19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਵਿਖੇ ਸਕਾਲਰਸ਼ਿਪ ਵੰਡ ਸਮਾਰੋਹ ਕਰਵਾਇਆ

ਚੰਡੀਗੜ੍ਹ, 17 ਅਗਸਤ (ਪ੍ਰੋ. ਅਵਤਾਰ ਸਿੰਘ)- ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ, ਚੰਡੀਗੜ੍ਹ ਵਿਖੇ ਐਸ.

Ad Position 21
No active advertisement
ਅਜੀਤ ਡੈਸਕ 18-08-2026
ਚੰਡੀਗੜ੍ਹ, 17 ਅਗਸਤ (ਪ੍ਰੋ. ਅਵਤਾਰ ਸਿੰਘ)- ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ, ਚੰਡੀਗੜ੍ਹ ਵਿਖੇ ਐਸ. ਐਚ. ਡੀ.ਐਫ.-ਐਸ. ਈ. ਐਸ. ਸਕਾਲਰਸ਼ਿਪ ਵੰਡ ਸਮਾਰੋਹ ‘ਪ੍ਰਗਤੀ ਦਾ ਵਾਅਦਾ’ ਕਰਵਾਇਆ ਗਿਆ। 50 ਯੋਗ ਵਿਦਿਆਰਥੀਆਂ ਨੂੰ 32 ਲੱਖ ਰੁਪਏ ਦੀ ਰਾਸ਼ੀ ਵੰਡੀ ਗਈ। ਪ੍ਰਾਪਤਕਰਤਾਵਾਂ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਦੇ ਵਿਦਿਆਰਥੀ, ਨੇਤਰਹੀਣ ਵਿਦਿਆਰਥੀ ਅਤੇ ਅਕਾਲ ਡਿਗਰੀ ਕਾਲਜ, ਮਸਤੂਆਣਾ ਸਾਹਿਬ ਦੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀ ਸ਼ਾਮਲ ਸਨ। ਚੋਣ ਪ੍ਰਕਿਰਿਆ ਯੋਗਤਾ ਅਤੇ ਲੋੜ ਦੇ ਆਧਾਰ ‘ਤੇ ਪਾਰਦਰਸ਼ੀ ਮਾਪਦੰਡਾਂ ਰਾਹੀਂ ਕੀਤੀ ਗਈ, ਜਿਸ ਦਾ ਉਦੇਸ਼ ਲੋੜਵੰਦ ਵਿਦਿਆਰਥੀਆਂ ਦਾ ਸਸ਼ਕਤੀਕਰਨ ਸੀ। ਇਹ ਸਮਾਰੋਹ ਸਿੱਖ ਹਿਊਮਨ ਡਿਵੈਲਪਮੈਂਟ ਫਾਊਂਡੇਸ਼ਨ ਅਤੇ ਸਿੱਖ ਐਜੂਕੇਸ਼ਨਲ ਸੁਸਾਇਟੀ ਦੁਆਰਾ ਕਾਲਜ ਦੇ ਸਕਾਲਰਸ਼ਿਪ ਸੈੱਲ, ਮੀਡੀਆ ਸੈੱਲ, ਐਨ.ਐਸ.ਐਸ., ਐਨ.ਸੀ.ਸੀ., ਡੀਨ ਸਟੂਡੈਂਟ ਵੈਲਫੇਅਰ, ਡੀਨ ਲੜਕੀਆਂ ਅਤੇ ਗੁਰਮਤਿ ਵਿਚਾਰ ਸਭਾ ਦੇ ਸਹਿਯੋਗ ਨਾਲ ਕਰਵਾਇਆ ਗਿਆ। ਮੁੱਖ ਮਹਿਮਾਨ ਡਾ. ਮਨਮੋਹਨ ਸਿੰਘ ਕੁਮਾਰ, ਚੇਅਰਮੈਨ, ਸਿੱਖ ਹਿਊਮਨ ਡਿਵੈਲਪਮੈਂਟ ਫਾਊਂਡੇਸ਼ਨ, ਵਾਸ਼ਿੰਗਟਨ ਡੀ.ਸੀ., ਯੂ.ਐਸ.ਏ. ਨੇ ਨੇਤਰਹੀਣ ਵਿਦਿਆਰਥੀਆਂ ਦੀਆਂ ਵਿਸ਼ੇਸ਼ ਜ਼ਰੂਰਤਾਂ ਲਈ ਇੱਕ ਵਿਭਾਗ ਬਣਾਉਣ ਦਾ ਸੰਕਲਪ ਪ੍ਰਗਟ ਕੀਤਾ। ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ ਡਾ. ਕਿਰਨ ਕੌਰ ਅਤੇ ਧੀ ਡਾ. ਨਾਨਕੀ ਕੌਰ ਕੁਮਾਰ ਵੀ ਪ੍ਰੋਗਰਾਮ ਵਿਚ ਸ਼ਾਮਲ ਸਨ। ਵਿਸ਼ੇਸ਼ ਮਹਿਮਾਨ ਜਸਵੰਤ ਸਿੰਘ ਖਹਿਰਾ, ਸਕੱਤਰ, ਅਕਾਲ ਡਿਗਰੀ ਕਾਲਜ, ਮਸਤੂਆਣਾ ਸਾਹਿਬ ਨੇ ਪੰਜਾਬ ਦੇ ਨੌਜਵਾਨਾਂ ਦੀ ਭਲਾਈ ‘ਤੇ ਜ਼ੋਰ ਦਿੱਤਾ। ਕਰਨਲ (ਸੇਵਾਮੁਕਤ) ਜਸਮੇਰ ਸਿੰਘ ਬਾਲਾ, ਸਕੱਤਰ ਐਸ.ਈ.ਐਸ. ਨੇ ਕਾਲਜ ਦੇ ਦ੍ਰਿਸ਼ਟੀਕੋਣ ਤੇ ਅਕਾਦਮਿਕ ਉੱਤਮਤਾ, ਖੇਡਾਂ, ਸਮਾਵੇਸ਼ ਅਤੇ ਰਾਸ਼ਟਰ ਨਿਰਮਾਣ ਪ੍ਰਤੀ ਇਸਦੀ ਨਿਰੰਤਰ ਵਚ ਨਬੱਧਤਾ ‘ਤੇ ਚਾਨਣਾ ਪਾਇਆ। ਉਪ-ਪ੍ਰਧਾਨ ਡਾ. ਬੀਰੇਂਦਰਾ ਕੌਰ ਤੇ ਸੰਯੁਕਤ ਸਕੱਤਰ ਅਤੇ ਪ੍ਰਬੰਧਕ ਕਮੇਟੀ ਦੇ ਸਕੱਤਰ ਐਡਵੋਕੇਟ ਕਰਨਦੀਪ ਸਿੰਘ ਚੀਮਾ ਨੇ ਸੰਸਥਾਗਤ ਸਹਿਯੋਗ ਤੇ ਸਮਾਗਮ ਦੇ ਸੰਚਾਲਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਇਸ ਮੌਕੇ ਸਾਬਕਾ ਪ੍ਰਿੰਸੀਪਲ ਜਗਨਨਾਥ ਸਿੰਘ ਜਯਾਰਾ, ਪ੍ਰਿੰਸੀਪਲ ਰਾਕੇਸ਼ ਸ਼ਰਮਾ, ਸਾਬਕਾ ਪ੍ਰਿੰਸੀਪਲ ਡਾ. ਨਵਜੋਤ ਕੌਰ, ਪ੍ਰਿੰਸੀਪਲ ਡਾ. ਜਸਵੀਰ ਸਿੰਘ ਪ੍ਰਿੰਸੀਪਲ ਡਾ. ਰਵਨੀਤ ਕੌਰ, ਡਾ. ਪਰਵਿੰਦਰ ਸਿੰਘ ਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਡਿਜਿਟ ਇੰਸ਼ੋਰੈਂਸ ਨੇ ਚੰਡੀਗੜ੍ਹ ਸ਼ਾਖਾ ਦਫ਼ਤਰ ਦਾ ਕੀਤਾ ਉਦਘਾਟਨ ਅਗਲੀ ਖ਼ਬਰ ਡੀ. ਐਲ. ਐਫ. ਲਿਮਟਿਡ ਵਲੋਂ ‘ਫ੍ਰੀਡਮ ਰਨ’ ਕਰਵਾਇਆ ਗਿਆ। ਡੀ. ਐਲ. ਐਫ. ਦ ਵੈਲੀ ਵਿਖੇ ‘ਫ੍ਰੀਡਮ ਰਨ’ ਨਾਲ ਆਜ਼ਾਦੀ ਦਿਵ...
Ad Position 24