ਪਿੰਜੌਰ ਬੁ ਟੀਕ ਸੰਚਾਲਿਕਾ ਕਤਲ ਮਾਮਲਾ
ਅਫੇਅਰ ਦੀ ਚੈਟ ਤੋਂ ਖੁੱਲ੍ਹਿਆ ਕਤਲ ਦਾ ਰਾਜ
15 ਦਿਨ ਪਹਿਲਾਂ ਰਚੀ ਸਾ ਜਿ ਸ਼ , ਪੁਲਿਸ ਨੇ ਮੁਲਜ਼ਮ ਪਤੀ ਨੂੰ ਕੀਤਾ ਗ੍ਰਿਫ਼ਤਾਰ
ਪੰਚਕੂਲਾ, 27 ਅਗਸਤ (ਕਪਿਲ)- ਪਿੰਜੌਰ ਵਿਚ ਬੁਟੀਕ ਸੰਚਾਲਿਕਾ ਰਜਿੰਦਰ ਕੌਰ ਦੀ ਗਲਾ ਵੱਢ ਕੇ ਕੀਤੀ ਗਈ ਹੱਤਿਆ ਦੇ ਮਾਮਲੇ ਵਿਚ ਪੁਲਿਸ ਨੇ ਵੱਡਾ ਖੁਲਾਸਾ ਕਰਦਿਆਂ ਉਸ ਦੇ ਪਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਕਤਲ ਦੀ ਸਾਜ਼ਿਸ਼ ਕਰੀਬ 15 ਦਿਨ ਪਹਿਲਾਂ ਰਚੀ ਗਈ ਸੀ।
ਪੰਚਕੂਲਾ, 27 ਅਗਸਤ (ਕਪਿਲ)- ਪਿੰਜੌਰ ਵਿਚ ਬੁਟੀਕ ਸੰਚਾਲਿਕਾ ਰਜਿੰਦਰ ਕੌਰ ਦੀ ਗਲਾ ਵੱਢ ਕੇ ਕੀਤੀ ਗਈ ਹੱਤਿਆ ਦੇ ਮਾਮਲੇ ਵਿਚ ਪੁਲਿਸ ਨੇ ਵੱਡਾ ਖੁਲਾਸਾ ਕਰਦਿਆਂ ਉਸ ਦੇ ਪਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਕਤਲ ਦੀ ਸਾਜ਼ਿਸ਼ ਕਰੀਬ 15 ਦਿਨ ਪਹਿਲਾਂ ਰਚੀ ਗਈ ਸੀ। ਅਫੇਅਰ ਨਾਲ ਸੰਬੰਧਿਤ ਚੈਟ ਨੇ ਪੁਲਿਸ ਨੂੰ ਕਤਲ ਦੇ ਰਾਜ਼ ਤੱਕ ਪਹੁੰਚਣ ਵਿਚ ਅਹਿਮ ਸੁਰਾਗ ਦਿੱਤਾ। ਜ਼ਿਕਰਯੋਗ ਹੈ ਕਿ 26 ਅਗਸਤ ਨੂੰ ਪਿੰਜੌਰ ਦੇ ਰੌਣਕ ਹੋਟਲ ਦੇ ਸਾਹਮਣੇ ਵਾਲੀ ਗਲੀ ’ਚ ਸਥਿਤ ਬੁਟੀਕ ਵਿਚ ਰਜਿੰਦਰ ਕੌਰ ’ਤੇ ਜਾਨਲੇਵਾ ਹਮਲਾ ਕੀਤਾ ਗਿਆ ਸੀ। ਮਹਿਲਾ ਦਾ ਗਲਾ ਵੱਢਿਆ ਹੋਇਆ ਸੀ। ਜ਼ਖ਼ਮੀ ਹਾਲਤ ਵਿਚ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਸੀ। ਘਟਨਾ ਤੋਂ ਬਾਅਦ ਪੁਲਿਸ ਨੇ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ। ਫੁਟੇਜ ਵਿਚ ਇਕ ਵਿਅਕਤੀ ਬੁਟੀਕ ਦੇ ਅੰਦਰ ਦਾਖ਼ਲ ਹੁੰਦਾ ਅਤੇ ਕੁਝ ਸਮੇਂ ਬਾਅਦ ਬਾਹਰ ਨਿਕਲ ਕੇ ਸ਼ਟਰ ਬੰਦ ਕਰਦਾ ਦਿਖਾਈ ਦਿੱਤਾ ਸੀ। ਇਸ ਤੋਂ ਬਾਅਦ ਰਜਿੰਦਰ ਕੌਰ ਵਲੋਂ ਜ਼ਖ਼ਮੀ ਹਾਲਤ ਵਿਚ ਖੁਦ ਸ਼ਟਰ ਖੋਲ੍ਹਣ ਦੀ ਕੋਸ਼ਿਸ਼ ਕੀਤੀ ਗਈ। ਫੁਟੇਜ ਵਿਚ ਉਹ ਤੜਫਦੀ ਹੋਈ ਵੀ ਦਿਖਾਈ ਦਿੱਤੀ ਸੀ।ਡੱਬੀ ਲਈ।