28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਏ. ਪੀ. ਜੇ. ਪਬਲਿਕ ਸਕੂਲ ਵਿਖੇ ਰੱਖੜੀ ਦਾ ਤਿਉਹਾਰ ਮਨਾਇਆ

ਖਰੜ, 27 ਅਗਸਤ (ਜੰਡਪੁਰੀ)- ਏ. ਪੀ.

Ad Position 21
No active advertisement
ਏ. ਪੀ. ਜੇ. ਪਬਲਿਕ ਸਕੂਲ ਵਿਖੇ ਗੁੱਟ ‘ਤੇ ਰੱਖੜੀ ਸਜਾਉਣ ਦੀ ਗਤੀਵਿਧੀ ‘ਚ ਹਿੱਸਾ ਲੈਂਦੇ ਹੋਏ ਨੰਨ੍ਹੇ-ਮੁੰਨ੍ਹੇ ਬੱਚੇ। ਤਸਵੀਰ : ਜੰਡਪੁਰੀ 28-08-2026
ਖਰੜ, 27 ਅਗਸਤ (ਜੰਡਪੁਰੀ)- ਏ. ਪੀ. ਜੇ. ਪਬਲਿਕ ਸਕੂਲ ਮੁੰਡੀ ਖਰੜ ਵਿਖੇ ਰੱਖੜੀ ਦਾ ਤਿਉਹਾਰ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਪ੍ਰੋਗਰਾਮ ਦਾ ਉਦੇਸ਼ ਭੈਣ-ਭਰਾ ਦੇ ਪਿਆਰ, ਸਨੇਹ ਅਤੇ ਆਪਸੀ ਸਤਿਕਾਰ ਦੇ ਪਵਿੱਤਰ ਰਿਸ਼ਤੇ ਨੂੰ ਉਜਾਗਰ ਕਰਨਾ ਸੀ। ਇਸ ਮੌਕੇ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਲਈ ਉਮਰ ਵਰਗ ਅਨੁਸਾਰ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਦੌਰਾਨ ਨਰਸਰੀ ਤੋਂ ਲੈ ਕੇ ਯੂ. ਕੇ. ਜੀ. ਦੇ ਬੱਚਿਆਂ ਨੇ ਰੱਖੜੀ ਬੰਨ੍ਹਣ ਦੀ ਗਤੀਵਿਧੀ ‘ਚ ਭਾਗ ਲਿਆ, ਜਦਕਿ ਪਹਿਲੀ ਤੋਂ ਚੌਥੀ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਵੇਸਟ ਅਤੇ ਵਾਤਾਵਰਨ-ਅਨੁਕੂਲ ਸਮੱਗਰੀ ਨਾਲ ਸੁੰਦਰ ਰੱਖੜੀਆਂ ਤਿਆਰ ਕੀਤੀਆਂ। ਇਸੇ ਤਰ੍ਹਾਂ ਪੰਜਵੀਂ ਤੋਂ ਲੈ ਕੇ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਭੈਣ-ਭਰਾ ਦੇ ਪਿਆਰ ਦੇ ਪ੍ਰਤੀਕ ਗ੍ਰੀਟਿੰਗ ਕਾਰਡ/ਪੋਸਟਕਾਰਡ ਬਣਾਉਣ ਦੀ ਗਤੀਵਿਧੀ ‘ਚ ਹਿੱਸਾ ਲੈਂਦਿਆਂ ਛੋਟੇ-ਛੋਟੇ ਕਾਰਡਾਂ ਨੂੰ ਆਪਣੇ ਹੱਥਾਂ ਨਾਲ ਬਣਾਏ ਲਿਫ਼ਾਫ਼ਿਆਂ ‘ਚ ਪਇਆ। ਇਸ ਪ੍ਰੋਗਰਾਮ ਰਾਹੀਂ ਵਿਦਿਆਰਥੀਆਂ ਨੂੰ ਕਲਾ ਅਤੇ ਰਚਨਾਤਮਿਕਤਾ ਦੇ ਮਾਧਿਅਮ ਨਾਲ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਦਾ ਮੌਕਾ ਮਿਲਿਆ। ਨਾਲ ਹੀ ਉਨ੍ਹਾਂ ਨੇ ਪਿਆਰ, ਸਤਿਕਾਰ, ਜ਼ਿੰਮੇਵਾਰੀ ਅਤੇ ਏਕਤਾ ਵਰਗੀਆਂ ਕਦਰਾਂ-ਕੀਮਤਾਂ ਨੂੰ ਸਮਝਿਆ। ਅੰਤ ‘ਚ ਸਕੂਲ ਦੇ ਪ੍ਰਿੰ. ਜਸਬੀਰ ਚੰਦਰ ਨੇ ਬੱਚਿਆਂ ਨੂੰ ਰੱਖੜੀ ਦੇ ਤਿਉਹਾਰ ਦੀ ਮਹੱਤਤਾ ਤੋਂ ਜਾਣੂ ਕਰਵਾਇਆ।
Ad Position 22
No active advertisement
ਪਿਛਲੀ ਖ਼ਬਰ ਕਾਂਗਰਸੀ ਵਰਕਰਾਂ ਦੀ ਮੀਟਿੰਗ ਹੋਈ ਅਗਲੀ ਖ਼ਬਰ ਮੁੱਕੇਬਾਜ਼ੀ ’ਚ ਨੈਸ਼ਨਲ ਪਬਲਿਕ ਸਕੂਲ ਦੇ ਵਿਦਿਆਰਥੀਆਂ ਵਲੋਂ ਸ਼ਾਨਦਾਰ ਪ੍ਰਦਰਸ਼ਨ
Ad Position 24