ਡੀ. ਐਲ. ਐਫ. ਲਿਮਟਿਡ ਵਲੋਂ ‘ਫ੍ਰੀਡਮ ਰਨ’ ਕਰਵਾਇਆ ਗਿਆ।
ਡੀ. ਐਲ. ਐਫ. ਦ ਵੈਲੀ ਵਿਖੇ ‘ਫ੍ਰੀਡਮ ਰਨ’ ਨਾਲ ਆਜ਼ਾਦੀ ਦਿਵਸ ਮਨਾਇਆ
ਚੰਡੀਗੜ੍ਹ, 17 ਅਗਸਤ (ਅ. ਬ.)
ਚੰਡੀਗੜ੍ਹ, 17 ਅਗਸਤ (ਅ. ਬ.)- ਡੀ. ਐਲ. ਐਫ. ਲਿਮਟਿਡ ਵਲੋਂ ਪੰਚਕੂਲਾ ਸਥਿਤ ਡੀ.ਐਲ.ਐਫ. ਦ ਵੈਲੀ ਵਿਖੇ ਆਪਣਾ ਪ੍ਰਮੁੱਖ ਕਮਿਊਨਿਟੀ ਸਮਾਗਮ ‘ਫ੍ਰੀਡਮ ਰਨ’ ਕਰਵਾਇਆ ਗਿਆ। 80ਵੇਂ ਆਜ਼ਾਦੀ ਦਿਵਸ ਦੇ ਉਤਸ਼ਾਹ ਤੇ ਦੇਸ਼ ਭਗਤੀ ਦੇ ਜਜ਼ਬੇ ਨਾਲ ਭਰੇ ਇਸ ਸਮਾਗਮ ਵਿਚ 500 ਤੋਂ ਵੱਧ ਵਸਨੀਕਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਸਮਾਗਮ ਦੀ ਸ਼ੁਰੂਆਤ ਸਵੇਰੇ 6:30 ਵਜੇ ਹੋਈ, ਜਦਕਿ ਸਵੇਰੇ 7:30 ਵਜੇ ਵੈਲੀ ਕਲੱਬ ਤੋਂ 2 ਕਿਲੋਮੀਟਰ ਦੀ ਕਮਿਊਨਿਟੀ ਰਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਵੀ ਸ਼ਰਧਾ ਤੇ ਸਤਿਕਾਰ ਨਾਲ ਅਦਾ ਕੀਤੀ ਗਈ।