ਅੰਬਾਲਾ ਛਾਉਣੀ ’ਚ ਜਲਦੀ ਬਣੇਗਾ 100 ਬਿਸਤਰਿਆਂ ਦਾ ਅਤਿ-ਆਧੁਨਿਕ ਈ. ਐੱਸ. ਆਈ. ਸੀ. ਹਸਪਤਾਲ- ਅਨਿਲ ਵਿਜ
ਚੰਡੀਗੜ੍ਹ, 24 ਅਗਸਤ (ਰਾਮ ਸਿੰਘ ਬਰਾੜ)- ਹਰਿਆਣਾ ਦੇ ਕਿਰਤ ਮੰਤਰੀ ਅਨਿਲ ਵਿਜ ਨੇ ਕਿਹਾ ਹੈ ਕਿ ਅੰਬਾਲਾ ਛਾਉਣੀ ਵਿਚ ਕਰਮਚਾਰੀ ਰਾਜ ਬੀਮਾ ਨਿਗਮ ਵਲੋਂ 100 ਬਿਸਤਰਿਆਂ ਦੇ ਅਤਿ-ਆਧੁਨਿਕ ਹਸਪਤਾਲ ਦੀ ਸਥਾਪਨਾ ਲਈ ਹਰਿਆਣਾ ਸ਼ਹਿਰੀ ਵਿਕਾਸ ਅਥਾਰਟੀ ਦੇ ਸੈਕਟਰ-33 ਵਿੱਚ 5. 18 ਏਕੜ ਜ਼ਮੀਨ ਦੀ ਰਜਿਸਟਰੀ ਜਲਦੀ ਕੀਤੀ ਜਾਵੇਗੀ ਅਤੇ ਇਸ ਤੋਂ ਬਾਅਦ ਜ਼ਮੀਨ ਦਾ ਕਬਜ਼ਾ ਵੀ ਛੇਤੀ ਈ.
ਚੰਡੀਗੜ੍ਹ, 24 ਅਗਸਤ (ਰਾਮ ਸਿੰਘ ਬਰਾੜ)- ਹਰਿਆਣਾ ਦੇ ਕਿਰਤ ਮੰਤਰੀ ਅਨਿਲ ਵਿਜ ਨੇ ਕਿਹਾ ਹੈ ਕਿ ਅੰਬਾਲਾ ਛਾਉਣੀ ਵਿਚ ਕਰਮਚਾਰੀ ਰਾਜ ਬੀਮਾ ਨਿਗਮ ਵਲੋਂ 100 ਬਿਸਤਰਿਆਂ ਦੇ ਅਤਿ-ਆਧੁਨਿਕ ਹਸਪਤਾਲ ਦੀ ਸਥਾਪਨਾ ਲਈ ਹਰਿਆਣਾ ਸ਼ਹਿਰੀ ਵਿਕਾਸ ਅਥਾਰਟੀ ਦੇ ਸੈਕਟਰ-33 ਵਿੱਚ 5.18 ਏਕੜ ਜ਼ਮੀਨ ਦੀ ਰਜਿਸਟਰੀ ਜਲਦੀ ਕੀਤੀ ਜਾਵੇਗੀ ਅਤੇ ਇਸ ਤੋਂ ਬਾਅਦ ਜ਼ਮੀਨ ਦਾ ਕਬਜ਼ਾ ਵੀ ਛੇਤੀ ਈ.ਐੱਸ.ਆਈ.ਸੀ. ਨੂੰ ਸੌਂਪ ਦਿੱਤਾ ਜਾਵੇਗਾ। ਹਸਪਤਾਲ ਦੇ ਨਿਰਮਾਣ ਨਾਲ ਅੰਬਾਲਾ ਸਮੇਤ ਆਸ-ਪਾਸ ਦੇ ਖੇਤਰਾਂ ਅਤੇ ਨੇੜਲੇ ਜ਼ਿਲ੍ਹਿਆਂ ਦੇ ਲਗਪਗ 70 ਹਜ਼ਾਰ ਬੀਮਾਕ੍ਰਿਤ ਮਜ਼ਦੂਰਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਬਿਹਤਰ ਅਤੇ ਆਧੁਨਿਕ ਸਿਹਤ ਸਹੂਲਤਾਂ ਉਪਲਬਧ ਹੋਣਗੀਆਂ। ਅਨਿਲ ਵਿਜ ਅੱਜ ਚੰਡੀਗੜ੍ਹ ਵਿੱਚ ਈ.ਐੱਸ.ਆਈ.ਸੀ., ਕਿਰਤ ਵਿਭਾਗ ਅਤੇ ਹਰਿਆਣਾ ਸ਼ਹਿਰੀ ਵਿਕਾਸ ਅਥਾਰਟੀ ਦੇ ਅਧਿਕਾਰੀਆਂ ਨਾਲ ਅੰਬਾਲਾ ਛਾਉਣੀ ਵਿੱਚ ਪ੍ਰਸਤਾਵਿਤ 100 ਬਿਸਤਰਿਆਂ ਦੇ ਈ.ਐੱਸ.ਆਈ.ਸੀ. ਹਸਪਤਾਲ ਦੀ ਸਥਾਪਨਾ ਨੂੰ ਲੈ ਕੇ ਆਯੋਜਿਤ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਮੀਟਿੰਗ ਵਿੱਚ ਕਿਰਤ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਜੀਵ ਰੰਜਨ, ਕਿਰਤ ਕਮਿਸ਼ਨਰ ਵਿਜੇ ਕੁਮਾਰ ਭਾਵੀਕਟੀ, ਹਰਿਆਣਾ ਸ਼ਹਿਰੀ ਵਿਕਾਸ ਅਥਾਰਟੀ ਦੀ ਪ੍ਰਸ਼ਾਸਕ ਸ਼੍ਰੀਮਤੀ ਮੋਨਿਕਾ ਗੁਪਤਾ, ਈ.ਐੱਸ.ਆਈ.ਸੀ. ਦੇ ਖੇਤਰੀ ਨਿਰਦੇਸ਼ਕ ਹਰੀਓਮ ਪ੍ਰਕਾਸ਼, ਈ.ਐੱਸ.ਆਈ.ਐੱਸ. ਦੀ ਨਿਰਦੇਸ਼ਕ ਸ਼੍ਰੀਮਤੀ ਅੰਜਲੀ ਸਚਦੇਵਾ ਸਮੇਤ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।