20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਵਿਦਿਆਰਥੀ ਜੱਥੇਬੰਦੀ ‘ਸੱਥ’ ਨੇ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਚੋਣਾਂ ਲਈ ਉਮੀਦਵਾਰਾਂ ਦਾ ਕੀਤਾ ਐਲਾਨ

ਚੰਡੀਗੜ੍ਹ, 19 ਅਗਸਤ (ਮਾਰਕੰਡਾ)- ਅੱਜ ਵਿਦਿਆਰਥੀ ਜੱਥੇਬੰਦੀ ‘ਸੱਥ’ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀ ਕੌਂਸਲ ਲਈ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਗੁਰਦੁਆਰਾ ਸਾਹਿਬ ਵਿਖੇ ਅਰਦਾਸ ਕਰਨ ਤੋਂ ਬਾਅਦ ਪ੍ਰਧਾਨਗੀ ਲਈ ਜੱਥੇਬੰਦੀ ਨੇ ਦਰਸ਼ਪ੍ਰੀਤ ਸਿੰਘ ਨੂੰ ਉਮੀਦਵਾਰ ਬਣਾਇਆ।

Ad Position 21
No active advertisement
ਅਜੀਤ ਡੈਸਕ 20-08-2026
ਚੰਡੀਗੜ੍ਹ, 19 ਅਗਸਤ (ਮਾਰਕੰਡਾ)- ਅੱਜ ਵਿਦਿਆਰਥੀ ਜੱਥੇਬੰਦੀ ‘ਸੱਥ’ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀ ਕੌਂਸਲ ਲਈ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਗੁਰਦੁਆਰਾ ਸਾਹਿਬ ਵਿਖੇ ਅਰਦਾਸ ਕਰਨ ਤੋਂ ਬਾਅਦ ਪ੍ਰਧਾਨਗੀ ਲਈ ਜੱਥੇਬੰਦੀ ਨੇ ਦਰਸ਼ਪ੍ਰੀਤ ਸਿੰਘ ਨੂੰ ਉਮੀਦਵਾਰ ਬਣਾਇਆ। ਇਸ ਤੋਂ ਇਲਾਵਾ ਡੀ.ਏ.ਵੀ ਕਾਲਜ ਵਿਚ ਵੀ ਪਹਿਲੀ ਵਾਰ ਚੋਣਾਂ ਲੜਨ ਦਾ ਫੈਸਲਾ ਕੀਤਾ ਗਿਆ ਜਿਸ ਵਿਚ ਪ੍ਰਧਾਨਗੀ ਲਈ ਸਹਿਬਵੀਰ ਸਿੰਘ ਨੂੰ ਉਮੀਦਵਾਰ ਬਣਾਇਆ ਗਿਆ। ਪ੍ਰੈੱਸ ਨਾਲ ਗੱਲਬਾਤ ਕਰਦਿਆਂ ‘ਸੱਥ’ ਦੇ ਕੋਰ ਕਮੇਟੀ ਮੈਂਬਰ ਜੁਝਾਰ ਸਿੰਘ, ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਅਸ਼ਮੀਤ ਸਿੰਘ ਆਦਿ ਨੇ ਦੱਸਿਆ ਕਿ ਪਿਛਲੇ ਸੱਤ ਅੱਠ ਸਾਲ ਕੰਮ ਕਰਕੇ ਜੋ ਟੀਮ ਤਿਆਰ ਕੀਤੀ, ਉਸ ਦੇ ਬਲਬੂਤੇ ਪ੍ਰਧਾਨਗੀ ਚੋਣਾਂ ਲਈ ਖੜੇ ਹਾਂ। ਬਰਾਬਰ ਖੜੀਆਂ ਧਿਰਾਂ ਵਿਚੋਂ ਏ.ਬੀ.ਵੀ.ਪੀ ਇਕ ਅਜਿਹਾ ਸੰਗਠਨ ਹੈ, ਜਿਨ੍ਹਾਂ ਪਿੱਛੇ ਸੱਤਾਧਾਰੀ ਪਾਰਟੀ ਭਾਜਪਾ ਖੜੀ ਹੈ। ਜਿਸ ਨੇ ਸਾਰੇ ਦੇਸ਼ ਵਿਚ ਆਰਐਸ.ਐਸ ਦੇ ਏਜੰਡੇ ਜਾਰੀ ਕੀਤੇ ਹਨ। ‘ਸੱਥ’ ਦੇ ਪ੍ਰਬੰਧਕੀ ਕਮੇਟੀ ਮੈਂਬਰ ਹਰਮਨਪ੍ਰੀਤ ਸਿੰਘ ਨੇ ਦਰਸ਼ਪ੍ਰੀਤ ਸਿੰਘ ਨੂੰ ਪ੍ਰਧਾਨਗੀ ਦੀ ਸੀਟ ਲਈ ਉਮੀਦਵਾਰ ਐਲਾਨਦਿਆਂ ਕਿਹਾ ਕਿ ਦਰਸ਼ਪ੍ਰੀਤ ਸਿੰਘ ਬਾਰ੍ਹਵੀਂ ਕਲਾਸ ਤੋਂ ਬਾਅਦ ਇਸ ਯੂਨੀਵਰਸਿਟੀ ਵਿਚ ਗ੍ਰੈੱਜੂਏਸ਼ਨ, ਐਲ.ਐਲ.ਬੀ ਕਰਨ ਉਪਰੰਤ ਹੁਣ ਮਾਸਟਰਜ਼ ਕਰ ਰਹੇ ਹਨ। ਪੰਜਾਬ ਦੀ ਧਰਤੀ ’ਤੇ, ਪੁਆਧ ਦੇ ਪਿੰਡ ਉਜਾੜ ਕੇ ਬਣੀ ਪੰਜਾਬ ਯੂਨੀਵਰਸਿਟੀ ਨੂੰ ਪ੍ਰਧਾਨਗੀ ਦਾ ਕੈਂਡੀਡੇਟ ਵੀ ਇਸੇ ਪੁਆਧ ਦੀ ਮਿੱਟੀ ਦਾ ਜਾਇਆ ਦੇ ਰਹੇ ਹਾਂ। ਦਰਸ਼ਪ੍ਰੀਤ ਸਿੰਘ ਨੇ ਸਮੂਹ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਵਿਰੋਧੀ ਪਾਰਟੀਆਂ ਨੂੰ ਕਰੜੇ ਹੱਥੀਂ ਲੈਂਦਿਆਂ ਸੱਤਾਧਾਰੀ ਆਮ ਆਦਮੀ ਪਾਰਟੀ ਤੇ ਸਵਾਲ ਉਠਾਏ ਕਿ ਉਨ੍ਹਾਂ ਦੇ ਵਿਦਿਆਰਥੀ ਵਿੰਗ ਏ.ਐਸ.ਏ.ਪੀ ਨੂੰ ਚੋਣਾਂ ਜਿਤਾਉਣ ਲਈ ਐਲਾਨੇ 48 ਕਰੋੜ ਦੇ ਫੰਡ ਅਜੇ ਤੱਕ ਯੂਨੀਵਰਸਿਟੀ ਨੂੰ ਨਹੀਂ ਮਿਲੇ। ਏ.ਬੀ.ਵੀ.ਪੀ ਕੇਂਦਰ ਸਰਕਾਰ ਦੀ ਤਾਕਤਾਂ ਦੀ ਵਰਤੋਂ ਕਰਦੇ ਹੋਏ ਯੂਨੀਵਰਸਿਟੀ ਵਿਚ ਭਗਵਾਂਕਰਨ ਦੇ ਏਜੰਡੇ ਨੂੰ ਲਾਗੂ ਕਰਨ ਲਈ ਪ੍ਰੌਫੈਸਰਾਂ ਅਤੇ ਹੋਰ ਪ੍ਰਬੰਧਕੀ ਅਹੁਦਿਆਂ ਦੀ ਦੁਰਵਰਤੋਂ ਕਰਵਾ ਰਹੀ।
Ad Position 22
No active advertisement
ਪਿਛਲੀ ਖ਼ਬਰ ਕੌਸ਼ਲ ਕਰਮਚਾਰੀਆਂ ਦੇ ਹੱਕ ’ਚ ਕਾਂਗਰਸ ਵਲੋਂ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਚੋਰੀ ਦੇ ਮਾਮਲੇ ’ਚ 24 ਘੰਟਿਆਂ ਅੰਦਰ ਦੋ ਮੁਲਜ਼ਮ ਗ੍ਰਿਫ਼ਤਾਰ 7 ਮੋਬਾਈਲ ਫੋਨ ਤੇ 2 ਐਕਟਿਵਾ ਬਰਾਮਦ
Ad Position 24