ਪਿੰਡ ਖਿਜ਼ਰਾਬਾਦ ਵਿਖੇ ਤੀਆਂ ਦਾ ਤਿਉਹਾਰ ਮਨਾਇਆ
ਮਾਜਰੀ, 18 ਅਗਸਤ (ਕੁਲਵੰਤ ਸਿੰਘ ਧੀਮਾਨ)- ਪਿੰਡ ਖਿਜ਼ਰਾਬਾਦ ਸਥਿਤ ਮੋਰਨੀ ਵਾਲੇ ਖੂਹ ‘ਤੇ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਪਿੰਡ ਦੀਆਂ ਮੁਟਿਆਰਾਂ ਨੇ ਇਕੱਠੀਆਂ ਹੋ ਕੇ ਬੜੇ ਹੀ ਸੁਚੱਜੇ ਰੂਪ ‘ਚ ਬੋਲੀਆਂ ‘ਤੇ ਗਿੱਧਾ ਪਾ ਕੇ ਆਪਣੇ ਲੋਕ ਰੰਗ ਨੂੰ ਮਾਣਿਆ ਅਤੇ ਧੀਆਂ ਦੇ ਇਸ ਤਿਉਹਾਰ ਦੇ ਮਹੱਤਵ ਬਾਰੇ ਬੱਚਿਆਂ ਨੂੰ ਜਾਣਕਾਰੀ ਦਿੱਤੀ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਆਪਣੇ ਸੱਭਿਆਚਾਰ ਪ੍ਰਤੀ ਜਾਗਰੂਕ ਹੋ ਸਕਣ।
ਮਾਜਰੀ, 18 ਅਗਸਤ (ਕੁਲਵੰਤ ਸਿੰਘ ਧੀਮਾਨ)- ਪਿੰਡ ਖਿਜ਼ਰਾਬਾਦ ਸਥਿਤ ਮੋਰਨੀ ਵਾਲੇ ਖੂਹ ‘ਤੇ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਪਿੰਡ ਦੀਆਂ ਮੁਟਿਆਰਾਂ ਨੇ ਇਕੱਠੀਆਂ ਹੋ ਕੇ ਬੜੇ ਹੀ ਸੁਚੱਜੇ ਰੂਪ ‘ਚ ਬੋਲੀਆਂ ‘ਤੇ ਗਿੱਧਾ ਪਾ ਕੇ ਆਪਣੇ ਲੋਕ ਰੰਗ ਨੂੰ ਮਾਣਿਆ ਅਤੇ ਧੀਆਂ ਦੇ ਇਸ ਤਿਉਹਾਰ ਦੇ ਮਹੱਤਵ ਬਾਰੇ ਬੱਚਿਆਂ ਨੂੰ ਜਾਣਕਾਰੀ ਦਿੱਤੀ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਆਪਣੇ ਸੱਭਿਆਚਾਰ ਪ੍ਰਤੀ ਜਾਗਰੂਕ ਹੋ ਸਕਣ। ਇਸ ਮੌਕੇ ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਉਚੇਚੇ ਤੌਰ ‘ਤੇ ਹਾਜ਼ਰੀ ਭਰਦਿਆਂ ਆਪਣੇ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਅਤੇ ਸੰਭਾਲਣ ਲਈ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਬਲਜਿੰਦਰ ਕੌਰ ਦੀ ਟੀਮ ਵਲੋਂ ਕਰਵਾਏ ਗਏ ਇਸ ਪ੍ਰੋਗਰਾਮ ‘ਚ ਆਮ ਆਦਮੀ ਪਾਰਟੀ ਦੇ ਆਗੂ ਗੁਰਿੰਦਰ ਸਿੰਘ, ਸਤਨਾਮ ਸਿੰਘ, ਨਿਰਪਾਲ ਸਿੰਘ ਰਾਣਾ, ਜਗਜੀਤ ਸਿੰਘ, ਬਲਜਿੰਦਰ ਸਿੰਘ, ਬਲਵੀਰ ਸਿੰਘ ਮੰਗੀ, ਗੁਰਸ਼ਰਨ ਸਿੰਘ, ਜਸਪਾਲ ਸਿੰਘ, ਜਗਦੀਪ ਸਿੰਘ, ਮਾ. ਤਜਿੰਦਰ ਸਿੰਘ ਤੇ ਨੀਲ ਕਮਲ ਵਰਮਾ ਆਦਿ ਹਾਜ਼ਰ ਸਨ।