19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਖਰੜ ਤੇ ਮੋਰਿੰਡਾ ਦੀ ਤਰਜ਼ ‘ਤੇ ਕੁਰਾਲੀ ਨੂੰ ਵੀ ਕਜੌਲੀ ਵਾਟਰ ਵਰਕਸ ਤੋਂ ਸਪਲਾਈ ਦਿਵਾਉਣ ਦੀ ਕੋਸ਼ਿਸ਼ ਕਰਾਂਗਾ-ਕੰਗ

ਕੁਰਾਲੀ, 17 ਅਗਸਤ (ਬਿੱਲਾ ਅਕਾਲਗੜ੍ਹੀਆ)- ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਵਲੋਂ ਕੁਰਾਲੀ ਵਿਖੇ ਸਥਾਨਕ ਪਤਵੰਤਿਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ‘ਚ ਸ਼ਹਿਰ ਦੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਂਦੇ ਹੋਏ ਕੰਗ ਨੇ ਵਰਕਰਾਂ ਨੂੰ ਕਾਂਗਰਸ ਨੂੰ ਲਾਮਬੰਦ ਕਰਨ ਦੀ ਅਪੀਲ ਕੀਤੀ।

Ad Position 21
No active advertisement
ਅਜੀਤ ਡੈਸਕ 18-08-2026
ਕੁਰਾਲੀ, 17 ਅਗਸਤ (ਬਿੱਲਾ ਅਕਾਲਗੜ੍ਹੀਆ)- ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਵਲੋਂ ਕੁਰਾਲੀ ਵਿਖੇ ਸਥਾਨਕ ਪਤਵੰਤਿਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ‘ਚ ਸ਼ਹਿਰ ਦੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਂਦੇ ਹੋਏ ਕੰਗ ਨੇ ਵਰਕਰਾਂ ਨੂੰ ਕਾਂਗਰਸ ਨੂੰ ਲਾਮਬੰਦ ਕਰਨ ਦੀ ਅਪੀਲ ਕੀਤੀ। ਇਸ ਮੌਕੇ ਸ਼ਹਿਰ ‘ਚ ਹੋਣ ਵਾਲੇ ਜ਼ਰੂਰੀ ਕਾਰਜਾਂ ਬਾਰੇ ਚਰਚਾ ਕਰਦਿਆਂ ਹਾਜ਼ਰੀਨਾਂ ਨੇ ਦੱਸਿਆ ਕਿ ਮੁੱਖ ਵਿਕਾਸ ਕਾਰਜਾਂ ‘ਚ ਸੀਵਰੇਜ ਨੂੰ ਸੁਚਾਰੂ ਬਣਾਉਣਾ, ਲੋੜ ਮੁਤਾਬਿਕ ਬਰਸਾਤੀ ਪਾਣੀ ਦੀ ਢੁਕਵੀਂ ਨਿਕਾਸੀ ਕਰਨਾ, ਪੀਣ ਵਾਲੇ ਪਾਣੀ ਦੀ ਘਾਟ ਨੂੰ ਪੂਰੀ ਕਰਨ ਲਈ ਲੋੜ ਮੁਤਾਬਿਕ ਟਿਊਬਵੈੱਲ ਲਗਵਾਉਣਾ, ਪਬਲਿਕ ਪਾਰਕਾਂ ਦੀ ਸਾਂਭ-ਸੰਭਾਲ ਅਤੇ ਸ਼ਹਿਰ ‘ਚ ਸਫ਼ਾਈ ਵਿਵਸਥਾ ਨੂੰ ਅਸਰਦਾਰ ਬਣਾਉਣਾ ਆਦਿ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਹੁਣੇ ਹੀ ਨਵੀਂ ਕਮੇਟੀ ਬਣੀ ਹੈ, ਜਿਸ ‘ਤੇ ਸ਼ਹਿਰ ਦੇ ਲੋਕਾਂ ਨੂੰ ਬਹੁਤ ਆਸਾਂ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਨਵੀਂ ਕਮੇਟੀ ਅਤੇ ਸਾਰੇ ਕੌਂਸਲਰ ਬਿਨਾਂ ਕਿਸੇ ਵਿਤਕਰੇ ਤੋਂ ਸਾਰੇ ਢੁਕਵੇਂ ਵਿਕਾਸ ਕਾਰਜ ਤਰਜੀਹ ਮੁਤਾਬਿਕ ਕਰਵਾਉਣਗੇ ਅਤੇ ਸਭ ਨੂੰ ਨਾਲ ਲੈ ਕੇ ਚੱਲਣਗੇ। ਉਨ੍ਹਾਂ ਕਿਹਾ ਕਿ ਜਿਵੇਂ ਉਨ੍ਹਾਂ ਨੇ ਮੋਰਿੰਡਾ ਅਤੇ ਖਰੜ ਨਗਰ ਕੌਂਸਲ ਨੂੰ ਕਜੌਲੀ ਵਾਟਰ ਵਰਕਸ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਦਿਵਾਈ ਹੈ, ਉਸੇ ਤਰਜ਼ ‘ਤੇ ਕੁਰਾਲੀ ਸ਼ਹਿਰ ਨੂੰ ਵੀ ਕਜੌਲੀ ਵਾਟਰ ਵਰਕਸ ਦੀ ਸਪਲਾਈ ਨਾਲ ਜੋੜਨ ਲਈ ਉਨ੍ਹਾਂ ਵਲੋਂ ਹਰ ਉਪਰਾਲਾ ਕੀਤਾ ਜਾਵੇਗਾ। ਇਸ ਮੌਕੇ ਅਮਰਿੰਦਰ ਸਿੰਘ ਰੋਮੀ ਕੰਗ, ਧੀਰਜ ਧੀਮਾਨ ਹੈਪੀ, ਜਸਵਿੰਦਰ ਸਿੰਘ ਭੂਰਾ, ਪ੍ਰਧਾਨ ਜਗਦੀਪ ਕੌਰ, ਪੰਕਜ ਗੋਇਲ, ਮਾਸਟਰ ਬਾਲਕ੍ਰਿਸ਼ਨ, ਵਿਸ਼ਨੂੰ ਮਾਸਟਰ, ਸੰਜੀਵ ਟੰਡਨ, ਸੁਖਬੀਰ ਰਾਣਾ, ਕਮਲੇਸ਼ ਚੁੱਘ, ਰਾਖੀ ਗੁਪਤਾ, ਬਲਵਿੰਦਰ ਕੌਰ, ਗੁਰਦੀਪ ਕੌਰ ਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਡੇਰਾਬੱਸੀ ਵਿਖੇ ਮੀਟ ਪਲਾਂਟ ਵਲੋਂ ਬਰਸਾਤੀ ਪਾਣੀ ਦੀ ਆੜ ’ਚ ਦੂਸ਼ਿਤ ਪਾਣੀ ਛੱਡਣ ਦੇ ਦੋਸ਼ ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਕਾਮਨਵੈਲਥ ਤਲਵਾਰਬਾਜ਼ੀ ਚੈਂਪੀਅਨਸ਼ਿਪ ’ਚ ਭਾਰਤ ਦਾ ਨਾਂਅ ਕੀਤਾ ਰੌਸ਼ਨ
Ad Position 24