ਸਾਈਬਰ ਠੱਗਾਂ ਨੇ ਟ੍ਰੈਫਿਕ ਚਲਾਨ ਤੇ ਵਰਕ ਫਰਾਮ ਹੋਮ ਦੇ ਨਾਂਅ ’ਤੇ 15 ਲੱਖ ਤੋਂ ਵੱਧ ਠੱਗੇ
ਚੰਡੀਗੜ੍ਹ, 18 ਅਗਸਤ (ਕਪਿਲ ਵਧਵਾ)- ਸਾਈਬਰ ਠੱਗਾਂ ਨੇ ਟ੍ਰੈਫਿਕ ਚਲਾਨ ਅਤੇ ਵਰਕ ਫਰਾਮ ਹੋਮ ਦੇ ਨਾਂ ’ਤੇ ਦੋ ਵਿਅਕਤੀਆਂ ਨਾਲ ਕਰੀਬ 15. 94 ਲੱਖ ਰੁਪਏ ਦੀ ਠੱਗੀ ਮਾਰ ਲਈ।
ਚੰਡੀਗੜ੍ਹ, 18 ਅਗਸਤ (ਕਪਿਲ ਵਧਵਾ)- ਸਾਈਬਰ ਠੱਗਾਂ ਨੇ ਟ੍ਰੈਫਿਕ ਚਲਾਨ ਅਤੇ ਵਰਕ ਫਰਾਮ ਹੋਮ ਦੇ ਨਾਂ ’ਤੇ ਦੋ ਵਿਅਕਤੀਆਂ ਨਾਲ ਕਰੀਬ 15.94 ਲੱਖ ਰੁਪਏ ਦੀ ਠੱਗੀ ਮਾਰ ਲਈ। ਦੋਵਾਂ ਮਾਮਲਿਆਂ ਵਿੱਚ ਚੰਡੀਗੜ੍ਹ ਦੇ ਸਾਈਬਰ ਕ੍ਰਾਈਮ ਥਾਣੇ ਵਿਚ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਐੱਫ. ਆਈ. ਆਰਜ਼ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਮੁਤਾਬਕ ਸੈਕਟਰ-19/ਬੀ ਵਾਸੀ ਨਿਖਿਲ ਚੌਧਰੀ ਨੂੰ ਟ੍ਰੈਫਿਕ ਚਲਾਨ ਸਬੰਧੀ ਭੇਜੇ ਗਏ ਇਕ ਲਿੰਕ ’ਤੇ ਕਲਿੱਕ ਕਰਨਾ ਮਹਿੰਗਾ ਪੈ ਗਿਆ। ਠੱਗਾਂ ਨੇ ਉਸ ਨਾਲ 4 ਲੱਖ 17 ਹਜ਼ਾਰ 190 ਰੁਪਏ ਦੀ ਧੋਖਾਧੜੀ ਕਰ ਲਈ। ਇਸ ਸਬੰਧੀ ਧਾਰਾ 318(4), 319(2), 336(3), 338, 340(2) ਅਤੇ 61 (2) ਬੀ. ਐਨ. ਐਸ. ਤਹਿਤ ਐਫ. ਆਈ. ਆਰ. ਦਰਜ ਕੀਤੀ ਗਈ ਹੈ। ਇਸੇ ਤਰ੍ਹਾਂ ਸੈਕਟਰ-29/ਬੀ ਵਾਸੀ ਸੁਨੀਲ ਸਿੰਘ ਨੂੰ ਟੈਲੀਗ੍ਰਾਮ ਰਾਹੀਂ ਸੌਖੇ ਟਾਸਕ ਪੂਰੇ ਕਰਕੇ ਘਰ ਬੈਠੇ ਕਮਾਈ ਕਰਨ ਦਾ ਝਾਂਸਾ ਦੇ ਕੇ 10 ਲੱਖ 77 ਹਜ਼ਾਰ ਰੁਪਏ ਠੱਗ ਲਏ ਗਏ। ਇਸ ਮਾਮਲੇ ਵਿਚ ਵੀ ਉਕਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਵਲੋਂ ਦੋਵਾਂ ਮਾਮਲਿਆਂ ਵਿਚ ਪੈਸਿਆਂ ਦੇ ਲੈਣ-ਦੇਣ ਅਤੇ ਮੁਲਜ਼ਮਾਂ ਦੀ ਪਛਾਣ ਸਬੰਧੀ ਜਾਂਚ ਕੀਤੀ ਜਾ ਰਹੀ ਹੈ।