19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਘੱਗਰ ’ਚ ਪਾਣੀ ਖਤਰੇ ਦੇ ਨਿਸ਼ਾਨ ਤੋਂ ਉਪਰ ਪੁੱਜਿਆ

ਡੇਰਾਬੱਸੀ, 18 ਅਗਸਤ (ਗੁਰਮੀਤ ਸਿੰਘ)- ਲਗਾਤਾਰ ਪੈ ਰਹੇ ਮੀਂਹ ਤੇ ਪਹਾੜੀ ਖੇਤਰਾਂ ਤੋਂ ਆ ਰਹੇ ਪਾਣੀ ਕਾਰਨ ਮੁਬਾਰਿਕਪੁਰ ਨੇੜੇ ਘੱਗਰ ਦਰਿਆ ‘ਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਉੱਪਰ ਪਹੁੰਚ ਗਿਆ ਹੈ। ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਘੱਗਰ ਦਾ ਪਾਣੀ ਕਾਜ਼ਵੇ ਦੇ ਉਪਰੋਂ ਵਹਿਣਾ ਸ਼ੁਰੂ ਹੋ ਗਿਆ।

Ad Position 21
No active advertisement
ਕਾਜ਼ਵੇ ਦੇ ਉਪਰੋਂ ਪਾਣੀ ਵਹਿਣ ਕਾਰਨ ਆਵਾਜ਼ਾਈ ਹੋਈ ਠੱਪ 19-08-2026
ਡੇਰਾਬੱਸੀ, 18 ਅਗਸਤ (ਗੁਰਮੀਤ ਸਿੰਘ)- ਲਗਾਤਾਰ ਪੈ ਰਹੇ ਮੀਂਹ ਤੇ ਪਹਾੜੀ ਖੇਤਰਾਂ ਤੋਂ ਆ ਰਹੇ ਪਾਣੀ ਕਾਰਨ ਮੁਬਾਰਿਕਪੁਰ ਨੇੜੇ ਘੱਗਰ ਦਰਿਆ ‘ਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਉੱਪਰ ਪਹੁੰਚ ਗਿਆ ਹੈ। ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਘੱਗਰ ਦਾ ਪਾਣੀ ਕਾਜ਼ਵੇ ਦੇ ਉਪਰੋਂ ਵਹਿਣਾ ਸ਼ੁਰੂ ਹੋ ਗਿਆ। ਇਸ ਗੰਭੀਰ ਸਥਿਤੀ ਨੂੰ ਦੇਖਦਿਆਂ ਪ੍ਰਸ਼ਾਸਨ ਵਲੋਂ ਹਾਈ ਅਲਰਟ ਜਾਰੀ ਕਰਕੇ ਕਾਜਵੇ ‘ਤੇ ਆਵਾਜਾਈ ਬੰਦ ਕਰ ਦਿੱਤੀ ਗਈ ਹੈ ਅਤੇ ਪੁਲਿਸ ਦੀ ਤਾਇਨਾਤ ਕੀਤੀ ਗਈ ਹੈ। ਕਾਜ਼ਵੇ ਬੰਦ ਹੋਣ ਕਾਰਨ ਡੇਰਾਬੱਸੀ ਤੋਂ ਢਕੌਲੀ ਵੱਲ ਆਉਣ-ਜਾਣ ਵਾਲੇ ਲੋਕਾਂ ਨੂੰ ਲੰਮਾ ਰਸਤਾ ਤੈਅ ਕਰਨਾ ਪੈ ਰਿਹਾ, ਜਦਕਿ ਘੱਗਰ ਦੇ ਨੇੜੇ ਬਣੀਆਂ ਕਈ ਝੁੱਗੀਆਂ ‘ਚ ਵੀ ਪਾਣੀ ਦਾਖਲ ਹੋ ਗਿਆ। ਅਹਿਤਿਆਤ ਵਰਤਦੇ ਹੋਏ ਪ੍ਰਸ਼ਾਸਨ ਵਲੋਂ ਝੁੱਗੀਆਂ ਖਾਲੀ ਕਰਵਾ ਦਿੱਤੀਆਂ ਗਈਆਂ ਹਨ ਅਤੇ ਇਨ੍ਹਾਂ ‘ਚ ਰਹਿੰਦੇ ਲੋਕ ਆਪਣਾ ਸਮਾਨ ਲੈ ਕੇ ਸੁਰੱਖਿਅਤ ਥਾਵਾਂ ‘ਤੇ ਚਲੇ ਗਏ ਹਨ। ਦੱਸਣਾ ਬਣਦਾ ਹੈ ਕਿ ਕਰੋੜਾਂ ਰੁ. ਦੀ ਲਾਗਤ ਨਾਲ ਬਣਿਆ ਕਾਜ਼ਵੇ ਪਹਿਲਾਂ ਆਏ ਹੜ੍ਹਾਂ ਦੌਰਾਨ ਕਈ ਥਾਵਾਂ ਤੋਂ ਹੇਠੋਂ ਖੋਖਲਾ ਹੋ ਚੁੱਕਾ ਹੈ। ਕੁਝ ਹਿੱਸਿਆਂ ਨੂੰ ਬੋਰੀਆਂ ਲਗਾ ਕੇ ਆਰਜ਼ੀ ਤੌਰ ‘ਤੇ ਸੰਭਾਲਿਆ ਗਿਆ ਸੀ, ਪਰ ਹੋਰਨਾਂ ਹਿੱਸਿਆਂ ਵੱਲ ਧਿਆਨ ਨਹੀਂ ਦਿੱਤਾ ਗਿਆ। ਕਾਜ਼ਵੇ ‘ਤੇ ਸੁਰੱਖਿਆ ਰੇਲਿੰਗ ਦੀ ਘਾਟ ਵੀ ਖਤਰਾ ਬਣੀ ਹੋਈ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਵੱਡਾ ਹਾਦਸਾ ਵਾਪਰਨ ਤੋਂ ਪਹਿਲਾਂ ਪ੍ਰਸ਼ਾਸਨ ਕਾਜ਼ਵੇ ਦੀ ਤੁਰੰਤ ਜਾਂਚ ਕਰਵਾ ਕੇ ਪੱਕੀ ਮੁਰੰਮਤ ਕਰਵਾਏ।
Ad Position 22
No active advertisement
ਪਿਛਲੀ ਖ਼ਬਰ ਫਲੈਟ ’ਚ ਅੱਗ ਲੱਗਣ ਕਾਰਨ ਲੱਖਾਂ ਦਾ ਕੀਮਤੀ ਸਾਮਾਨ ਸੜਿਆ ਅਗਲੀ ਖ਼ਬਰ ਪੰਜਾਬ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਰਾਣਾ ਗਿੱਲ ਵਲੋਂ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨਾਲ ਮੁਲਾਕਾਤ
Ad Position 24