ਅੱਜ-ਕੱਲ੍ਹ ਬੂਟੇ ਲਾਉਣ ਦਾ ਸਮਾਂ ਹੈ | ਜਿਨ੍ਹਾਂ ਰੁੱਖਾਂ ਦੇ ਪੱਤੇ ਨਹੀਂ ਝੜਦੇ, ਉਹ ਸਤੰਬਰ ਮਹੀਨੇ ਤੱਕ ਲਾਏ ਜਾ ਸਕਦੇ ਹਨ | ਥੋੜ੍ਹੇ ਜਿਹੇ ਤਰੱਦਦ ਨਾਲ ਕਈ ਸਮਾਜਸੇਵੀ ਸੰਸਥਾਵਾਂ ਤੋਂ ਰੁੱਖ ਮੁਫ਼ਤ ਵਿਚ ਮਿਲ ਜਾਂਦੇ ਹਨ | ਅੱਜ-ਕੱਲ੍ਹ ਅੰਬ, ਜਾਮਣ, ਮਹੂਆ, ਨਿੰਮ, ਸੁਹੰਜਣਾ, ਅਮਰੂਦ, ਜੰਡ, ਤੁਣ, ਕਣਕਚੰਪਾ, ਅਨਾਰ, ਆਉਲਾ, ਐਵਕੈਡੋ, ਅਸ਼ੋਕ, ਮੈਗਨੋਲੀਆ, ਰੀਠਾ ਆਦਿ ਸੈਂਕੜੇ ਕਿਸਮਾਂ ਹਨ, ਜਿਨ੍ਹਾਂ ਦੇ ਬੂਟੇ ਲਾਏ ਜਾ ਸਕਦੇ ਹਨ | ਇਹ ਬਹੁਤੀ ਸਾਂਭ-ਸੰਭਾਲ ਵੀ ਨਹੀਂ ਮੰਗਦੇ | ਇਹ ਅਜਿਹੇ ਰੁੱਖ ਹਨ, ਜੋ ਤੇਜ਼ੀ ਨਾਲ ਵਧਦੇ ਹਨ ਅਤੇ ਫੁੱਲ ਵੀ ਮਹਿਕਦਾਰ ਤੇ ਸੁੰਦਰ ਹੁੰਦੇ ਹਨ | ਇਹ ਰੁੱਖ ਲਾਉਣ ਦਾ ਵੱਡਾ ਫ਼ਾਇਦਾ ਹੈ ਕਿ ਪੰਛੀ ਵੀ ਇਨ੍ਹਾਂ ਰੁੱਖਾਂ 'ਤੇ ਆਪਣੇ ਘਰ ਬਣਾ ਲੈਂਦੇ ਹਨ | ਉਨ੍ਹਾਂ ਲਈ ਨਕਲੀ ਘਰ ਬਣਾਉਣ ਦੀ ਲੋੜ ਨਹੀਂ ਪੈਂਦੀ |
-ਮੋਬਾਈਲ : +919815945018