20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਚੋਰੀ ਦੇ ਮਾਮਲੇ ’ਚ 24 ਘੰਟਿਆਂ ਅੰਦਰ ਦੋ ਮੁਲਜ਼ਮ ਗ੍ਰਿਫ਼ਤਾਰ 7 ਮੋਬਾਈਲ ਫੋਨ ਤੇ 2 ਐਕਟਿਵਾ ਬਰਾਮਦ

ਚੰਡੀਗੜ੍ਹ, 19 ਅਗਸਤ (ਕਪਿਲ ਵਧਵਾ)- ਥਾਣਾ ਸੈਕਟਰ-34 ਦੀ ਪੁਲਿਸ ਨੇ ਚੋਰੀ ਦੇ ਮਾਮਲੇ ’ਚ ਕਾਰਵਾਈ ਕਰਦਿਆਂ ਵਾਰਦਾਤ ਦੇ 24 ਘੰਟਿਆਂ ਅੰਦਰ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ’ਚੋਂ 7 ਮੋਬਾਈਲ ਫੋਨ ਅਤੇ 2 ਚੋਰੀਸ਼ੁਦਾ ਐਕਟਿਵਾ ਬਰਾਮਦ ਕੀਤੀਆਂ ਹਨ। ਪੁਲਿਸ ਵਲੋਂ ਇਹ ਕਰਵਾਈ 17 ਅਗਸਤ 2026 ਨੂੰ ਧਾਰਾ 305 ਬੀ.

Ad Position 21
No active advertisement
ਚੋਰੀਸ਼ੁਦਾ ਮੋਬਾਈਲ ਫੋਨ ਅਤੇ ਦੋ ਐਕਟਿਵਾ ਸਮੇਤ ਗ੍ਰਿਫਤਾਰ ਦੋਨੋਂ ਮੁਲਜ਼ਮ ਪੁਲਿਸ ਹਿਰਾਸਤ ਦੌਰਾਨ। ਤਸਵੀਰ : ਗੁਰਿੰਦਰ ਸਿੰਘ 20-08-2026
ਚੰਡੀਗੜ੍ਹ, 19 ਅਗਸਤ (ਕਪਿਲ ਵਧਵਾ)- ਥਾਣਾ ਸੈਕਟਰ-34 ਦੀ ਪੁਲਿਸ ਨੇ ਚੋਰੀ ਦੇ ਮਾਮਲੇ ’ਚ ਕਾਰਵਾਈ ਕਰਦਿਆਂ ਵਾਰਦਾਤ ਦੇ 24 ਘੰਟਿਆਂ ਅੰਦਰ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ’ਚੋਂ 7 ਮੋਬਾਈਲ ਫੋਨ ਅਤੇ 2 ਚੋਰੀਸ਼ੁਦਾ ਐਕਟਿਵਾ ਬਰਾਮਦ ਕੀਤੀਆਂ ਹਨ। ਪੁਲਿਸ ਵਲੋਂ ਇਹ ਕਰਵਾਈ 17 ਅਗਸਤ 2026 ਨੂੰ ਧਾਰਾ 305 ਬੀ.ਐੱਨ.ਐੱਸ. ਤਹਿਤ ਦਰਜ ਐੱਫ.ਆਈ.ਆਰ. ਸਬੰਧੀ ਕੀਤੀ ਹੈ, ਜਿਸ ’ਚ ਬਾਅਦ ’ਚ ਧਾਰਾ 317(2) ਅਤੇ 3(5) ਬੀ.ਐੱਨ.ਐੱਸ. ਦਾ ਵਾਧਾ ਕੀਤਾ ਗਿਆ। ਪੁਲਿਸ ਅਨੁਸਾਰ ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਸਰਵੇਸ਼ ਉਰਫ਼ ਕਮਲ ਉਰਫ਼ ਪੰਛੀ (24) ਵਾਸੀ ਉੱਤਰ ਪ੍ਰਦੇਸ਼ ਅਤੇ ਸਾਗਰ ਉਰਫ਼ ਕੰਚਾ (21) ਵਾਸੀ ਪਿੰਡ ਬੁਰੈਲ, ਸੈਕਟਰ-45, ਚੰਡੀਗੜ੍ਹ ਵਜੋਂ ਹੋਈ ਹੈ। ਇਹ ਮਾਮਲਾ ਸੈਕਟਰ-33ਸੀ ਸਥਿਤ ਮਕਾਨ ਨੰਬਰ 1221 ਵਿਖੇ ਉਸ ਸਮੇਂ ਵਾਪਰਿਆ ਜਦੋਂ ਉੱਥੇ ਕੰਮ ਕਰ ਰਹੇ ਮਜ਼ਦੂਰ ਸੁੱਤੇ ਹੋਏ ਸਨ ਅਤੇ ਅਣਪਛਾਤਾ ਵਿਅਕਤੀ ਮੋਬਾਈਲ ਫੋਨ ਚੋਰੀ ਕਰਕੇ ਲੈ ਗਿਆ ਸੀ। ਜਾਂਚ ਦੌਰਾਨ ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਚੋਰੀ ਕੀਤੇ ਮੋਬਾਈਲ ਬਰਾਮਦ ਕੀਤੇ। ਮੁਲਜ਼ਮ ਸਰਵੇਸ਼ ਦੇ ਖੁਲਾਸੇ ’ਤੇ ਸੈਕਟਰ-34ਏ ਸਥਿਤ ਸਿਹਤ ਵਿਭਾਗ ਨੇੜੇ ਜੰ ਗਲੀ ਇਲਾਕੇ ’ਚੋਂ 5 ਹੋਰ ਮੋਬਾਈਲ ਫੋਨ ਬਰਾਮਦ ਕੀਤੇ ਗਏ, ਜਦਕਿ ਸਾਗਰ ਦੇ ਖੁਲਾਸੇ ’ਤੇ ਸੈਕਟਰ-44 ਸਥਿਤ ਲਕਸ਼ਮੀ ਨਾਰਾਇਣ ਮੰਦਰ ਸਾਹਮਣੇ ਕੱਚੀ ਪਾਰਕਿੰਗ ’ਚੋਂ 2 ਐਕਟਿਵਾ ਬਰਾਮਦ ਕੀਤੀਆਂ ਗਈਆਂ। ਪੁਲਿਸ ਨੇ ਦੱਸਿਆ ਕਿ ਕੁੱਲ ਬਰਾਮਦਗੀ ’ਚ 7 ਮੋਬਾਈਲ ਫੋਨ—ਇਕ ਸੈਮਸੰਗ, 4 ਵੀਵੋ, ਇਕ ਲਾਵਾ ਅਤੇ ਇਕ ਓਪੋ—ਤੋਂ ਇਲਾਵਾ ਐਕਟਿਵਾ ਨੰਬਰ ਸੀ.ਐੱਚ.01ਡੀ.ਏ.2702 ਅਤੇ ਸੀ.ਐੱਚ.01ਬੀ.ਐੱਨ.9254 ਸ਼ਾਮਲ ਹਨ। ਦੋਵਾਂ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰਨ ਉਪਰੰਤ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਵਿਦਿਆਰਥੀ ਜੱਥੇਬੰਦੀ ‘ਸੱਥ’ ਨੇ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਚੋਣਾਂ ਲਈ ਉਮੀਦਵਾਰਾਂ ਦਾ ਕੀਤਾ ਐਲਾਨ ਅਗਲੀ ਖ਼ਬਰ ਪੰਜਾਬੀ ਯੂਨੀਵਰਸਿਟੀ ਪਟਿਆਲਾ ’ਚ ਮਾਰਚ ਕਰ ਰਹੇ ਵਿਦਿਆਰਥੀਆਂ ਨਾਲ ਹੋਈ ਪੁਲਿਸੀਆ ਧੱਕੇਸ਼ਾਹੀ ਖ਼ਿਲਾਫ਼ ਕੀਤਾ ਰੋਸ ਮੁਜ਼ਾਹਰ...
Ad Position 24