19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਹਿੰਦੂ ਨੇਤਾ ਰੋਹਿਤ ਸ਼ਰਮਾ ਨੂੰ ਵਿਦੇਸ਼ੀ ਨੰਬਰ ਤੋਂ ਮਿਲੀ ਜਾਨੋਂ ਮਾਰਨ ਦੀ ਧਮਕੀ

ਜ਼ੀਰਕਪੁਰ, 18 ਅਗਸਤ (ਮਨਿੰਦਰ ਸਿੰਘ)- ਸਥਾਨਕ ਨਿਵਾਸੀ ਤੇ ਹਿੰਦੂ ਸੰਗਠਨ ਦੇ ਨੇਤਾ ਰੋਹਿਤ ਸ਼ਰਮਾ ਨੂੰ ਕਥਿਤ ਤੌਰ ‘ਤੇ ਇਕ ਵਿਦੇਸ਼ੀ ਨੰਬਰ ਤੋਂ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਕਾਲਰ ਨੇ ਉਸ ਨੂੰ ਅੰਮ੍ਰਿਤਸਰ ਦੇ ਸਵ.

Ad Position 21
No active advertisement
ਅਜੀਤ ਡੈਸਕ 19-08-2026
ਜ਼ੀਰਕਪੁਰ, 18 ਅਗਸਤ (ਮਨਿੰਦਰ ਸਿੰਘ)- ਸਥਾਨਕ ਨਿਵਾਸੀ ਤੇ ਹਿੰਦੂ ਸੰਗਠਨ ਦੇ ਨੇਤਾ ਰੋਹਿਤ ਸ਼ਰਮਾ ਨੂੰ ਕਥਿਤ ਤੌਰ ‘ਤੇ ਇਕ ਵਿਦੇਸ਼ੀ ਨੰਬਰ ਤੋਂ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਕਾਲਰ ਨੇ ਉਸ ਨੂੰ ਅੰਮ੍ਰਿਤਸਰ ਦੇ ਸਵ. ਸ਼ਿਵ ਸੈਨਾ ਨੇਤਾ ਸੁਧੀਰ ਸੂਰੀ ਦਾ ਹਵਾਲਾ ਦਿੰਦੇ ਹੋਏ ਪੰਜਾਬ ਛੱਡਣ ਦੀ ਚਿਤਾਵਨੀ ਦਿੱਤੀ ਹੈ ਤੇ ਕਥਿਤ ਤੌਰ ‘ਤੇ ਕਿਹਾ ਕਿ ਉਸ ਨੂੰ ‘ਇੱਕ ਹੋਰ ਸੂਰੀ’ ਬਣਾ ਦਿੱਤਾ ਜਾਵੇਗਾ। ਧਮਕੀ ਭਰੀ ਗੱਲਬਾਤ ਦੀ ਰਿਕਾਰਡਿੰਗ ਵੀ ਸਾਹਮਣੇ ਆਈ ਹੈ। ਰੋਹਿਤ ਸ਼ਰਮਾ ਦੇ ਅਨੁਸਾਰ ਕਾਲਰ ਨੇ ਉਸ ਨੂੰ ਪੰਜਾਬ ਵਿਚ ਆਪਣੀਆਂ ਗਤੀਵਿਧੀਆਂ ਬੰਦ ਕਰ ਕੇ ਚਲੇ ਜਾਣ ਲਈ ਕਿਹਾ ਹੈ। ਕਾਲਰ ਨੇ ਇਹ ਵੀ ਧਮਕੀ ਦਿੱਤੀ ਕਿ ਉਸ ਨੂੰ ਸੁਰੱਖਿਆ ਕਰਮੀਆਂ ਦੀ ਮੌਜੂਦਗੀ ਵਿਚ ਵੀ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਰੋਹਿਤ ਸ਼ਰਮਾ ਨੇ ਦੱਸਿਆ ਕਿ ਜਿਸ ਨੰਬਰ ਤੋਂ ਕਾਲ ਆਈ ਹੈ ਉਹ ਜਰਮਨੀ ਦਾ ਦੱਸਿਆ ਜਾਂਦਾ ਹੈ ਅਤੇ ‘ਸੇਖੋਂ’ ਦੇ ਨਾਮ ‘ਤੇ ਰਜਿਸਟਰਡ ਹੈ। ਹਾਲਾਂਕਿ ਇਹ ਅਜੇ ਸਪੱਸ਼ਟ ਨਹੀਂ ਹੈ ਕਿ ਕਾਲਰ ਕੌਣ ਹੈ ਤੇ ਉਸ ਦਾ ਕਿਸੇ ਗਿਰੋਹ ਜਾਂ ਅਪਰਾਧਿਕ ਸੰਗਠਨ ਨਾਲ ਕੋਈ ਸੰਬੰਧ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਰੋਹਿਤ ਸ਼ਰਮਾ ਨੇ ਦੱਸਿਆ ਕਿ ਉਹ ਲਗਭਗ 35 ਸਾਲਾਂ ਤੋਂ ਹਿੰਦੂ ਸੰਗਠਨਾਂ ਨਾਲ ਜੁੜੇ ਹੋਏ ਹਨ ਅਤੇ ਇਸ ਸਮੇਂ ਸ਼ਿਵ ਸੈਨਾ ਦੇ ਚੰਡੀਗੜ੍ਹ ਪ੍ਰਧਾਨ ਵਜੋਂ ਸੇਵਾ ਨਿਭਾ ਰਹੇ ਹਨ। ਉਨ੍ਹਾਂ ਦੇ ਅਨੁਸਾਰ ਉਨ੍ਹਾਂ ਦੀ ਸੁਰੱਖਿਆ 28 ਫਰਵਰੀ 2026 ਨੂੰ ਵਾਪਸ ਲੈ ਲਈ ਗਈ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਉਹ ਪਿਛਲੇ ਦੋ ਦਿਨਾਂ ਤੋਂ ਆਪਣੇ ਘਰ ਵਿੱਚ ਹੀ ਹਨ। ਰੋਹਿਤ ਸ਼ਰਮਾ ਨੇ ਮੰਗ ਕੀਤੀ ਹੈ ਕਿ ਪੁਲਿਸ ਪ੍ਰਸ਼ਾਸਨ ਧਮਕੀ ਦੀ ਪਛਾਣ ਕਰੇ ਸ਼ੱਕੀ ਗਤੀਵਿਧੀਆਂ ਦੀ ਜਾਂਚ ਕਰੇ ਅਤੇ ਉਨ੍ਹਾਂ ਤੇ ਉਨ੍ਹਾਂ ਦੇ ਪਰਿਵਾਰ ਲਈ ਤੁਰੰਤ ਸੁਰੱਖਿਆ ਪ੍ਰਦਾਨ ਕਰੇ। ਮਾਮਲੇ ਸੰਬੰਧੀ ਥਾਣਾ ਜ਼ੀਰਕਪੁਰ ਦੇ ਵਧੀਕ ਐਸ. ਐਚ. ਓ. ਇੰਸਪੈਕਟਰ ਜੀਵਨ ਸਿੰਘ ਨੇ ਕਿਹਾ ਕਿ ਇਹ ਮਾਮਲਾ ਪੁਲਿਸ ਦੇ ਧਿਆਨ ਵਿੱਚ ਆਇਆ ਹੈ। ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਧਮਕੀ ਦੀ ਪੁਸ਼ਟੀ ਹੋਣ ਤੋਂ ਬਾਅਦ ਹੀ ਸੁਰੱਖਿਆ ‘ਤੇ ਵਿਚਾਰ ਕੀਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਵਪਾਰੀਆਂ ਵਲੋਂ ਉਠਾਈਆਂ ਮੰਗਾਂ ਤੇ ਸ਼ਿਕਾਇਤਾਂ ਦਾ ਜਲਦ ਕੀਤਾ ਜਾਵੇਗਾ ਨਿਪਟਾਰਾ-ਡਾ.ਅੰਕਿਤਾ ਕਾਂਸਲ ਜ਼ਿਲ੍ਹਾ ਚੇਅਰਮੈਨ ਰਣਜ... ਅਗਲੀ ਖ਼ਬਰ ਪੰਜਾਬ ਨੂੰ ਕੰਗਾਲ ਬਣਾ ਕੇ ਛੱਡੇਗੀ ਭਗਵੰਤ ਮਾਨ ਸਰਕਾਰ-ਸਿੱਧੂ ਕਿਹਾ, 191 ਕਰੋੜ ਦਾ ‘ਕਮਿਸ਼ਨ’ ਵੱਡਾ ਘਪਲਾ ਸਾਬਿਤ ਹੋਵੇਗ...
Ad Position 24