19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਕਿਸਾਨ ਜੈਵਿਕ ਖੇਤੀ ਅਪਣਾਉਣ- ਸੰਧਵਾਂ

ਚੰਡੀਗੜ੍ਹ, 18 ਅਗਸਤ (ਅਜੀਤ ਬਿਊਰੋ)- ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਕਿਸਾਨ ਭਾਈਚਾਰੇ ਨੂੰ ਜੈਵਿਕ ਖੇਤੀ ਅਪਣਾਉਣ ਦੀ ਜ਼ੋਰਦਾਰ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਦੇ ਖੁਸ਼ਹਾਲ ਜੀਵਨ ਅਤੇ ਤੰਦਰੁਸਤੀ ਲਈ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਸੁਰੱਖਿਅਤ ਰੱਖਣਾ ਬੇਹੱਦ ਜ਼ਰੂਰੀ ਹੈ।

Ad Position 21
No active advertisement
ਅਜੀਤ ਡੈਸਕ 19-08-2026
ਚੰਡੀਗੜ੍ਹ, 18 ਅਗਸਤ (ਅਜੀਤ ਬਿਊਰੋ)- ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਕਿਸਾਨ ਭਾਈਚਾਰੇ ਨੂੰ ਜੈਵਿਕ ਖੇਤੀ ਅਪਣਾਉਣ ਦੀ ਜ਼ੋਰਦਾਰ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਦੇ ਖੁਸ਼ਹਾਲ ਜੀਵਨ ਅਤੇ ਤੰਦਰੁਸਤੀ ਲਈ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਸੁਰੱਖਿਅਤ ਰੱਖਣਾ ਬੇਹੱਦ ਜ਼ਰੂਰੀ ਹੈ। ਖੇਤੀ ਸਥਿਰਤਾ ਦੀ ਫੌਰੀ ਲੋੜ ਦਾ ਹਵਾਲਾ ਦਿੰਦਿਆਂ ਸਪੀਕਰ ਸੰਧਵਾਂ ਨੇ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਿਹਤਮੰਦ, ਉਪਜਾਊ ਜ਼ਮੀਨ ਦੀ ਲੋੜ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਵਾਤਾਵਰਨ ਦੀ ਸੰਭਾਲ ਲਈ ਰਸਾਇਣਕ ਖਾਦਾਂ ਅਤੇ ਜ਼ਹਿਰੀਲੇ ਕੀਟਨਾਸ਼ਕਾਂ ਦੀ ਵਰਤੋਂ ਮੁਕੰਮਲ ਤੌਰ ’ਤੇ ਛੱਡਣ ਦੀ ਲੋੜ ਹੈ । ਮਨੀਮਾਜਰਾ ’ਚ ਡੈਂਟਲ ਕਲੀਨਿਕ ਨੂੰ ਨਿਸ਼ਾਨਾ ਬਣਾ ਕੇ 12.75 ਲੱਖ ਰੁਪਏ ਤੇ ਸੋਨੇ ਦੇ ਸਿੱਕੇ ਚੋਰੀ ਚੰਡੀਗੜ੍ਹ, 18 ਅਗਸਤ (ਕਪਿਲ ਵਧਵਾ)- ਮਨੀਮਾਜਰਾ ਦੇ ਐਨ. ਏ. ਸੀ. ਵਿਚ ਸਥਿਤ ਡੈਂਟਲ ਕਲੀਨਿਕ ਅਤੇ ਇੰਪਲਾਂਟ ਸੈਂਟਰ ਨੂੰ ਅਣਪਛਾਤੇ ਚੋਰਾਂ ਨੇ ਨਿਸ਼ਾਨਾ ਬਣਾਉਂਦਿਆਂ 12.75 ਲੱਖ ਰੁਪਏ ਦੀ ਨਕਦੀ, ਦੋ ਸੋਨੇ ਦੇ ਸਿੱਕਿਆਂ ਸਮੇਤ ਹੋਰ ਦਸਤਾਵੇਜ਼ ਚੋਰੀ ਕਰ ਲਏ। ਪੁਲਿਸ ਨੇ ਸ਼ਿਕਾਇਤਕਰਤਾ ਡਾ. ਮਨਪ੍ਰੀਤ ਸਿੰਘ ਵਾਲੀਆ ਦੇ ਬਿਆਨਾਂ ’ਤੇ ਅਣਪਛਾਤੇ ਚੋਰਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਵਾਰਦਾਤ 16 ਅਤੇ 17 ਅਗਸਤ ਦੀ ਦਰਮਿਆਨੀ ਰਾਤ ਨੂੰ ਹੋਈ। ਮੁਲਜ਼ਮ ਕਲੀਨਿਕ ਵਿਚੋਂ ਦੋ ਸੋਨੇ ਦੇ ਸਿੱਕੇ, 12 ਲੱਖ 75 ਹਜ਼ਾਰ ਰੁਪਏ ਦੀ ਨਕਦੀ, ਆਧਾਰ ਕਾਰਡ, ਐਕਸਿਸ ਬੈਂਕ ਦੀ ਚੈੱਕ ਬੁੱਕ ਅਤੇ ਹੋਰ ਜ਼ਰੂਰੀ ਦਸਤਾਵੇਜ਼ ਚੋਰੀ ਕਰਕੇ ਲੈ ਗਏ। ਡਾ. ਮਨਪ੍ਰੀਤ ਸਿੰਘ ਵਾਲੀਆ, ਵਾਸੀ ਪੰਚਕੂਲਾ ਦੀ ਸ਼ਿਕਾਇਤ ’ਤੇ ਥਾਣਾ ਮਨੀਮਾਜਰਾ ਪੁਲਿਸ ਨੇ ਬੀ.ਐਨ.ਐਸ ਦੀ ਧਾਰਾ 305 ਅਤੇ 331(4) ਤਹਿਤ ਮਾਮਲਾ ਦਰਜ ਕੀਤਾ ਗਿਆ। ਪੁਲਿਸ ਵਲੋਂ ਕਲੀਨਿਕ ਦੇ ਅੰਦਰ ਅਤੇ ਆਲੇ-ਦੁਆਲੇ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ ਖੰਘਾਲਣ ਸਮੇਤ ਚੋਰਾਂ ਦੀ ਪਛਾਣ ਲਈ ਜਾਂਚ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ‘ ਆਪ’ ਵਲੋਂ ਦੀਪਕ ਸੋਨੀ ਚੰਡੀਗੜ੍ਹ ਯੂਥ ਵਿੰਗ ਦੇ ਕਾਰਜਕਾਰੀ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਪਰਿਵਾਰ ’ਚ ਪ੍ਰਾਪਰਟੀ ਟ੍ਰਾਂਸਫਰ ’ਤੇ ਸਟੈਂਪ ਡਿਊਟੀ ਵਿਚ ਛੋਟ-ਡਾ. ਸੁਮਿਤਾ ਮਿਸ਼ਰਾ
Ad Position 24