ਪੰਜਾਬ ਉੱਤੇ ਬਾਹਰੀ ਤਾਕਤਾਂ ਵਲੋਂ ਰਚੀ ਗਈ ਸਿਆਸੀ ਸਾਜ਼ਿਸ-ਕੇਂਦਰੀ ਸਿੰਘ ਸਭਾ
ਚੰਡੀਗੜ੍ਹ, 16 ਅਗਸਤ (ਅਜਾਇਬ ਸਿੰਘ ਔਜਲਾ)- ਪੰਜਾਬ ਦੇ ਸਾਂਝੇ ਅਤੇ ਬਹੁ-ਰੰਗੇ ਸਮਾਜ ਦੀ ਵੰਡ ਇਕ ਸਿਆਸੀ ਚਾਲਾਕੀ ਸੀ, ਜਿਸ ਨੂੰ ਸਾਮਰਾਜਵਾਦੀ ਤਾਕਤਾਂ ਤੇ ਉਨ੍ਹਾਂ ਦੇ ਦੇਸੀ ਸਿਆਸੀ ਸਹਿਯੋਗੀਆਂ ਦੇ ਗੱਠਜੋੜ ਰਾਹੀਂ ਅੰਜ਼ਾਮ ਦਿੱਤਾ ਗਿਆ। ਇਸ ਵੱਡੀ ਤ੍ਰਾਸਦੀ ਨੇ ਲੱਖਾਂ ਲੋਕਾਂ ਨੂੰ ਉਜਾੜ ਦਿੱਤਾ ਤੇ ਲੱਖਾਂ ਬੇਕਸੂਰ ਮਰਦਾਂ, ਔਰਤਾਂ ਅਤੇ ਬੱਚਿਆਂ ਦੀ ਜਾਨ ਲੈ ਲਈ।
ਪ
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਖੇ ਆਜ਼ਾਦੀ ਦਿਵਸ ’ਤੇ ਐਨ.ਸੀ.ਸੀ. ਕੈਡਿਟਾਂ ਨਾਲ ਸਾਂਝੀ ਤਸਵੀਰ ਖਿਚਵਾਉਂਦੇ ਹੋਏ ਵਾਈਸ ਚਾਂਸਲਰ ਪ੍ਰੋ. ਮੀਨਾਕਸ਼ੀ ਗੋਇਲ। ਤਸਵੀਰ : ਗੁਰਿੰਦਰ ਸਿੰਘ
17-08-2026
ਚੰਡੀਗੜ੍ਹ, 16 ਅਗਸਤ (ਅਜਾਇਬ ਸਿੰਘ ਔਜਲਾ)- ਪੰਜਾਬ ਦੇ ਸਾਂਝੇ ਅਤੇ ਬਹੁ-ਰੰਗੇ ਸਮਾਜ ਦੀ ਵੰਡ ਇਕ ਸਿਆਸੀ ਚਾਲਾਕੀ ਸੀ, ਜਿਸ ਨੂੰ ਸਾਮਰਾਜਵਾਦੀ ਤਾਕਤਾਂ ਤੇ ਉਨ੍ਹਾਂ ਦੇ ਦੇਸੀ ਸਿਆਸੀ ਸਹਿਯੋਗੀਆਂ ਦੇ ਗੱਠਜੋੜ ਰਾਹੀਂ ਅੰਜ਼ਾਮ ਦਿੱਤਾ ਗਿਆ। ਇਸ ਵੱਡੀ ਤ੍ਰਾਸਦੀ ਨੇ ਲੱਖਾਂ ਲੋਕਾਂ ਨੂੰ ਉਜਾੜ ਦਿੱਤਾ ਤੇ ਲੱਖਾਂ ਬੇਕਸੂਰ ਮਰਦਾਂ, ਔਰਤਾਂ ਅਤੇ ਬੱਚਿਆਂ ਦੀ ਜਾਨ ਲੈ ਲਈ। ਇਹ ਦੁਖਾਂਤ ਅੱਜ ਵੀ ਨਾਸੂਰ ਵਾਂਗ ਮੌਜੂਦ ਹੈ। ਵੰਡ ਦੇ ਨਤੀਜੇ ਵਜੋਂ ਦੋ ਵਿਰੋਧੀ ਮੁਲਕ ਹੋਂਦ ਵਿਚ ਆਏ, ਜੋ ਲਗਭਗ ਅੱਠ ਦਹਾਕਿਆਂ ਤੋਂ ਟਕਰਾਅ ਅਤੇ ਹਥਿਆਰਬੰਦ ਸੰਘਰਸ਼ ਵਿੱਚ ਉਲਝੇ ਹੋਏ ਹਨ। ਇਸ ਇਤਿਹਾਸਕ ਪਿਛੋਕੜ ਨੂੰ ਧਿਆਨ ਵਿਚ ਰੱਖਦਿਆਂ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵਲੋਂ 15 ਅਗਸਤ ਨੂੰ ‘ਪਛਤਾਵਾ ਦਿਵਸ’ ਵਜੋਂ ਮਨਾਇਆ ਗਿਆ, ਲਗਪਗ ਇਕ ਕਰੋੜ ਲੋਕਾਂ ਦੇ ਉਜਾੜੇ ਤੇ ਵੰਡ ਦੀ ਲਕੀਰ ਦੇ ਦੋਹੀਂ ਪਾਸੀਂ ਦਸ ਲੱਖ ਤੋਂ ਵੱਧ ਬੇਕਸੂਰ ਲੋਕਾਂ ਦੇ ਕਤਲ ਨੂੰ ਯਾਦ ਕੀਤਾ ਗਿਆ। ਸਿੰਘ ਸਭਾ ਨੇ ਕਿਹਾ ਕਿ ਇਹ ਵੰਡ ਦੀ ਲਕੀਰ ਬਾਹਰੀ ਤਾਕਤਾਂ ਵਲੋਂ ਆਪਣੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਖਿੱਚੀ ਗਈ ਸੀ। ਕੇਂਦਰੀ ਸਿੰਘ ਸਭਾ ਪਿਛਲੇ ਅੱਠ ਸਾਲਾਂ ਤੋਂ 15 ਅਗਸਤ ਨੂੰ ਇਕ ਦੁਖਦਾਈ ਇਤਿਹਾਸਕ ਮੌਕੇ ਵਜੋਂ ਮਨਾਉਂਦੀ ਆ ਰਹੀ ਹੈ। ਇਸ ਮੌਕੇ ਇਹ ਯਾਦ ਕਰਵਾਇਆ ਜਾਂਦਾ ਹੈ ਕਿ ਸਿਆਸੀ ਅਤੇ ਕੁਲੀਨ ਵਰਗ ਅੱਜ ਵੀ ਕਰੋੜਾਂ ਲੋਕਾਂ ਦੀਆਂ ਆਸਾਂ, ਰੋਜ਼ੀ-ਰੋਟੀ ਅਤੇ ਸਨਮਾਨ ਨੂੰ ਕੁਚਲ ਰਹੇ ਹਨ, ਜਦੋਂਕਿ ਵੱਡੀ ਗਿਣਤੀ ਵਿਚ ਲੋਕ ਗਰੀਬੀ ਅਤੇ ਮੁਸ਼ਕਲਾਂ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਹਨ। ਇਸ ਦੇ ਨਾਲ ਹੀ ਮੱਧ ਵਰਗ ਅਕਸਰ ਹਾਸ਼ੀਏ ’ਤੇ ਧੱਕੇ ਗਏ ਲੋਕਾਂ ਦੀ ਦੁਰਦਸ਼ਾ ਪ੍ਰਤੀ ਅੱਖਾਂ ਬੰਦ ਕਰ ਲੈਂਦਾ ਹੈ ਅਤੇ ਕਈ ਵਾਰ ਉਨ੍ਹਾਂ ਤਾਕਤਾਂ ਨੂੰ ਵੀ ਹੱਲਾਸ਼ੇਰੀ ਦਿੰਦਾ ਹੈ ਜੋ ਕੌਮੀ-ਰਾਜਾਂ ਅਤੇ ਸਿਆਸੀ ਸੱਤਾ ਨੂੰ ਮਜ਼ਬੂਤ ਕਰਨ ਵਿੱਚ ਲੱਗੀਆਂ ਹੋਈਆਂ ਹਨ। ਵੰਡ ਦੇ ਦੁਖਦਾਈ ਘਟਨਾਕ੍ਰਮ ਨੂੰ ਯਾਦ ਕਰਦਿਆਂ ਇਤਿਹਾਸਕਾਰ ਡਾ. ਕਮਲੇਸ਼ ਮੋਹਨ ਨੇ ਕਿਹਾ ਕਿ ਫਿਰਕੂ ਦੰਗਿਆਂ ਨੇ ਹਜ਼ਾਰਾਂ ਲੋਕਾਂ ਨੂੰ ਇੰਨਾ ਡੂੰਘਾ ਸਦਮਾ ਪਹੁੰਚਾਇਆ ਕਿ ਉਹ ਆਪਣੀ ਬਾਕੀ ਜ਼ਿੰਦਗੀ ਵਿੱਚ ਵੀ ਆਮ ਜੀਵਨ ਵੱਲ ਵਾਪਸ ਨਹੀਂ ਆ ਸਕੇ। ਸ੍ਰੀਮਤੀ ਪੂਨਮ ਸਿੰਘ, ਪ੍ਰੀਤਲੜੀ ਦੀ ਸੰਪਾਦਕ ਨੇ ਕਿਹਾ ਕਿ ਸਿਆਸਤਦਾਨਾਂ ਨੇ ਧਾਰਮਿਕ ਪਛਾਣਾਂ ਦਾ ਸਿਆਸੀ ਦੁਰਉਪਯੋਗ ਕਰਦਿਆਂ ਨਸਲੀ ਸਫ਼ਾਏ ਨੂੰ ਅੰਜਾਮ ਦਿੱਤਾ ਤੇ ਉਨ੍ਹਾਂ ਇਲਾਕਿਆਂ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਨੂੰ ਉਹ ਆਪਣੇ ਕਬਜ਼ੇ ਵਿੱਚ ਲੈਣਾ ਚਾਹੁੰਦੇ ਸਨ। ਜੀਵਨ ਸਿੰਘ ਮੱਲਣ, ਜੋ ਤਾਮਿਲ ਆਗੂ ਹਨ ਤੇ ਸਿੱਖ ਧਰਮ ਅਪਣਾ ਚੁੱਕੇ ਹਨ, ਨੇ ਕਿਹਾ ਕਿ ਉਨ੍ਹਾਂ ਦੇ ਵਿਚਾਰ ਅਨੁਸਾਰ ਵੰਡ ਬ੍ਰਾਹਮਣਵਾਦੀ ਸਾਜ਼ਿਸ਼ ਦਾ ਨਤੀਜਾ ਸੀ, ਜਿਸ ਦਾ ਉਦੇਸ਼ ਅੰਗਰੇਜ਼ਾਂ ਤੋਂ ਸੱਤਾ ਦੇ ਤਬਾਦਲੇ ਦੌਰਾਨ ਸਿਆਸੀ ਤਾਕਤ ਨੂੰ ਆਪਣੇ ਹੱਥਾਂ ਵਿੱਚ ਕੇਂਦਰਿਤ ਕਰਨਾ ਸੀ। ਬੁਲਾਰਿਆਂ ਨੇ ਜ਼ੋਰ ਦੇ ਕੇ ਕਿਹਾ ਕਿ ਵੰਡ ਮਨੁੱਖੀ ਦੁਖਾਂਤ ਨੂੰ ਯਾਦ ਕਰਨਾ ਸਿਰਫ਼ ਅਤੀਤ ਦੇ ਸੋਗ ਤੱਕ ਸੀਮਿਤ ਨਹੀਂ ਰਹਿਣਾ ਚਾਹੀਦਾ। ਇਸ ਮੌਕੇ ਬੋਲਣ ਵਾਲਿਆਂ ਵਿਚ ਗੁਰਮੀਤ ਸਿੰਘ (ਆਰਕਾਈਵਿਸਟ), ਲਵਨੀਸ਼ ਪੁਰੀ (ਮੁਸੱਵਿਰ ਫ਼ਿਰੋਜ਼ਪੁਰੀ), ਜਸਪਾਲ ਸਿੰਘ, ਹਮੀਰ ਸਿੰਘ, ਰਾਜਵਿੰਦਰ ਸਿੰਘ ਰਾਹੀ, ਕਰਨਲ ਜਗਤਾਰ ਸਿੰਘ ਮੁਲਤਾਨੀ, ਪ੍ਰੋ. ਅਮਰਜੀਤ ਸਿੰਘ ਅਰਪਨ ਅਤੇ ਪ੍ਰੋ. ਹਰਪਾਲ ਸਿੰਘ ਸ਼ਾਮਲ ਸਨ। ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਜਨਰਲ ਸਕੱਤਰ ਡਾ. ਖੁਸ਼ਹਾਲ ਸਿੰਘ ਦਾ ਕਹਿਣਾ ਸੀ ਕਿ ਅਜਿਹੇ ਸਮਾਰੋਹ ਅਜੌਕੀ ਪੀੜੀ ਲਈ ਵਧੇਰੇ ਚਾਨਣਮੁਨਾਰਾ ਬਣਦੇ ਹਨ।