24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਪੰਜਾਬ ਯੂਨੀਵਰਸਿਟੀ ਦੀਆਂ ਵਿਦਿਆਰਥੀ ਜਥੇਬੰਦੀਆਂ ਨੇ ਵਿਦਿਆਰਥੀ ਕੌਂਸਲ ਚੋਣਾਂ ਲਈ ਨਾਮਜ਼ਦਗੀ ਫਾਰਮ ਕੀਤੇ ਦਾਖ਼ਲ

ਚੰਡੀਗੜ੍ਹ, 24 ਅਗਸਤ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਵਿਦਿਆਰਥੀ ਕੌਂਸਲ ਦੀਆਂ ਚੋਣਾਂ ਨੂੰ ਲੈ ਕੇ ਅੱਜ ਪਹਿਲੀ ਅਤੇ ਆਖੀਰ ਤਾਰੀਕ ਪ੍ਰਸਾਸ਼ਨ ਵਲੋਂ ਤੈਅ ਕੀਤੀ ਗਈ ਸੀ, ਜਿਸ ਵਿਚ ਕਰੀਬ ਕਾਫੀ ਗਿਣਤੀ ਵਿਚ ਵਿਦਿਆਰਥੀ ਸੰਗਠਨਾਂ ਨੇ ਆਪਣੀ ਕਿਸਮਤ ਅਜਮਾਉਣ ਲਈ ਫਾਰਮ ਭਰੇ। ਇਨ੍ਹਾਂ ਵਿਦਿਆਰਥੀਆ ਸੰਗਠਨਾਂ ਵਿਚ ਭਾਰਤੀ ਜਨਤਾ ਪਾਰਟੀ ਦੀ ਜੱਥੇਬੰਦੀ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ (ਏ.

Ad Position 21
No active advertisement
ਅਜੀਤ ਡੈਸਕ 25-08-2026
ਚੰਡੀਗੜ੍ਹ, 24 ਅਗਸਤ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਵਿਦਿਆਰਥੀ ਕੌਂਸਲ ਦੀਆਂ ਚੋਣਾਂ ਨੂੰ ਲੈ ਕੇ ਅੱਜ ਪਹਿਲੀ ਅਤੇ ਆਖੀਰ ਤਾਰੀਕ ਪ੍ਰਸਾਸ਼ਨ ਵਲੋਂ ਤੈਅ ਕੀਤੀ ਗਈ ਸੀ, ਜਿਸ ਵਿਚ ਕਰੀਬ ਕਾਫੀ ਗਿਣਤੀ ਵਿਚ ਵਿਦਿਆਰਥੀ ਸੰਗਠਨਾਂ ਨੇ ਆਪਣੀ ਕਿਸਮਤ ਅਜਮਾਉਣ ਲਈ ਫਾਰਮ ਭਰੇ। ਇਨ੍ਹਾਂ ਵਿਦਿਆਰਥੀਆ ਸੰਗਠਨਾਂ ਵਿਚ ਭਾਰਤੀ ਜਨਤਾ ਪਾਰਟੀ ਦੀ ਜੱਥੇਬੰਦੀ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ (ਏ.ਬੀ.ਵੀ.ਪੀ), ਕਾਂਗਰਸ ਪਾਰਟੀ ਦੀ ਜੱਥੇਬੰਦੀ ਨੈਸ਼ਨਲ ਸਟੂਡੈਂਟ ਯੂਨੀਅਨ ਆਫ ਇੰਡੀਆ (ਐਨ.ਐਸ.ਯੂ.ਆਈ), ਆਮ ਆਦਮੀ ਪਾਰਟੀ ਦੀ ਜੱਥੇਬੰਦੀ ਐਸੋਸੀਏਟ ਆਫ਼ ਸਟੂਡੈਂਟ ਫਾਰ ਅਲਟਰਨੇਟਿੰਵ ਪੋਲਟਿਕਸ (ਏ.ਐਸ.ਏ.ਪੀ), ਚਾਰ ਮੁੱਖ ਜੱਥੇਬੰਦੀਆਂ ਨੇ ਪਹਿਲਾਂ ਹੀ ਆਪਣੇ ਪ੍ਰਧਾਨਗੀ ਉਮੀਦਵਾਰਾਂ ਦੇ ਨਾਮ ਦੇ ਐਲਾਨ ਕਰ ਦਿੱਤੇ ਸਨ। ਇਨ੍ਹਾਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਵਿਦਿਆਰਥੀ ਜੱਥੇਬੰਦੀ ਸੋਈ, ਐਸ. ਐਫ਼. ਐਸ, ਐਚ. ਆਈ. ਐਮ. ਐਸ. ਯੂ, ਆਈ. ਐਨ. ਐਸ. ਓ. ਆਦਿ ਸੰਗਠਨਾਂ ਨੇ ਵੀ ਆਪਣੇ ਪ੍ਰਧਾਨਗੀ ਫਾਰਮ ਭਰੇ। ਮਿਲੀ ਜਾਣਕਾਰੀ ਮੁਤਾਬਕ ਏ.ਬੀ.ਵੀ.ਪੀ ਦੇ ਪ੍ਰਧਾਨ ਅਹੁਦੇ ਲਈ ਉਮੀਦਵਾਰ ਅੰਕਿਤ ਬਿਧਾਨ, ਏ.ਐਸ.ਏ.ਪੀ ਦੇ ਪ੍ਰਧਾਨ ਦੇ ਆਹੁਦੇਦਾਰ ਆਦਿਲ ਬਰਾੜ, ਐਨ. ਐਸ. ਯੂ. ਆਈ. ਦੇ ਪ੍ਰਧਾਨ ਅਹੁਦੇਦਾਰ ਗੁਰਮਨ ਸਿੰਘ ਸਿੱਧੂ, ਸੱਥ ਦੇ ਪ੍ਰਧਾਨ ਦੇ ਆਹੁਦੇਦਾਰ ਦਰਸ਼ਨਪ੍ਰੀਤ ਸਿੰਘ ਆਦਿ ਨੇ ਫਾਰਮ ਅਪਲਾਈ ਕੀਤੇ। ਇਸੇ ਤਰ੍ਹਾਂ ਐਨ.ਐਸ.ਯੂ.ਆਈ ਦੇ ਵਾਈਸ ਪ੍ਰਧਾਨ ਅੰਕਾਂਕਸ਼ਾ ਠਾਕੁਰ, ਆਜ਼ਾਦ ਉਮੀਦਵਾਰ ਜੁਆਇੰਟ ਸੈਕਟਰੀ ਵਿਸਾਲ ਬਾਮਲ ਆਦਿ ਨੇ ਨਾਮਜ਼ਦਗੀ ਫਾਰਮ ਭਰੇ। ਯੂਨੀਵਰਸਿਟੀ ਪ੍ਰਸਾਸ਼ਨ ਵਲੋਂ ਧਰਨੇ ਕਾਰਨ ਦੇਰ ਰਾਤ ਤੱਕ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ।
Ad Position 22
No active advertisement
ਪਿਛਲੀ ਖ਼ਬਰ ਤੇਜ਼ ਰਫ਼ਤਾਰ ਇਨੋਵਾ ਕਾਰ ਬੇਕਾਬੂ ਹੋ ਕੇ ਨਾਲੇ ’ਚ ਡਿੱਗੀ, ਦੋ ਨੌਜਵਾਨ ਜ਼ਖਮੀ ਅਗਲੀ ਖ਼ਬਰ ਅੰਬਾਲਾ ਛਾਉਣੀ ’ਚ ਜਲਦੀ ਬਣੇਗਾ 100 ਬਿਸਤਰਿਆਂ ਦਾ ਅਤਿ-ਆਧੁਨਿਕ ਈ. ਐੱਸ. ਆਈ. ਸੀ. ਹਸਪਤਾਲ- ਅਨਿਲ ਵਿਜ
Ad Position 24