ਤੀਜ ਦਾ ਤਿਉਹਾਰ ਮਨਾਇਆ
ਚੰਡੀਗੜ੍ਹ, 16 ਅਗਸਤ (ਅਜਾਇਬ ਸਿੰਘ ਔਜਲਾ)- ਸਥਾਨਕ ਸੈਕਟਰ-22 ਵਿਖੇ ਤੀਜ ਦੇ ਪਾਵਨ ਮੌਕੇ ’ਤੇ ਮਹਿਲਾਵਾਂ ਲਈ ਵਿਸ਼ੇਸ਼ ਤੀਜ ਦਾ ਪ੍ਰੋਗਰਾਮ ਕਰਵਾਇਆ ਗਿਆ। ਇਸ ਵਿਚ ਮਹਿਲਾਵਾਂ ਨੇ ਪੂਰੇ ਉਤਸ਼ਾਹ ਅਤੇ ਉਮੰਗ ਨਾਲ ਹਿੱਸਾ ਲਿਆ ਤੇ ਰਵਾਇਤੀ ਤਿਉਹਾਰ ਦੀਆਂ ਖੁਸ਼ੀਆਂ ਇਕ-ਦੂਜੇ ਨਾਲ ਸਾਂਝੀਆਂ ਕੀਤੀਆਂ।
ਚੰਡੀਗੜ੍ਹ, 16 ਅਗਸਤ (ਅਜਾਇਬ ਸਿੰਘ ਔਜਲਾ)- ਸਥਾਨਕ ਸੈਕਟਰ-22 ਵਿਖੇ ਤੀਜ ਦੇ ਪਾਵਨ ਮੌਕੇ ’ਤੇ ਮਹਿਲਾਵਾਂ ਲਈ ਵਿਸ਼ੇਸ਼ ਤੀਜ ਦਾ ਪ੍ਰੋਗਰਾਮ ਕਰਵਾਇਆ ਗਿਆ। ਇਸ ਵਿਚ ਮਹਿਲਾਵਾਂ ਨੇ ਪੂਰੇ ਉਤਸ਼ਾਹ ਅਤੇ ਉਮੰਗ ਨਾਲ ਹਿੱਸਾ ਲਿਆ ਤੇ ਰਵਾਇਤੀ ਤਿਉਹਾਰ ਦੀਆਂ ਖੁਸ਼ੀਆਂ ਇਕ-ਦੂਜੇ ਨਾਲ ਸਾਂਝੀਆਂ ਕੀਤੀਆਂ। ਰੰਗ-ਬਿਰੰਗੇ ਪਹਿਰਾਵਿਆਂ ਵਿੱਚ ਸਜੀਆਂ ਮਹਿਲਾਵਾਂ ਤੇ ਮੁਟਿਆਰਾਂ ਨੇ ਆਪਣੀਆਂ ਦਿਲਕਸ਼ ਪੇਸ਼ਕਾਰੀਆਂ ਨਾਲ ਮਾਹੌਲ ਹੋਰ ਵੀ ਰੰਗੀਨ ਬਣਾਇਆ। ਇਸੇ ਦੌਰਾਨ ਮਹਿਲਾਵਾਂ ਨੇ ਮਿਲ ਕੇ ਖੂਬ ਨਾਚ ਪੇਸ਼ਕਾਰੀਆਂ ਦੇ ਨਾਲ ਨਾਲ ਵੱਖ-ਵੱਖ ਮਨੋਰੰਜਕ ਗਤੀਵਿਧੀਆਂ ਤੇ ਖੇਡਾਂ ਵਿਚ ਉਤਸ਼ਾਹ ਨਾਲ ਹਿੱਸਾ ਲਿਆ। ਗੀਤ-ਸੰਗੀਤ ਅਤੇ ਹਾਸੇ-ਮਜ਼ਾਕ ਨਾਲ ਭਰੇ ਇਸ ਪ੍ਰੋਗਰਾਮ ਨੇ ਸਾਰਿਆਂ ਦੇ ਚਿਹਰਿਆਂ ’ਤੇ ਖੁਸ਼ੀਆਂ ਬਿਖੇਰੀਆਂ। ਮਹਿਲਾਵਾਂ ਨੇ ਇਕ-ਦੂਜੇ ਨਾਲ ਮਿਲ ਕੇ ਤੀਜ ਦੇ ਰਵਾਇਤੀ ਤਿਉਹਾਰ ਦਾ ਆਨੰਦ ਮਾਣਿਆ ਅਤੇ ਯਾਦਗਾਰ ਪਲਾਂ ਨੂੰ ਸਾਂਭਿਆ।ਇਸ ਮੌਕੇ ਪ੍ਰਬੰਧਕਾਂ ਨੇ ਕਿਹਾ ਕਿ ਤੀਜ ਸਿਰਫ਼ ਇੱਕ ਤਿਉਹਾਰ ਨਹੀਂ, ਸਗੋਂ ਭਾਰਤੀ ਸੱਭਿਆਚਾਰ, ਰਵਾਇਤਾਂ ਅਤੇ ਆਪਸੀ ਪਿਆਰ ਦਾ ਪ੍ਰਤੀਕ ਹੈ। ਅਜਿਹੇ ਸਮਾਗਮ ਮਹਿਲਾਵਾਂ ਨੂੰ ਆਪਣੀ ਸੱਭਿਆਚਾਰਕ ਵਿਰਾਸਤ ਅਤੇ ਰਵਾਇਤਾਂ ਨਾਲ ਜੁੜਨ ਦੇ ਨਾਲ-ਨਾਲ ਇੱਕ-ਦੂਜੇ ਨਾਲ ਖੁਸ਼ੀਆਂ ਸਾਂਝੀਆਂ ਕਰਨ ਦਾ ਮੌਕਾ ਪ੍ਰਦਾਨ ਕਰਦੇ ਹਨ। ਪੂਰੇ ਪ੍ਰੋਗਰਾਮ ਦੌਰਾਨ ਉਤਸ਼ਾਹ ਅਤੇ ਖੁਸ਼ੀ ਦਾ ਮਾਹੌਲ ਬਣਿਆ ਰਿਹਾ। ਮਹਿਲਾਵਾਂ ਨੇ ਨਾਚ, ਖੇਡਾਂ ਅਤੇ ਮਨੋਰੰਜਨ ਦੇ ਨਾਲ ਤੀਜ ਦੇ ਰੰਗ ਵਿੱਚ ਰੰਗਦਿਆਂ ਖੂਬ ਰੌਣਕਾਂ ਲਾਈਆਂ।ਪ੍ਰੋਗਰਾਮ ਦੀ ਸਮਾਪਤੀ ਮਹਿਲਾਵਾਂ ਵਲੋਂ ਇਕ-ਦੂਜੇ ਨੂੰ ਤੀਜ ਦੀਆਂ ਵਧਾਈਆਂ ਦੇਣ ਤੇ ਖੁਸ਼ੀਆਂ ਸਾਂਝੀਆਂ ਕਰਨ ਨਾਲ ਹੋਈ।