19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਦੂਸ਼ਿਤ ਪਾਣੀ ਦੀ ਸਪਲਾਈ ਤੋਂ ਵਾ. ਨੰ. 2 ਵਾਸੀ ਪ੍ਰੇਸ਼ਾਨ

ਡੇਰਾਬੱਸੀ , 17 ਅਗਸਤ ( ਗੁਰਮੀਤ ਸਿੰਘ )- ਡੇਰਾਬੱਸੀ ਨਗਰ ਕੌਂਸਲ ਦੇ ਵਾ . ਨੰ .

Ad Position 21
No active advertisement
ਵਾਰਡ ’ਚ ਸਪਲਾਈ ਹੋ ਰਹੇ ਦੂਸ਼ਿਤ ਪਾਣੀ ਦੀ ਤਸਵੀਰ। ਤਸਵੀਰ : ਗੁਰਮੀਤ ਸਿੰਘ 18-08-2026
ਡੇਰਾਬੱਸੀ , 17 ਅਗਸਤ ( ਗੁਰਮੀਤ ਸਿੰਘ )- ਡੇਰਾਬੱਸੀ ਨਗਰ ਕੌਂਸਲ ਦੇ ਵਾ . ਨੰ . 2 ਅਧੀਨ ਪੈਂਦੇ ਪਿੰਡ ਮੁਬਾਰਿਕਪੁਰ ਵਿਚ ਪਿਛਲੇ ਕਰੀਬ ਦੋ ਮਹੀਨਿਆਂ ਤੋਂ ਘਰਾਂ ਵਿਚ ਦੂਸ਼ਿਤ ਤੇ ਬਦਬੂਦਾਰ ਪਾਣੀ ਦੀ ਸਪਲਾਈ ਹੋਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਲੋਕਾਂ ਦਾ ਦੋਸ਼ ਹੈ ਕਿ ਗੰਦੇ ਪਾਣੀ ਦੀ ਵਰਤੋਂ ਕਾਰਨ ਖ਼ਾਸ ਕਰਕੇ ਬੱਚੇ ਪੇਟ ਦੀਆਂ ਬਿਮਾਰੀਆਂ ਤੇ ਹੋਰ ਇਨਫੈਕਸ਼ਨਾਂ ਦਾ ਸ਼ਿਕਾਰ ਹੋ ਰਹੇ ਹਨ । ਇਸ ਸੰਬੰਧੀ ਸਮਾਜ ਸੇਵੀ ਸੰਜੀਵ ਕੁਮਾਰ ਨੇ ਦੱਸਿਆ ਕਿ ਇਸ ਸਮੱਸਿਆ ਸੰਬੰਧੀ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਕਈ ਵਾਰ ਜਾਣੂ ਕਰਵਾਇਆ ਜਾ ਚੁੱਕਾ ਹੈ , ਪਰ ਅਜੇ ਤੱਕ ਕੋਈ ਠੋਸ ਕਾਰਵਾਈ ਨਹੀਂ ਹੋਈ । ਉਨ੍ਹਾਂ ਕਿਹਾ ਕਿ ਪਾਣੀ ਦੀਆਂ ਪਾਈਪਾਂ ’ ਚ ਲੀਕੇਜ ਦੀ ਜਾਂਚ ਕਰਵਾ ਕੇ ਸਮੱਸਿਆ ਦਾ ਤੁਰੰਤ ਹੱਲ ਕਰਵਾਇਆ ਜਾਵੇਗਾ । ਉਨ੍ਹਾਂ ਪ੍ਰਸ਼ਾਸਨ ਤੋਂ ਸਾਫ਼ ਪੀਣ ਵਾਲੇ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਦੀ ਮੰਗ ਕੀਤੀ । ਸਮੱਸਿਆ ਦਾ ਹੱਲ ਨਾ ਹੋਣ ’ ਤੇ ਵਾਰਡ ਵਾਸੀਆਂ ਨੇ ਸੰਘਰਸ਼ ਦੀ ਚਿਤਾਵਨੀ ਦਿੱਤੀ ।
Ad Position 22
No active advertisement
ਪਿਛਲੀ ਖ਼ਬਰ ਜ਼ਿੰਮੇਵਾਰੀ ਤੇ ਭਾਈਚਾਰਕ ਸੇਵਾ ਦੇ ਸੰਦੇਸ਼ ਨਾਲ ‘ਯੁਵਾ ਆਪਦਾ ਮਿੱਤਰ ਯੋਜਨਾ ਸਿਖਲਾਈ ਪ੍ਰੋਗਰਾਮ’ ਸਮਾਪਤ ਅਗਲੀ ਖ਼ਬਰ ਡੇਰਾਬੱਸੀ ਵਿਖੇ ਮੀਟ ਪਲਾਂਟ ਵਲੋਂ ਬਰਸਾਤੀ ਪਾਣੀ ਦੀ ਆੜ ’ਚ ਦੂਸ਼ਿਤ ਪਾਣੀ ਛੱਡਣ ਦੇ ਦੋਸ਼
Ad Position 24