31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਨੇ ਵਿਦਿਆਰਥੀ ਪ੍ਰੀਸ਼ਦ ਚੋਣ 2026-27 ਦੇ ਨਤੀਜੇ ਐਲਾਨੇ

ਚੰਡੀਗੜ੍ਹ, 31 ਅਗਸਤ (ਪ੍ਰੋ. ਅਵਤਾਰ ਸਿੰਘ)- ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਸੈਕਟਰ 26 ਚੰਡੀਗੜ੍ਹ ਨੇ ਅਕਾਦਮਿਕ ਸੈਸ਼ਨ 2026-27 ਲਈ ਵਿਦਿਆਰਥੀ ਪ੍ਰੀਸ਼ਦ ਦੀ ਚੋਣ ਕਰਵਾਈ।

Ad Position 21
No active advertisement
ਅਜੀਤ ਡੈਸਕ 01-09-2026
ਚੰਡੀਗੜ੍ਹ, 31 ਅਗਸਤ (ਪ੍ਰੋ. ਅਵਤਾਰ ਸਿੰਘ)- ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਸੈਕਟਰ 26 ਚੰਡੀਗੜ੍ਹ ਨੇ ਅਕਾਦਮਿਕ ਸੈਸ਼ਨ 2026-27 ਲਈ ਵਿਦਿਆਰਥੀ ਪ੍ਰੀਸ਼ਦ ਦੀ ਚੋਣ ਕਰਵਾਈ। ਚੋਣ ਪ੍ਰਕਿਰਿਆ ਪ੍ਰਿੰਸੀਪਲ ਡਾ. ਜਸਵਿੰਦਰ ਸਿੰਘ (ਮੁੱਖ ਚੋਣ ਅਧਿਕਾਰੀ), ਪ੍ਰੋ. ਕੁਲਬੀਰ ਸਿੰਘ (ਉਪ ਚੋਣ ਅਧਿਕਾਰੀ), ਪ੍ਰੋ. ਭੁਪਿੰਦਰ ਸਿੰਘ (ਰਿਟਰਨਿੰਗ ਅਧਿਕਾਰੀ ਤੇ ਡੀਨ ਵਿਦਿਆਰਥੀ ਭਲਾਈ), ਡਾ. ਸਰੋਜ ਬਾਲਾ (ਡੀਨ ਲੜਕੀਆਂ), ਪ੍ਰੋ. ਸੁਰਜੀਤ ਸਿੰਘ (ਡਿਪਟੀ ਰਿਟਰਨਿੰਗ ਅਧਿਕਾਰੀ), ਪ੍ਰੋ. ਜਤਿੰਦਰ ਕੁਮਾਰ (ਅਸਿਸਟੈਂਟ ਰਿਟਰਨਿੰਗ ਅਧਿਕਾਰੀ) ਅਤੇ ਡਾ. ਜਗਦੀਪ ਸਿੰਘ (ਅਨੁਸ਼ਾਸਨ ਕੋਆਰਡੀਨੇਟਰ), ਡਾ. ਖੁਸ਼ਬੀਰ ਧਾਲੀਵਾਲ (ਅਨੁਸ਼ਾਸਨ ਇੰਚਾਰਜ) ਅਤੇ ਪਵਿੱਤਰਬੀਰ ਸੱਗੂ (ਅਨੁਸ਼ਾਸਨ ਇੰਚਾਰਜ) ਦੀ ਨਿਗਰਾਨੀ ਹੇਠ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚੜ੍ਹੀ। ਅਨੁਸ਼ਾਸਨ ਨੂੰ ਵੋਟਿੰਗ ਪ੍ਰਕਿਰਿਆ ਨੂੰ ਸੁਚਾਰੂ ਅਤੇ ਸਫ਼ਲਤਾਪੂਰਵਕ ਢੰਗ ਨਾਲ ਯਕੀਨੀ ਬਣਾਉਣ ਲਈ ਕਾਲਜ ਦੇ ਸਾਰੇ ਫੈਕਲਟੀ ਮੈਂਬਰਾਂ ਨੂੰ ਵੱਖ-ਵੱਖ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਵੋਟਾਂ ਦੀ ਗਿਣਤੀ ਅਤੇ ਵੋਟ-ਪਰਚੀਆਂ ਦੀ ਅਧਿਕਾਰਤ ਜਾਂਚ ਤੋਂ ਬਾਅਦ, ਹੇਠ ਲਿਖੇ ਉਮੀਦਵਾਰ ਵਿਦਿਆਰਥੀ ਪ੍ਰੀਸ਼ਦ ਲਈ ਚੁਣੇ ਗਏ ਪ੍ਰਧਾਨ ਕਾਲਜ ਸਟੂਡੈਂਟ ਫ਼ਰੰਟ (ਸੀ.ਐੱਸ.ਐੱਫ) ਵਲੋਂ ਨਵਜੋਤ ਸਿੰਘ (ਬੀ.ਕਾਮ. ਟੀ.ਪੀ.ਐੱਮ.-9), ਉਪ ਪ੍ਰਧਾਨ-ਸੀ.ਐੱਸ.ਐੱਫ. ਵਲੋਂ ਅਰਸ਼ਪ੍ਰੀਤ ਸਿੰਘ (ਬੀ.ਏ.-9), ਜਨਰਲ ਸਕੱਤਰ ਸੀ.ਐੱਸ.ਐੱਫ. ਵਲੋਂ ਦਕਸ਼ ਸ਼ਰਮਾ (ਬੀ.ਸੀ.ਏ.-99), ਸੰਯੁਕਤ ਸਕੱਤਰ ਸੀ.ਐੱਸ.ਐੱਫ. ਵਲੋਂ ਝਲਕ (ਬੀ.ਐੱਸ.ਸੀ. ਬਇਓਟੈੱਕ ਆਨਰਜ਼-99)। ਚੋਣਾਂ ਵਿੱਚ 40.70% ਵਿਦਿਆਰਥੀਆਂ ਵਲੋਂ ਉਤਸ਼ਾਹਪੂਰਵਕ ਹਿੱਸਾ ਲਿਆ ਗਿਆ, ਜੋ ਕਿ ਲੀਡਰਸ਼ਿਪ, ਲੋਕਤੰਤਰੀ ਕਦਰਾਂ-ਕੀਮਤਾਂ ਅਤੇ ਸਮੂਹਿਕ ਜ਼ਿੰਮੇਵਾਰੀ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਪ੍ਰਿੰਸੀਪਲ ਡਾ. ਜਸਵਿੰਦਰ ਸਿੰਘ ਨੇ ਨਵੀਂ ਚੁਣੀ ਗਈ ਕੌਂਸਲ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਸਮਰਪਣ ਅਤੇ ਇਮਾਨਦਾਰੀ ਨਾਲ ਸੇਵਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਯੂ.ਟੀ. ਪੁਲਿਸ ਪ੍ਰਸ਼ਾਸਨ ਅਤੇ ਕਾਲਜ ਦੇ ਅਧਿਆਪਨ ਅਤੇ ਗ਼ੈਰ-ਅਧਿਆਪਨ ਸਟਾਫ਼ ਦਾ ਵੀ, ਉਨ੍ਹਾਂ ਦੇ ਸਮਰਥਨ ਅਤੇ ਵਚਨਬੱਧਤਾ ਲਈ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਵਧੇਰੇ ਮੁਨਾਫ਼ੇ ਲਈ ਬਾਗਾਂ 'ਚ ਅੰਤਰ ਫ਼ਸਲਾਂ ਦੀ ਕਾਸ਼ਤ ਅਗਲੀ ਖ਼ਬਰ ਵੋਟਾਂ ਦੌਰਾਨ ਲਾਅ ਵਿਭਾਗ
Ad Position 24