀਪਕ ਗਿਰੀ (ਮੀਡੀਆ ਸਕੱਤਰ), ਦਲਜੀਤ ਸਿੰਘ ਠੁਕਰਾਲ (ਮੀਤ ਪ੍ਰਧਾਨ, ਨੈਸ਼ਨਲ ਹਿਊਮਨ ਰਾਈਟਸ ਐਂਡ ਐਂਟੀਕਰੱਪਸ਼ਨ ਫੋਰਸ), ਰਜਤ ਮਲਹੋਤਰਾ (ਜਨਰਲ ਸਕੱਤਰ, ਨੈਸ਼ਨਲ ਹਿਊਮਨ ਰਾਈਟਸ ਐਂਡ ਐਂਟੀਕਰੱਪਸ਼ਨ ਫੋਰਸ), ਹਰਪੂਰ ਮਹਾਜਨ (ਰੋਲਰ ਸਕੇਟਿੰਗ ਖਿਡਾਰਨ), ਰਣਜੀਤ ਗੁਪਤਾ (ਯੋਗਾ ਇੰਸਟ੍ਰਕਟਰ), ਪ੍ਰੋ. ਬਬੀਤਾ ਘਈ (ਪੀ.ਜੀ.ਆਈ.), ਡਾ. ਸ਼ਿਖਾ ਬਹਿਰੀ (ਸਹਾਇਕ ਪ੍ਰੋਫ਼ੈਸਰ, ਸਿੱਖਿਆ ਤੇ ਨੋਡਲ ਅਧਿਕਾਰੀ ਵਾਡਾ ਕਲੱਬ), ਸਮ੍ਰਿੱਧੀ (ਖਿਡਾਰਨ), ਵਿਜਯੰਤੀ (ਸਮਾਜ ਸੇਵਿਕਾ), ਬਲਜਿੰਦਰ ਸਿੰਘ (ਮੀਤ ਪ੍ਰਧਾਨ, ਸੀ.ਬੀ.ਐੱਮ.), ਜਗਤਾਰ ਸਿੰਘ (ਸਲਾਹਕਾਰ, ਸੀ.ਬੀ.ਐਮ.), ਚਰਨਜੀਤ ਸਿੰਘ ਸੇਠੀ (ਕਾਰਜਕਾਰੀ ਮੈਂਬਰ, ਸੀ.ਬੀ.ਐੱਮ.) ਅਤੇ ਵਿਮਲ ਤ੍ਰਿਖਾ (ਸੀਨੀਅਰ ਸਿਟੀਜ਼ਨ ਸਿੰਗਰ ਐਂਡ ਆਰਟਿਸਟ ਐਸੋਸੀਏਸ਼ਨ) ਆਦਿ ਸ਼ਾਮਲ ਰਹੇ। ਸਿਹਤ ਖੇਤਰ ਵਿਚ ਨਿਭਾਈਆਂ ਜਾ ਰਹੀਆਂ ਸੇਵਾਵਾਂ ਨੂੰ ਮਾਨਤਾ ਦਿੰਦਿਆਂ ਪੀ.ਜੀ.ਆਈ. ਨਾਲ ਸਬੰਧਿਤ ਡਾਕਟਰਾਂ ਅਤੇ ਹੋਰ ਸਿਹਤ ਮਾਹਿਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਨ੍ਹਾਂ ਵਿਚ ਡਾ. ਜੇ.ਐੱਸ. ਠਾਕੁਰ (ਪ੍ਰਧਾਨ, ਵਰਲਡ ਐੱਨ.ਸੀ.ਡੀ. ਫੈਡਰੇਸ਼ਨ), ਡਾ. ਵਿਸ਼ਨੂੰ ਜਿੰਜਾ (ਪ੍ਰਧਾਨ, ਐਸੋਸੀਏਸ਼ਨ ਆਫ਼ ਰੈਜ਼ੀਡੈਂਟ ਡਾਕਟਰਜ਼), ਡਾ. ਸਵਪਨੇਸ਼ ਕੁਮਾਰ ਸਾਹੂ (ਸਹਾਇਕ ਪ੍ਰੋਫੈਸਰ), ਡਾ. ਨੀਲਮ ਦਹੀਆ (ਵਧੀਕ ਪ੍ਰੋਫੈਸਰ, ਕਾਰਡੀਓਲੋਜੀ), ਡਾ. ਸੁਜਾਤਾ (ਵਧੀਕ ਪ੍ਰੋਫੈਸਰ, ਓਬਸਟੈਟ੍ਰਿਕਸ ਐਂਡ ਗਾਇਨੀ), ਡਾ. ਰਜਨੀ ਸ਼ਰਮਾ (ਸਾਈਕੋਲੋਜਿਸਟ, ਪਲੇ ਥੈਰੇਪੀ), ਡਾ. ਅਖਿਲੇਸ਼ ਸ਼ਰਮਾ (ਸਹਾਇਕ ਪ੍ਰੋਫੈਸਰ), ਡਾ. ਸੰਦੀਪ ਪਟੇਲ (ਐਸੋਸੀਏਟ ਪ੍ਰੋਫੈਸਰ, ਆਰਥੋ), ਡਾ. ਰਾਮਾ ਵਾਲੀਆ (ਵਧੀਕ ਪ੍ਰੋਫੈਸਰ), ਡਾ. ਲਵਪ੍ਰੀਤ ਸਿੰਘ (ਸੀਨੀਅਰ ਰੈਜ਼ੀਡੈਂਟ, ਯੂਰੋਲੋਜੀ), ਡਾ. ਸੁਖਪਾਲ ਕੌਰ (ਪ੍ਰਿੰਸੀਪਲ, ਨੈਸ਼ਨਲ ਇੰਸਟੀਚਿਊਟ ਆਫ਼ ਨਰਸਿੰਗ ਐਜੂਕੇਸ਼ਨ) ਅਤੇ ਡਾ. ਕ੍ਰਿਸ਼ਨ ਕੁਮਾਰ (ਵਧੀਕ ਪ੍ਰੋਫੈਸਰ) ਆਦਿ ਸ਼ਾਮਲ ਸਨ। ਇਸ ਮੌਕੇ ਖੇਡਾਂ ਤੇ ਨੌਜਵਾਨਾਂ ਦੇ ਖੇਤਰ ਵਿਚ ਪ੍ਰਾਪਤੀਆਂ ਹਾਸਲ ਕਰਨ ਵਾਲੀਆਂ ਸ਼ਖ਼ਸੀਅਤਾਂ ਨੂੰ ਵੀ ਸਨਮਾਨ ਮਿਲਿਆ। ਜਿਨ੍ਹਾਂ ’ਚ ਹਿਮਾਂਸ਼ੂ ਕਸ਼ਯਪ, ਹਰਸ਼ ਕਸ਼ਯਪ, ਅੱਦਿਤਿਆ ਰਾਮਪਾਲ (ਸੀਨੀਅਰ ਮੈਨ ਕੈਪਟਨ), ਗੁਣਿਕਾ ਕੌਰ (ਸੀਨੀਅਰ ਵੂਮੈਨ ਕੈਪਟਨ), ਗੁਰਤੇਜ ਸਿੰਘ ਭੱਟੀ (ਜੂਨੀਅਰ ਬੁਆਏਜ਼ ਕੈਪਟਨ), ਡਾ. ਮਨਦੀਪ ਕੌਰ ਅਤੇ ਪਰਮਜੀਤ ਸਮੇਤ ਹੋਰਨਾਂ ਨੂੰ ਪ੍ਰਸ਼ੰਸਾ-ਪੱਤਰ ਦਿੱਤੇ ਗਏ। ਯੋਗਾ ਦੇ ਖੇਤਰ ਵਿਚ ਯੋਗਦਾਨ ਪਾਉਣ ਵਾਲੇ ਰਣਜੀਤ ਗੁਪਤਾ, ਰਮਨ ਕੁਮਾਰ ਅਤੇ ਮਨਦੀਪ ਸਿੰਘ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਚੰਡੀਗੜ੍ਹ ਵਪਾਰ ਮੰਡਲ, ਸਮਾਜਿਕ ਤੇ ਧਾਰਮਿਕ ਸੰਸਥਾਵਾਂ, ਐੱਨ.ਜੀ.ਓਜ਼, ਸਿੱਖਿਆ ਸੰਸਥਾਵਾਂ ਅਤੇ ਹੋਰ ਸੰਗਠਨਾਂ ਨਾਲ ਜੁੜੇ ਨੁਮਾਇੰਦਿਆਂ ਨੂੰ ਵੀ ਉਨ੍ਹਾਂ ਦੀਆਂ ਸੇਵਾਵਾਂ ਲਈ ਮਾਣ ਦਿੱਤਾ ਗਿਆ। ਸਨਮਾਨਤ ਹੋਣ ਵਾਲਿਆਂ ਵਿਚ ਓਮ ਪ੍ਰਕਾਸ਼ ਮਹਿਰਾ, ਰਾਣੀ ਵਾਲੀਆ, ਉੱਜਵਲ ਅਗਰਵਾਲ, ਅਜੈ ਕੁਮਾਰ, ਸੰਜੀਵ ਬਾਂਸਲ (ਪ੍ਰਧਾਨ, ਚੰਡੀਗੜ੍ਹ ਵਪਾਰ ਮੰਡਲ), ਸੁਭਾਸ਼ ਨਾਰੰਗ (ਸੀਨੀਅਰ ਮੀਤ ਪ੍ਰਧਾਨ, ਸੀ.ਬੀ.ਐੱਮ.), ਹਰਜੀਤ ਸਿੰਘ (ਸਕੱਤਰ, ਸੀ.ਬੀ.ਐੱਮ.), ਕਵਲ ਕਿਸ਼ੋਰ ਸੂਰੀ (ਸਕੱਤਰ, ਸੀ.ਬੀ.ਐੱਮ.), ਰਾਕੇਸ਼ ਉੱਪਲ (ਪ੍ਰਧਾਨ, ਉਮੰਗ ਐੱਨ.ਜੀ.ਓ.), ਭਾਰਤ ਯਾਦਵ (ਪ੍ਰਧਾਨ, ਪ੍ਰਤਿਗਿਆ ਫਾਊਂਡੇਸ਼ਨ), ਹਰੀਸ਼ ਕੱਕੜ (ਸਕੱਤਰ ਜਨਰਲ, ਚੰਡੀਗੜ੍ਹ ਟੇਬਲ ਟੈਨਿਸ ਐਸੋਸੀਏਸ਼ਨ) ਸਮੇਤ ਵੱਡੀ ਗਿਣਤੀ ਵਿਚ ਸਮਾਜ ਸੇਵੀ ਸ਼ਾਮਲ ਰਹੇ। ਸਮਾਗਮ ਵਿਚ ਸਿੱਖਿਆ, ਸਮਾਜ ਸੇਵਾ, ਸੱਭਿਆਚਾਰਕ ਅਤੇ ਧਾਰਮਿਕ ਗਤੀਵਿਧੀਆਂ ਨਾਲ ਜੁੜੇ ਨਾਗਰਿਕਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਨ੍ਹਾਂ ਵਿਚ ਪ੍ਰੋ. ਕੇ.ਸੀ. ਜੈਨ, ਡਾ. ਐੱਸ.ਪੀ. ਜੌਹਰ, ਪ੍ਰੋ. ਆਰ.ਪੀ. ਗੁਪਤਾ, ਐਡਵੋਕੇਟ ਰਵੀ ਸ਼ਰਮਾ, ਪ੍ਰੋ. ਹਰਭਜਨ ਸਿੰਘ ਜਗਦੇਵ, ਰਵੀ ਮਹਾਜਨ, ਵਿਵੇਕ ਸ਼ਰਮਾ, ਦੇਵਿੰਦਰ ਪ੍ਰਕਾਸ਼, ਜਗਜੀਤ ਸਿੰਘ, ਵਿਨੋਦ ਕੁਮਾਰ, ਆਕ੍ਰਿਤੀ, ਵਰਿੰਦਰ ਕੁਮਾਰ ਨਾਰਦ, ਸੰਦੀਪ ਕੁਮਾਰ, ਨਵੀਨ ਕੁਮਾਰ ਗੋਇਲ, ਪਰਮਪਾਲ ਸਿੰਘ ਸ਼ਹੀਦ, ਕਮਲਪ੍ਰੀਤ ਸਿੰਘ, ਕਰਮਜੀਤ ਕੌਰ ਭੁੱਲਰ, ਸੰਦੀਪ ਗਰਗ, ਸ਼ਰਨ ਕੁਮਾਰ, ਐੱਸ. ਰਵਿੰਦਰਜੀਤ ਸਿੰਘ ਕੋਹਲੀ, ਰਜਿੰਦਰ ਸਿੰਘ, ਸੁਜਲ, ਸੰਦੀਪ ਕੌਰ, ਗਣੇਸ਼ ਦੱਤ, ਮਨੀਸ਼ਾ, ਡਾ. ਮੀਨਾ ਚੱਢਾ, ਅਨੀਤਾ ਸ਼ਰਮਾ, ਤਨਿਸ਼ ਅਗਰਵਾਲ, ਕਮਲ ਬਰਾੜ, ਸੁਰੇਸ਼ ਕੁਮਾਰ, ਚਰਨਜੀਤ ਸਿੰਘ, ਰਵਿੰਦਰ ਪਾਲ ਸਿੰਘ ਤੇ ਹੋਰ ਹਾਜ਼ਰ ਸਨ। ਇਸ ਮੌਕੇ ਮੇਅਰ ਸੌਰਭ ਜੋਸ਼ੀ ਨੇ ਕਿਹਾ ਕਿ ਚੰਡੀਗੜ੍ਹ ਨੂੰ ਬਿਹਤਰ, ਸਾਫ਼-ਸੁਥਰਾ ਤੇ ਵਿਕਸਤ ਸ਼ਹਿਰ ਬਣਾਉਣ ਵਿਚ ਨਗਰ ਨਿਗਮ ਦੇ ਕਰਮਚਾਰੀਆਂ ਦੇ ਨਾਲ-ਨਾਲ ਆਮ ਨਾਗਰਿਕਾਂ ਦੀ ਵੀ ਅਹਿਮ ਭੂਮਿਕਾ ਹੈ। ਅਜਿਹੇ ਸਨਮਾਨ ਸਮਰਪਿਤ ਕਰਮਚਾਰੀਆਂ ਅਤੇ ਸਮਾਜ ਸੇਵੀਆਂ ਦੀ ਹੌਸਲਾ-ਅਫ਼ਜ਼ਾਈ ਕਰਨ ਦੇ ਨਾਲ-ਨਾਲ ਹੋਰਨਾਂ ਨੂੰ ਵੀ ਲੋਕ ਭਲਾਈ ਦੇ ਕੰਮਾਂ ਲਈ ਪ੍ਰੇਰਿਤ ਕਰਦੇ ਹਨ।ਨਿਗਮ ਕਮਿਸ਼ਨਰ ਨੇ ਵੀ ਸਨਮਾਨਿਤ ਹੋਣ ਵਾਲੀਆਂ ਸਾਰੀਆਂ ਸ਼ਖ਼ਸੀਅਤਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸ਼ਹਿਰ ਦੇ ਵਿਕਾਸ ਲਈ ਸਰਕਾਰੀ ਤੰਤਰ ਅਤੇ ਸਮਾਜ ਦੇ ਵੱਖ-ਵੱਖ ਵਰਗਾਂ ਵਿਚਕਾਰ ਤਾਲਮੇਲ ਬਹੁਤ ਜ਼ਰੂਰੀ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਸਨਮਾਨਿਤ ਵਿਅਕਤੀ ਭਵਿੱਖ ਵਿਚ ਵੀ ਇਸੇ ਤਰ੍ਹਾਂ ਸਮਾਜ ਅਤੇ ਚੰਡੀਗੜ੍ਹ ਦੀ ਸੇਵਾ ਵਿਚ ਆਪਣਾ ਯੋਗਦਾਨ ਪਾਉਂਦੇ ਰਹਿਣਗੇ।