ਸਰਕਾਰੀ ਕਾਲਜ-11 ’ਚ
ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆ
ਚੰਡੀਗੜ੍ਹ, 24 ਅਗਸਤ (ਮਾਰਕੰਡਾ)- ਪੋਸਟ ਗ੍ਰੈਜੂਏਟ ਸਰਕਾਰੀ ਕਾਲਜ ਕੁੜੀਆ ਸੈਕਟਰ-11 ਚੰਡੀਗੜ੍ਹ ਵਿਖੇ ਐਨ. ਐਸ.
ਚੰਡੀਗੜ੍ਹ, 24 ਅਗਸਤ (ਮਾਰਕੰਡਾ)- ਪੋਸਟ ਗ੍ਰੈਜੂਏਟ ਸਰਕਾਰੀ ਕਾਲਜ ਕੁੜੀਆ ਸੈਕਟਰ-11 ਚੰਡੀਗੜ੍ਹ ਵਿਖੇ ਐਨ. ਐਸ. ਐਸ. ਵਲੰਟੀਅਰਾਂ ਲਈ ਕਾਲਜ ਜਾਣੂ ਪ੍ਰੋਗਰਾਮ (ਓਰੀਐਂਟੇਸ਼ਨ) ਕਰਵਾਇਆ ਗਿਆ। ਇਹ ਪ੍ਰੋਗਰਾਮ ਪ੍ਰਿੰਸੀਪਲ ਪ੍ਰੋ. (ਡਾ.) ਅਨੀਤਾ ਕੌਸ਼ਲ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ। ਜਿਨ੍ਹਾਂ ਨੇ ਵਲੰਟੀਅਰਾਂ ਨੂੰ ਵਿਸ਼ਵਾਸ, ਦਇਆ ਅਤੇ ਸੇਵਾ ਦੀ ਮਜ਼ਬੂਤ ਭਾਵਨਾ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਐਨ. ਐਸ. ਐਸ. ਪ੍ਰੋਗਰਾਮ ਅਫਸਰਾਂ ਨੇ ਵਲੰਟੀਅਰਾਂ ਨੂੰ ਯੂਨਿਟ ਦੀਆਂ ਆਉਣ ਵਾਲੀਆਂ ਗਤੀਵਿਧੀਆਂ, ਜਿਸ ਵਿਚ ਕਮਿਊਨਿਟੀ ਆਊਟਰੀਚ, ਜਾਗਰੂਕਤਾ ਮੁਹਿੰਮਾਂ, ਸਫ਼ਾਈ ਅਤੇ ਵਾਤਾਵਰਨ ਮੁਹਿੰਮਾਂ, ਸਿਹਤ ਪਹਿਲਕਦਮੀਆਂ ਅਤੇ ਵਿਸ਼ੇਸ਼ ਕੈਂਪ ਸ਼ਾਮਲ ਹਨ, ਨਾਲ ਜਾਣੂ ਕਰਵਾਇਆ। ਨਵੇਂ ਉਤਸ਼ਾਹ ਅਤੇ ਸਮਾਜ ਦੀ ਸੇਵਾ ਕਰਨ ਦੀ ਮਜ਼ਬੂਤ ਵਚਨਬੱਧਤਾ ਦੇ ਨਾਲ ਐਨ. ਐਸ. ਐਸ. ਯੂਨਿਟ ਤੋਂ ਭਾਈਚਾਰਕ ਸ਼ਮੂਲੀਅਤ ਲਈ ਇਕ ਸਰਗਰਮ ਤੇ ਪ੍ਰਭਾਵਸ਼ਾਲੀ ਸਾਲ ਦੀ ਉਮੀਦ ਕੀਤੀ ਗਈ।