ਡਾ. ਸੁਮਿਤਾ ਮਿਸ਼ਰਾ ਨੇ ਸੋਧਿਆ ਰੋਹਤਕ ਜ਼ਿਲ੍ਹਾ ਗਜ਼ਟੀਅਰ-2025 ਕੀਤਾ ਜਾਰੀ
ਚੰਡੀਗੜ੍ਹ, 24 ਅਗਸਤ (ਰਾਮ ਸਿੰਘ ਬਰਾੜ)-ਮਾਲ ਅਤੇ ਆਫ਼ਤ ਪ੍ਰਬੰਧਨ ਵਿਭਾਗ ਦੀ ਵਿੱਤ ਕਮਿਸ਼ਨਰ ਡਾ. ਸੁਮਿਤਾ ਮਿਸ਼ਰਾ ਨੇ ਚੰਡੀਗੜ੍ਹ ਸਥਿਤ ਨਵੇਂ ਹਰਿਆਣਾ ਸਿਵਲ ਸਕੱਤਰੇਤ ਵਿਚ ਆਪਣੇ ਦਫ਼ਤਰ ਵਿਚ ਰੋਹਤਕ ਜ਼ਿਲ੍ਹਾ ਗਜ਼ਟੀਅਰ-2025 ਦਾ ਵਿਮੋਚਨ ਕੀਤਾ।
ਚੰਡੀਗੜ੍ਹ, 24 ਅਗਸਤ (ਰਾਮ ਸਿੰਘ ਬਰਾੜ)-ਮਾਲ ਅਤੇ ਆਫ਼ਤ ਪ੍ਰਬੰਧਨ ਵਿਭਾਗ ਦੀ ਵਿੱਤ ਕਮਿਸ਼ਨਰ ਡਾ. ਸੁਮਿਤਾ ਮਿਸ਼ਰਾ ਨੇ ਚੰਡੀਗੜ੍ਹ ਸਥਿਤ ਨਵੇਂ ਹਰਿਆਣਾ ਸਿਵਲ ਸਕੱਤਰੇਤ ਵਿਚ ਆਪਣੇ ਦਫ਼ਤਰ ਵਿਚ ਰੋਹਤਕ ਜ਼ਿਲ੍ਹਾ ਗਜ਼ਟੀਅਰ-2025 ਦਾ ਵਿਮੋਚਨ ਕੀਤਾ। ਲਗਪਗ 650 ਪੰਨਿਆਂ ਦਾ ਇਹ ਪ੍ਰਕਾਸ਼ਨ ਸਾਲ 1966 ਵਿਚ ਹਰਿਆਣਾ ਦੇ ਵੱਖਰੇ ਰਾਜ ਵਜੋਂ ਗਠਨ ਤੋਂ ਬਾਅਦ ਪ੍ਰਕਾਸ਼ਤ ਕੀਤੇ ਗਏ ਜ਼ਿਲ੍ਹਾ ਗਜ਼ਟੀਅਰਾਂ ਦੀ ਲੜੀ ਦਾ 15ਵਾਂ ਪ੍ਰਕਾਸ਼ਨ ਹੈ। ਇਹ ਸਾਲ 1970 ਵਿਚ ਪ੍ਰਕਾਸ਼ਤ ਰੋਹਤਕ ਜ਼ਿਲ੍ਹਾ ਗਜ਼ਟੀਅਰ ਦਾ ਪਹਿਲਾ ਸੋਧਿਆ ਸੰਸਕਰਣ ਹੈ। ਇਸ ਵਿੱਚ 19 ਅਧਿਆਇ ਹਨ, ਜੋ 484 ਪੰਨਿਆਂ ਵਿੱਚ ਵਿਸਥਾਰ ਹਨ। ਇਸ ਦੇ ਨਾਲ 72 ਸਾਰਣੀਆਂ ਵਾਲਾ ਇੱਕ ਪਰਿਸ਼ਿਸ਼ਟ ਅਤੇ 40 ਪੰਨਿਆਂ ਵਿੱਚ ਰੰਗੀਨ ਤਸਵੀਰਾਂ ਵੀ ਸ਼ਾਮਲ ਹਨ। ਗਜ਼ਟੀਅਰ ਵਿੱਚ ਰੋਹਤਕ ਜ਼ਿਲ੍ਹੇ ਦੇ ਰਾਜਨੀਤਿਕ ਇਤਿਹਾਸ ਨੂੰ ਵੱਖ-ਵੱਖ ਸ਼ਾਸਨ ਪ੍ਰਣਾਲੀਆਂ ਦੇ ਕ੍ਰਮ ਵਿਚ ਪੇਸ਼ ਕੀਤਾ ਗਿਆ ਹੈ। ਸੋਧੇ ਹੋਏ ਗਜ਼ਟੀਅਰ ਵਿਚ ਵਿਸ਼ੇਸ਼ ਤੌਰ ‘ਤੇ ਪਿਛਲੇ ਪੰਜ ਦਹਾਕਿਆਂ ਵਿਚ ਰੋਹਤਕ ਜ਼ਿਲ੍ਹੇ ਵਿੱਚ ਹੋਏ ਵਿਕਾਸ ਦਾ ਵਿਸ੍ਥਾਰ ਵੇਰਵਾ ਦਿੱਤਾ ਗਿਆ ਹੈ। ਡਾ. ਸੁਮਿਤਾ ਮਿਸ਼ਰਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰਕਾਸ਼ਨ ਪ੍ਰਸ਼ਾਸਕਾਂ, ਯੋਜਨਾਕਾਰਾਂ, ਖੋਜਕਾਰਾਂ, ਪੱਤਰਕਾਰਾਂ, ਸੈਲਾਨੀਆਂ ਅਤੇ ਆਮ ਜਨਤਾ ਲਈ ਮਹੱਤਵਪੂਰਨ ਸੰਦਰਭ ਸਮੱਗਰੀ ਵਜੋਂ ਉਪਯੋਗੀ ਹੁੰਦੇ ਹਨ। ਉਨ੍ਹਾਂ ਨੇ ਆਸ ਪ੍ਰਗਟਾਈ ਕਿ ਸੋਧਿਆ ਰੋਹਤਕ ਜ਼ਿਲ੍ਹਾ ਗਜ਼ਟੀਅਰ ਖੋਜਾਰਥੀਆਂ, ਇਤਿਹਾਸਕਾਰਾਂ, ਸਮਾਜ ਵਿਗਿਆਨੀਆਂ ਅਤੇ ਸਿਵਲ ਸੁਸਾਇਟੀ ਲਈ ਉਪਯੋਗੀ ਸਾਬਤ ਹੋਵੇਗਾ।