24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਤੇਜ਼ ਰਫ਼ਤਾਰ ਇਨੋਵਾ ਕਾਰ ਬੇਕਾਬੂ ਹੋ ਕੇ ਨਾਲੇ ’ਚ ਡਿੱਗੀ, ਦੋ ਨੌਜਵਾਨ ਜ਼ਖਮੀ

ਜ਼ੀਰਕਪੁਰ, 24 ਅਗਸਤ (ਮਨਿੰਦਰ ਸਿੰਘ)- ਰਾਮਪੁਰਾ ਪਿੰਡ ਤੋਂ ਛੱਤਬੀੜ ਜਾਂਦੇ ਸਮੇਂ ਇਕ ਤੇਜ਼ ਰਫ਼ਤਾਰ ਇਨੋਵਾ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਬਣੇ ਨਾਲੇ ਵਿਚ ਡਿੱਗ ਗਈ। ਹਾਦਸੇ ਸਮੇਂ ਕਾਰ ਵਿਚ ਤਿੰਨ ਨੌਜਵਾਨ ਸਵਾਰ ਸਨ, ਜੋ ਅੰਦਰ ਹੀ ਫਸ ਗਏ।

Ad Position 21
No active advertisement
ਅਜੀਤ ਡੈਸਕ 25-08-2026
ਜ਼ੀਰਕਪੁਰ, 24 ਅਗਸਤ (ਮਨਿੰਦਰ ਸਿੰਘ)- ਰਾਮਪੁਰਾ ਪਿੰਡ ਤੋਂ ਛੱਤਬੀੜ ਜਾਂਦੇ ਸਮੇਂ ਇਕ ਤੇਜ਼ ਰਫ਼ਤਾਰ ਇਨੋਵਾ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਬਣੇ ਨਾਲੇ ਵਿਚ ਡਿੱਗ ਗਈ। ਹਾਦਸੇ ਸਮੇਂ ਕਾਰ ਵਿਚ ਤਿੰਨ ਨੌਜਵਾਨ ਸਵਾਰ ਸਨ, ਜੋ ਅੰਦਰ ਹੀ ਫਸ ਗਏ। ਸੂਚਨਾ ਮਿਲਣ ‘ਤੇ ਸੜਕ ਸੁਰੱਖਿਆ ਫੋਰਸ ਦੀਆਂ ਦੋ ਟੀਮਾਂ ਮੌਕੇ ‘ਤੇ ਪਹੁੰਚੀਆਂ ਤੇ ਬਚਾਅ ਕਾਰਜ ਸ਼ੁਰੂ ਕੀਤਾ। ਹਨੇਰੇ ਤੇ ਮੁਸ਼ਕਿਲ ਹਾਲਾਤਾਂ ਦੇ ਬਾਵਜੂਦ ਸੜਕ ਸੁਰੱਖਿਆ ਫੋਰਸ ਦੇ ਕਰਮੀਆਂ ਨੇ ਤਿੰਨਾਂ ਨੌਜਵਾਨਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਇਸ ਦੌਰਾਨ ਦੋ ਨੌਜਵਾਨ ਅਜੇ ਵੀ ਕਾਰ ਦੇ ਅੰਦਰ ਫਸੇ ਹੋਏ ਸਨ। ਮੁਸ਼ਕਿਲ ਸਥਿਤੀ ਦੇ ਬਾਵਜੂਦ ਕਾਂਸਟੇਬਲ ਮੋਹਿਤ ਸਰਦਾਨਾ, ਕਾਂਸਟੇਬਲ ਗੁਰਸੇਵਕ ਸ਼ਰਮਾ, ਏ. ਐਸ. ਆਈ. ਜਸਬੀਰ ਸਿੰਘ, ਕਾਂਸਟੇਬਲ ਸੁਨੀਲ ਧਾਮੂ ਅਤੇ ਕਾਂਸਟੇਬਲ ਮਨਪ੍ਰੀਤ ਸਿੰਘ ਨੇ ਨਾਲੇ ਅੰਦਰ ਵੜ ਕੇ ਦੋਵੇਂ ਨੌਜਵਾਨਾਂ ਨੂੰ ਬਾਹਰ ਕੱਢਿਆ। ਬਚਾਏ ਗਏ ਨੌਜਵਾਨਾਂ ਦੀ ਪਛਾਣ ਕਰਮਵੀਰ ਸਿੰਘ ਵਾਸੀ ਔਰਾ ਗਜਾਨੀਆ, ਜ਼ੀਰਕਪੁਰ, ਰੌਬਿਨ ਵਾਸੀ ਐਰੋਸਿਟੀ ਅਤੇ ਤੇਜਪ੍ਰਕਾਸ਼ ਸਿੰਘ ਵਾਸੀ ਫਾਲਕਨ ਵਿਊ, ਸੈਕਟਰ 66, ਮੋਹਾਲੀ ਵਜੋਂ ਹੋਈ ਹੈ। ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਸੜਕ ਸੁਰੱਖਿਆ ਫੋਰਸ ਦੀ ਟੀਮ ਦੇ ਮੈਂਬਰ ਮੋਹਿਤ ਸਰਦਾਨਾ ਨੇ ਦੱਸਿਆ ਕਿ ਸਾਨੂੰ ਸਵੇਰੇ 2 ਵਜੇ ਦੇ ਕਰੀਬ ਹਾਦਸੇ ਦੀ ਜਾਣਕਾਰੀ ਮਿਲੀ। ਜਦੋਂ ਸਾਡੀ ਟੀਮ ਘਟਨਾ ਸਥਾਨ ‘ਤੇ ਪਹੁੰਚੀ ਤਾਂ ਦੋ ਨੌਜਵਾਨ ਅਜੇ ਵੀ ਕਾਰ ਵਿਚ ਫਸੇ ਹੋਏ ਸਨ, ਜੋ ਨਾਲੇ ਵਿਚ ਡਿੱਗ ਗਈ ਸੀ। ਸਾਡੀ ਟੀਮ ਨੇ ਪਾਣੀ ਵਿਚ ਉਤਰ ਕੇ ਉਨ੍ਹਾਂ ਨੂੰ ਬਾਹਰ ਕੱਢਿਆ। ਇਸ ਦੌਰਾਨ ਉਨ੍ਹਾਂ ਨੂੰ ਕਾਰ ‘ਚੋਂ ਆਈਫੋਨ ਅਤੇ 25 ਹਜ਼ਾਰ ਰੁਪਏ ਨਕਦ ਮਿਲੇ, ਜੋ ਉਨ੍ਹਾਂ ਵਾਪਸ ਕਰ ਦਿੱਤੇ। ਤਿੰਨਾਂ ਨੂੰ ਬਚਾਉਣ ਤੋਂ ਬਾਅਦ, ਦੋ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਜਿਥੇ ਉਨ੍ਹਾਂ ਦਾ ਇਸ ਸਮੇਂ ਇਲਾਜ ਚੱਲ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਸਤਲੁਜ ਪ੍ਰਦੂਸ਼ਣ ਦੀ ਸਾਂਝੀ ਜਾਂਚ ਲਈ ਪੰਜਾਬ-ਹਿਮਾਚਲ ਦੀ ਟੀਮ ਬਣੇਗੀ-ਦਿਨੇਸ਼ ਚੱਢਾ ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਦੀਆਂ ਵਿਦਿਆਰਥੀ ਜਥੇਬੰਦੀਆਂ ਨੇ ਵਿਦਿਆਰਥੀ ਕੌਂਸਲ ਚੋਣਾਂ ਲਈ ਨਾਮਜ਼ਦਗੀ ਫਾਰਮ ਕੀਤੇ ਦਾਖ਼ਲ
Ad Position 24