19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਡੇਰਾਬੱਸੀ ਵਿਖੇ ਮੀਟ ਪਲਾਂਟ ਵਲੋਂ ਬਰਸਾਤੀ ਪਾਣੀ ਦੀ ਆੜ ’ਚ ਦੂਸ਼ਿਤ ਪਾਣੀ ਛੱਡਣ ਦੇ ਦੋਸ਼

ਡੇਰਾਬੱਸੀ, 17 ਅਗਸਤ (ਗੁਰਮੀਤ ਸਿੰਘ)-ਪਿੰਡ ਸਮਗੌਲੀ ਨੇੜੇ ਸਥਿਤ ਫੇਅਰ ਐਕਸਪੋਰਟ ਪ੍ਰਾਈਵੇਟ ਲਿਮਟਿਡ ਨਾਮਕ ਮੀਟ ਪਲਾਂਟ ਵਲੋਂ ਬਰਸਾਤੀ ਪਾਣੀ ਦੀ ਆੜ ਹੇਠ ਬਿਨਾਂ ਟਰੀਟ ਕੀਤਾ ਦੂਸ਼ਿਤ ਪਾਣੀ ਖੁੱਲ੍ਹੇ ’ਚ ਛੱਡਣ ਦੇ ਦੋਸ਼ ਲੱਗੇ ਹਨ। ਇਸ ਸੰਬੰਧੀ ਮੌਕੇ ਦੀ ਬਣਾਈ ਗਈ ਇਕ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਜਿਸ ’ਚ ਪਲਾਂਟ ’ਚੋਂ ਗੰਦਾ ਪਾਣੀ ਬਾਹਰ ਨਿਕਲਦਾ ਦਿਖਾਈ ਦੇ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 18-08-2026
ਡੇਰਾਬੱਸੀ, 17 ਅਗਸਤ (ਗੁਰਮੀਤ ਸਿੰਘ)-ਪਿੰਡ ਸਮਗੌਲੀ ਨੇੜੇ ਸਥਿਤ ਫੇਅਰ ਐਕਸਪੋਰਟ ਪ੍ਰਾਈਵੇਟ ਲਿਮਟਿਡ ਨਾਮਕ ਮੀਟ ਪਲਾਂਟ ਵਲੋਂ ਬਰਸਾਤੀ ਪਾਣੀ ਦੀ ਆੜ ਹੇਠ ਬਿਨਾਂ ਟਰੀਟ ਕੀਤਾ ਦੂਸ਼ਿਤ ਪਾਣੀ ਖੁੱਲ੍ਹੇ ’ਚ ਛੱਡਣ ਦੇ ਦੋਸ਼ ਲੱਗੇ ਹਨ। ਇਸ ਸੰਬੰਧੀ ਮੌਕੇ ਦੀ ਬਣਾਈ ਗਈ ਇਕ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਜਿਸ ’ਚ ਪਲਾਂਟ ’ਚੋਂ ਗੰਦਾ ਪਾਣੀ ਬਾਹਰ ਨਿਕਲਦਾ ਦਿਖਾਈ ਦੇ ਰਿਹਾ ਹੈ। ਇਸ ਬਾਬਤ ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਡੇਰਾਬੱਸੀ ਇਲਾਕੇ ’ਚ ਵੱਖ-ਵੱਖ ਉਦਯੋਗਿਕ ਇਕਾਈਆਂ ਤੋਂ ਫੈਲਾਏ ਜਾ ਰਹੇ ਪ੍ਰਦੂਸ਼ਣ ਕਾਰਨ ਪਹਿਲਾਂ ਹੀ ਡੇਰਾਬੱਸੀ ਹਲਕੇ ਦਾ ਵਾਤਾਵਰਨ ਪਲੀਤ ਹੋ ਚੁੱਕਿਆ ਹੈ। ਲੋਕਾਂ ਨੇ ਕਿਹਾ ਕਿ ਪ੍ਰਦੂਸ਼ਿਤ ਪਾਣੀ ਤੇ ਹਵਾ ਦਾ ਸਿੱਧਾ ਅਸਰ ਆਮ ਲੋਕਾਂ ਦੀ ਸਿਹਤ ’ਤੇ ਪੈਣ ਰਿਹਾ ਹੈ। ਉਨ੍ਹਾਂ ਕਿਹਾ ਕਿ ਇਲਾਕੇ ’ਚ ਕੈਂਸਰ ਸਮੇਤ ਕਈ ਗੰਭੀਰ ਬਿਮਾਰੀਆਂ ਦੇ ਮਾਮਲਿਆਂ ਨੂੰ ਲੈ ਕੇ ਲੋਕ ਪਹਿਲਾਂ ਹੀ ਚਿੰਤਤ ਹਨ, ਜਿਸ ਕਾਰਨ ਪ੍ਰਦੂਸ਼ਣ ਦੇ ਹਰ ਸਰੋਤ ਦੀ ਵਿਗਿਆਨਕ ਢੰਗ ਨਾਲ ਜਾਂਚ ਕਰਵਾਉਣਾ ਜ਼ਰੂਰੀ ਹੈ। ਸਥਾਨਕ ਵਸਨੀਕਾਂ ਨੇ ਖਦਸ਼ਾ ਜ਼ਾਹਿਰ ਕੀਤਾ ਕਿ ਜੇਕਰ ਬਿਨਾਂ ਟ੍ਰੀਟਮੈਂਟ ਕੀਤਾ ਪਾਣੀ ਧਰਤੀ ’ਚ ਜਾਂਦਾ ਹੈ ਤਾਂ ਇਸ ਨਾਲ ਧਰਤੀ ਹੇਠਲਾ ਪਾਣੀ ਅਤੇ ਖੇਤੀਬਾੜੀ ਵੀ ਪ੍ਰਭਾਵਿਤ ਹੋ ਸਕਦੀ ਹੈ। ਉਨ੍ਹਾਂ ਪ੍ਰਸ਼ਾਸਨ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਮਾਮਲੇ ਦੀ ਨਿਰਪੱਖ ਜਾਂਚ ਕਰਵਾ ਕੇ ਪਾਣੀ ਦੇ ਨਮੂਨੇ ਲੈਣ, ਰਿਪੋਰਟ ਜਨਤਕ ਕਰਨ ਅਤੇ ਨਿਯਮਾਂ ਦੀ ਉਲੰਘਣਾ ਸਾਬਿਤ ਹੋਣ ’ਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਇਸ ਸੰਬੰਧੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਐਕਸੀਅਨ ਕੰਵਲਦੀਪ ਕੌਰ ਨੇ ਕਿਹਾ ਕਿ ਵੀਡੀਓ ਉਨ੍ਹਾਂ ਦੇ ਧਿਆਨ ’ਚ ਆ ਚੁੱਕੀ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਾਂਚ ਰਿਪੋਰਟ ਦੇ ਆਧਾਰ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਦੂਸ਼ਿਤ ਪਾਣੀ ਦੀ ਸਪਲਾਈ ਤੋਂ ਵਾ. ਨੰ. 2 ਵਾਸੀ ਪ੍ਰੇਸ਼ਾਨ ਅਗਲੀ ਖ਼ਬਰ ਖਰੜ ਤੇ ਮੋਰਿੰਡਾ ਦੀ ਤਰਜ਼ ‘ਤੇ ਕੁਰਾਲੀ ਨੂੰ ਵੀ ਕਜੌਲੀ ਵਾਟਰ ਵਰਕਸ ਤੋਂ ਸਪਲਾਈ ਦਿਵਾਉਣ ਦੀ ਕੋਸ਼ਿਸ਼ ਕਰਾਂਗਾ-ਕੰਗ
Ad Position 24