ਜਿਹੜੀਆਂ ਫ਼ਸਲਾਂ ਦੀ ਕਾਸ਼ਤ ਬਾਗ ਵਿਚ ਮੁੱਖ ਫ਼ਲਦਾਰ ਬੂਟਿਆਂ ਦੇ ਨਾਲ–ਨਾਲ ਕੀਤੀ ਜਾਵੇ, ਉਨ੍ਹਾਂ ਨੂੰ ਅੰਤਰ ਫ਼ਸਲਾਂ ਕਿਹਾ ਜਾਂਦਾ ਹੈ | ਅੰਤਰ ਫਸਲਾਂ ਨੂੰ ਇਕ ਨਿਸ਼ਚਿਤ ਸਮੇਂ ਤੱਕ ਹੀ ਬਾਗ ਵਿਚ ਉਗਾਇਆ ਜਾ ਸਕਦਾ ਹੈ ਤੇ ਜੇ ਅਜਿਹਾ ਨਾ ਕੀਤਾ ਜਾਵੇ ਤਾਂ ਇਹ ਫ਼ਲਦਾਰ ਬੂਟਿਆਂ ਨੂੰ ਨੁਕਸਾਨ ਪਹੁੰਚਾਉਣ ਲੱਗ ਪੈਂਦੀਆਂ ਹਨ | ਅੰਤਰ ਫ਼ਸਲਾਂ ਆਮ ਤÏਰ 'ਤੇ ਬਾਗ ਦੇ ਫਲ਼ ਦੇਣ ਤੋਂ ਪਹਿਲਾਂ ਵਾਲੇ ਸਮੇਂ ਉਗਾਈਆਂ ਜਾਂਦੀਆਂ ਹਨ | ਬਾਗ ਵਿਚ ਅੰਤਰ ਫਸਲਾਂ ਨੂੰ ਕਿੰਨੇ ਸਮੇਂ ਤੱਕ ਉਗਾਇਆ ਜਾਵੇ, ਇਹ ਬਾਗ ਵਿਚ ਲੱਗੇ ਬੂਟਿਆਂ ਦੀ ਕਿਸਮ ਅਤੇ ਉਨ੍ਹਾਂ ਦੀ ਉਮਰ 'ਤੇ ਨਿਰਭਰ ਕਰਦਾ ਹੈ | ਜੋ ਬਾਗ ਵੱਡੇ ਸ਼ਹਿਰਾਂ ਦੇ ਨੇੜੇ ਹਨ, ਜਿੱਥੇ ਮੰਡੀਕਰਨ ਅਤੇ ਪ੍ਰੋਸੈਸਿੰਗ ਦੀਆਂ ਆਧੁਨਿਕ ਸਹੂਲਤਾਂ ਹਨ, ਉੱਥੇ ਵੱਧ ਮੁੱਲ ਦੇਣ ਵਾਲੀਆਂ, ਜਲਦੀ ਖਰਾਬ ਹੋਣ ਵਾਲੀਆਂ, ਮਹਿੰਗੀਆਂ ਸਬਜ਼ੀਆਂ ਦੀ ਕਾਸ਼ਤ ਬਾਗਬਾਨ ਨੂੰ ਜ਼ਿਆਦਾ ਮੁਨਾਫ਼ਾ ਦਿੰਦੀ ਹੈ | ਨਵੇਂ ਬਾਗ ਲਾਉਣ ਤੋਂ ਕੁਝ ਸਾਲਾਂ ਤੱਕ ਮੁਨਾਫ਼ੇ ਦੀ ਉਮੀਦ ਨਹੀਂ ਹੁੰਦੀ ਪਰ ਇਨ੍ਹਾਂ ਸਾਲਾਂ ਦÏਰਾਨ ਬਾਗ ਵਿਚਕਾਰ ਖਾਲੀ ਥਾਂ 'ਤੇ ਕਈ ਕਿਸਮ ਦੀਆਂ ਅੰਤਰ ਫ਼ਸਲਾਂ ਦੀ ਕਾਸ਼ਤ ਕੀਤੀ ਜਾ ਸਕਦੀ ਹੈ ਅਤੇ ਅਜਿਹਾ ਕਰਨ ਨਾਲ ਚੰਗੀ ਆਮਦਨ ਹੋ ਸਕਦੀ ਹੈ |
ਫ਼ਸਲਾਂ ਦੀ ਚੋਣ-ਇਲਾਕੇ ਦਾ ਜਲਵਾਯੂ ਅਤੇ ਪੌਣ-ਪਾਣੀ ਅੰਤਰ ਫ਼ਸਲ ਦੀ ਚੋਣ ਲਈ ਮੁੱਖ ਭੂਮਿਕਾ ਨਿਭਾਉਂਦੇ ਹਨ | ਗਲਤ ਅੰਤਰ ਫ਼ਸਲ ਦੀ ਚੋਣ ਫ਼ਲਦਾਰ ਬੂਟਿਆਂ ਨੂੰ ਨੁਕਸਾਨ ਪਹੁੰਚਾਉਂਦੀ ਹੈ | ਸਬਜ਼ੀਆਂ ਦੀ ਬਾਗ ਵਿਚ ਕਾਸ਼ਤ ਕਰਕੇ ਆਮਦਨ ਦੇ ਨਾਲ-ਨਾਲ ਤਾਜ਼ੀਆਂ ਅਤੇ ਪੌਸ਼ਟਿਕ ਸਬਜ਼ੀਆਂ ਦਾ ਅਨੰਦ ਵੀ ਮਾਣਿਆ ਜਾ ਸਕਦਾ ਹੈ | ਅੰਤਰ ਫ਼ਸਲਾਂ ਦੀ ਕਾਸ਼ਤ ਸਮੇਂ ਮਜ਼ਦੂਰਾਂ ਦੀ ਉਪਲਬਧਤਾ ਅਤੇ ਢੋਆ-ਢੁਆਈ ਦੀਆਂ ਸਹੂਲਤਾਂ ਦਾ ਖ਼ਾਸ ਖਿਆਲ ਰੱਖਿਆ ਜਾਵੇ ਤਾਂ ਕਿ ਉਪਜ ਨੂੰ ਸਮੇਂ ਸਿਰ ਤੁੜਾਈ ਬਾਅਦ ਆਪਣੀ ਮੰਜ਼ਿਲ ਤੇ ਪਹੁੰਚਾਇਆ ਜਾਵੇ |
ਅੰਤਰ ਫ਼ਸਲਾਂ ਉਗਾਉਣ ਦੇ ਲਾਭ
ਵਧੇਰੇ ਆਨਦਾਨ-ਬਾਗ ਲਗਾਉਣ ਵੇਲੇ ਫ਼ਲਦਾਰ ਬੂਟੇ ਛੋਟੇ ਹੋਣ ਕਾਰਨ ਬੂਟੇ ਦੀਆਂ ਕਤਾਰਾਂ ਵਿਚਕਾਰ ਬਹੁਤ ਜਗ੍ਹਾ ਖਾਲੀ ਪਈ ਰਹਿ ਜਾਂਦੀ ਹੈ ਅਤੇ ਬੂਟਿਆਂ ਨੂੰ ਫ਼ਲ ਲਗਣ ਤੱਕ ਬਾਗਬਾਨਾਂ ਨੂੰ ਜ਼ਮੀਨ 'ਚੋਂ ਕੋਈ ਆਮਦਨ ਨਹੀਂ ਹੁੰਦੀ | ਇਸ ਸਮੇਂ ਦÏਰਾਨ ਕਿਸਾਨ ਬਾਗ ਵਿਚ ਅੰਤਰ ਫ਼ਸਲਾਂ ਤੋਂ ਆਮਦਨ ਪ੍ਰਾਪਤ ਕਰ ਕੇ ਆਪਣੇ ਘਰ ਦਾ ਖ਼ਰਚ ਚਲਾ ਸਕਦੇ ਹਨ |
ਪਾਣੀ ਤੇ ਖਾਦਾਂ ਦੀ ਵਰਤੋਂ-ਜਦ ਬੂਟੇ ਛੋਟੇ ਹੁੰਦੇ ਹਨ ਤਾਂ ਸਿੰਜਾਈ ਵਾਲੇ ਪਾਣੀ ਅਤੇ ਪਾਈਆਂ ਹੋਈਆਂ ਖਾਦਾਂ ਦੀ ਪੂਰੀ ਵਰਤੋਂ ਨਹੀਂ ਕਰ ਸਕਦੇ | ਅਜਿਹੇ ਬੂਟਿਆਂ ਦੀਆਂ ਜੜਾਂ ਪਾਣੀ ਅਤੇ ਖਾਦਾਂ ਦਾ ਕੁਝ ਭਾਗ ਹੀ ਪ੍ਰਾਪਤ ਕਰ ਸਕਦੀਆਂ ਹਨ | ਅਜਿਹੀ ਅਵਸਥਾ ਵਿਚ ਬਾਕੀ ਦਾ ਹਿੱਸਾ ਵਿਆਰਥ ਚਲਾ ਜਾਂਦਾ ਹੈ | ਜੇਕਰ ਅੰਤਰ ਫ਼ਸਲਾਂ ਬਾਗ ਵਿਚ ਲਗਾਈਆਂ ਹੋਣ ਤਾਂ ਇਹ ਵਿਅਰਥ ਹਿੱਸਾ ਉਨ੍ਹਾਂ ਦੇ ਕੰਮ ਆ ਜਾਂਦਾ ਹੈ | ਸੋ ਅੰਤਰ ਫ਼ਸਲਾਂ ਦੀ ਕਾਸ਼ਤ ਨਾਲ ਪਾਣੀ ਅਤੇ ਖਾਦਾਂ ਦਾ ਸਹੀ ਉਪਯੋਗ ਕੀਤਾ ਜਾ ਸਕਦਾ ਹੈ |
ਨਦੀਨਾਂ ਦੀ ਰੋਕਥਾਮ-ਬਾਗਾਂ ਵਿਚ ਨਦੀਨਾਂ ਦੀ ਬਹੁਤ ਵੱਡੀ ਸੱਮਸਿਆ ਹੈ | ਇਹ ਨਦੀਨ ਭੂਮੀ ਚੋਂ ਜ਼ਰੂਰੀ ਖ਼ੁਰਾਕੀ ਤੱਤ ਖਿਚਦੇ ਹਨ | ਇਸ ਤੋਂ ਇਲਾਵਾ ਇਹ ਕਈ ਪ੍ਰਕਾਰ ਦੇ ਕੀੜਿਆਂ ਅਤੇ ਬਿਮਾਰੀਆਂ ਦੇ ਵਾਧੇ ਵਿਚ ਸਹਾਈ ਹੁੰਦੇ ਹਨ | ਜੇਕਰ ਬੂਟਿਆਂ ਵਿਚਕਾਰ ਖਾਲੀ ਪਈ ਜਗ੍ਹਾ 'ਤੇ ਕਿਸੇ ਅੰਤਰ ਫ਼ਸਲ ਦੀ ਕਾਸ਼ਤ ਕੀਤੀ ਜਾਵੇ ਤਾਂ ਨਦੀਨਾਂ ਦੀ ਸੱਮਸਿਆ ਤੋਂ ਮੁਕਤੀ ਪਾਈ ਜਾ ਸਕਦੀ ਹੈ |
ਭੂਮੀ ਦੀ ਉਪਜਾਊ ਸ਼ਕਤੀ-ਫ਼ਲੀਦਾਰ ਅੰਤਰ ਫ਼ਸਲਾਂ ਜਿਵੇਂ ਮੰੂਗੀ, ਮਾਂਹ, ਛੋਲੇ, ਮਟਰ ਅਤੇ ਸੇਂਜੀ ਬਾਗ ਦੀ ਭੂਮੀ ਦੀ ਉਪਜਾਊ ਸ਼ਕਤੀ ਵਿਚ ਵਾਧਾ ਕਰਦੀਆਂ ਹਨ | ਇਨ੍ਹਾਂ ਫ਼ਸਲਾਂ ਤੋਂ ਡਿਗਣ ਵਾਲੇ ਪੱਤਿਆਂ ਨਾਲੋਂ ਵੀ ਭੂਮੀ ਦੀ ਉਪਜਾਊ ਸ਼ਕਤੀ ਵਧਦੀ ਹੈ | ਇਨ੍ਹਾਂ ਫ਼ਲੀਦਾਰ ਫ਼ਸਲਾਂ ਦੀਆਂ ਜੜ੍ਹਾਂ ਵਿਚ ਇਕ ਖ਼ਾਸ ਕਿਸਮ ਦੀਆਂ ਗੰਢਾਂ ਹੁੰਦੀਆਂ ਹਨ, ਜੋ ਹਵਾ 'ਚੋਂ ਨਾਈਟਰੋਜਨ ਪ੍ਰਾਪਤ ਕਰਕੇ ਜ਼ਮੀਨ ਵਿਚ ਛੱਡਦੀਆਂ ਹਨ |
ਮਿੱਟੀ ਨੂੰ ਬੰਨ੍ਹ ਕੇ ਰੱਖਣਾ-ਜੇ ਬਾਗ ਵਿਚ ਅੰਤਰ ਫ਼ਸਲਾਂ ਲੱਗੀਆਂ ਹੋਣ ਤਾਂ ਇਹ ਮਿੱਟੀ ਨੂੰ ਬੰਨ੍ਹ ਕੇ ਰੱਖਦੀਆਂ ਹਨ ਅਤੇ ਮਿੱਟੀ ਰੁੜ੍ਹਨ ਤੋਂ ਬਚਾਉਂਦੀਆਂ ਹਨ | ਜਿਹੜੇ ਇਲਾਕੇ ਦੀ ਭੂਮੀ ਉੱਚੀ ਨੀਵੀਂ ਹੋਵੇ, ਉੱਥੇ ਬਾਰਿਸ਼ ਦੇ ਪਾਣੀ ਨਾਲ ਮਿੱਟੀ ਰੁੜ੍ਹਨ ਦੀ ਬਹੁਤ ਵੱਡੀ ਸਮੱਸਿਆ ਆਉਂਦੀ ਹੈ, ਜਿਸ ਨਾਲ ਜ਼ਮੀਨ ਵਿਚਲੇ ਖ਼ੁਰਾਕੀ ਤੱਤ ਵੀ ਰੁੜ੍ਹ ਜਾਂਦੇ ਹਨ |
ਧਿਆਨ ਰੱਖਣਯੋਗ ਗੱਲਾਂ
ਅੰਤਰ ਫ਼ਸਲਾਂ ਨੂੰ ਇਕ ਨਿਸ਼ਚਿਤ ਸਮੇਂ ਤੱਕ ਹੀ ਬਾਗ ਵਿਚ ਉਗਾਇਆ ਜਾ ਸਕਦਾ ਹੈ |
ਜ਼ਿਆਦਾਤਰ ਫ਼ਲੀਦਾਰ ਫ਼ਸਲਾਂ ਅੰਤਰ ਫ਼ਸਲਾਂ ਵਜੋਂ ਲਾਉਣੀਆਂ ਚਾਹੀਦੀਆਂ ਹਨ ਕਿਉਂਕਿ ਆਮਦਨ ਤੋਂ ਇਲਾਵਾ ਇਹ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਂਦੀਆਂ ਹਨ | ਉੱਚੇ ਕੱਦ ਵਾਲੀਆਂ ਫ਼ਸਲਾਂ ਜਿਵੇਂ ਗੰਨਾ, ਚਰ੍ਹੀ, ਬਾਜਰਾ ਨਹੀਂ ਉਗਾਉਣੀਆਂ ਚਾਹੀਦੀਆਂ ਕਿਉਂਕਿ ਇਹ ਰÏਸ਼ਨੀ ਲੈਣ ਲਈ ਮੁਕਾਬਲਾ ਕਰਦੀਆਂ ਹਨ | ਵੱਧ ਖ਼ੁਰਾਕ ਲੈਣ ਵਾਲੀਆਂ ਫ਼ਸਲਾਂ ਜਿਵੇਂ ਕਪਾਹ, ਬਰਸੀਮ ਆਦਿ ਨਾ ਬੀਜੋ ਕਿਉਂਕਿ ਇਹ ਫ਼ਸਲਾਂ ਜ਼ਮੀਨ ਵਿਚਲੇ ਤੱਤ ਵੱਡੀ ਮਿਕਦਾਰ ਵਿਚ ਖਿੱਚ ਲੈਂਦੀਆਂ ਹਨ |
ਫ਼ਲਦਾਰ ਬੂਟਿਆਂ ਅਤੇ ਬੀਜੀਆਂ ਅੰਤਰ ਫ਼ਸਲਾਂ ਦੀ ਵਾਹੀ ਦਾ ਵੱਖ-ਵੱਖ ਪ੍ਰਬੰਧ ਰੱਖੋ |
ਫ਼ਲਦਾਰ ਅਤੇ ਅੰਤਰ ਫ਼ਸਲਾਂ ਦੀ ਸਿੰਜਾਈ ਦਾ ਪ੍ਰਬੰਧ ਵੱਖਰਾ-ਵੱਖਰਾ ਹੋਣਾ ਚਾਹੀਦਾ ਹੈ ਤਾਂ ਜੋ ਲੋੜ ਅਨੁਸਾਰ ਵੱਖ-ਵੱਖ ਸਮੇਂ ਤੇ ਪਾਣੀ ਦਿੱਤਾ ਜਾ ਸਕੇ |
ਜਿਸ ਅੰਤਰ ਫ਼ਸਲ ਦੀ ਕਾਸ਼ਤ ਕਰਨੀ ਹੋਵੇ, ਉਸ ਨੂੰ ਲੋੜ ਅਨੁਸਾਰ ਵਾਧੂ ਖਾਦ ਪਾਉਣੀ ਚਾਹੀਦੀ ਹੈ |
ਕੀਟਨਾਸ਼ਕ ਦਵਾਈਆਂ ਦਾ ਛਿੜਕਾਅ ਲੋੜ ਅਨੁਸਾਰ ਫ਼ਲਦਾਰ ਅਤੇ ਅੰਤਰ ਫ਼ਸਲ 'ਤੇ ਵੱਖ-ਵੱਖ ਕਰੋ |
-ਫ਼ਾਰਮ ਸਲਾਹਕਾਰ ਸੇਵਾ ਕੇਂਦਰ, ਅੰਮਿ੍ਤਸਰ |