16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਮੰਡੀਆਂ 'ਚ ਲਾ ਦਿੱਤੇ

ਮੰਡੀਆਂ 'ਚ ਲਾ ਦਿੱਤੇ

Ad Position 21
No active advertisement
ਅਜੀਤ ਡੈਸਕ 17-11-2026

ਕਰੇਂ ਨਾ ਕਮਾਈ ਉੱਤੇ, ਭੋਰਾ ਕਿਸਾਨਾਂ ਮੇਰ ਤੂੰ,

ਮੰਡੀਆਂ 'ਚ ਲਾ ਦਿੱਤੇ, ਮੋਤੀਆਂ ਦੇ ਢੇਰ ਤੂੰ |

ਹੱਡ ਭੰਨਵੀਂ ਕਮਾਈ, ਤੇਰੀ ਸਾਰੇ ਸਾਲ ਦੀ,
ਕਰੇਂ ਪ੍ਰਵਾਹ ਨਾ ਤੂੰ ਤਾਂ, ਹਾੜ ਤੇ ਸਿਆਲ ਦੀ,
ਨੀਤ ਨੂੰ  ਨੇ ਮੁਰਾਦਾਂ ਪੈਣ, ਨਾ ਕਰੇਂ ਹੇਰ-ਫੇਰ ਤੂੰ,
ਮੰਡੀਆਂ 'ਚ ਲਾ ਦਿੱਤੇ…¢

ਰਾਹ ਆਮਦਨੀ ਦੇ ਆਪਾਂ, ਹੋਰ ਵੀ ਬਣਾਉਣੇ ਨੇ,
ਸਹਾਇਕ ਧੰਦੇ ਖੇਤੀ ਨਾਲ, ਵੀ ਅਪਣਾਉਣੇ ਨੇ,
ਪਹਿਲਾਂ ਹੀ ਪਿਛਾਂਹ, ਹੁਣ ਕਰੀਂ ਨਾ ਹੋਰ ਦੇਰ ਤੂੰ,
ਮੰਡੀਆਂ 'ਚ ਲਾ ਦਿੱਤੇ…¢

ਦਾਣਾ-ਫੱਕਾ ਸਾਂਭ ਕਰੀਂ, ਸੰਦਾਂ ਦੀ ਸਫ਼ਾਈ ਵੇ,
ਮੀਂਹ-ਕਣੀ ਧੁੱਪ ਤੋਂ ਵੀ, ਇਨ੍ਹਾਂ ਨੂੰ  ਬਚਾਈਾ ਵੇ,
ਖੇਤ 'ਚ ਵੀ ਗੇੜਾ ਰੱਖੀਂ, ਸ਼ਾਮ ਤੇ ਸਵੇਰ ਤੂੰ,
ਮੰਡੀਆਂ 'ਚ ਲਾ ਦਿੱਤੇ…¢

ਚੁੱਕਿਆ ਜੋ ਕਰਜ਼ਾ, ਹੈ ਸਮੇਂ ਸਿਰ ਮੋੜਨਾ,
ਮੂਲ ਵਿਚ ਵਾਧੂ ਦਾ, ਵਿਆਜ ਨਹੀਓਾ ਜੋੜਨਾ,
ਵਿਹਾਰ ਰੱਖਣਾ ਹੈ ਖ਼ਰਾ, ਨਾ ਕਹਾਈਾ ਦੂਜੀ ਵੇਰ ਤੂੰ,
ਮੰਡੀਆਂ 'ਚ ਲਾ ਦਿੱਤੇ…¢

ਆਪ ਘੱਟ ਪੜਿ੍ਹਆਂ ਜੇ, ਬੱਚੇ ਵੱਧ ਪੜ੍ਹਾ ਲੈ ਹੁਣ,
ਤਲਵੰਡੀ ਦੇ ਅਮਰੀਕ ਦੀ, ਗੱਲ ਝੋਲ਼ੀ ਪਾ ਲੈ ਹੁਣ,
ਗਿਆਨ ਨਾਲ ਦੂਰ ਕਰ, ਘਰ ਦਾ ਹਨੇਰ ਤੂੰ,
ਮੰਡੀਆਂ 'ਚ ਲਾ ਦਿੱਤੇ…¢

-ਅਮਰੀਕ ਸਿੰਘ ਤਲਵੰਡੀ ਕਲਾਂ
ਗਿੱਲ ਨਗਰ, ਗਲੀ ਨੰ-13, ਮੁੱਲਾਂਪੁਰ ਦਾਖਾ (ਲੁਧਿਆਣਾ) |
ਮੋਬਾਈਲ : 9463542896

Ad Position 22
No active advertisement
ਪਿਛਲੀ ਖ਼ਬਰ ਹਾੜ੍ਹੀ ਦੀਆਂ ਫ਼ਸਲਾਂ ਦੀ ਪੂਰੀ ਕਰੋ ਬਿਜਾਈ ਅਗਲੀ ਖ਼ਬਰ ‘ਜਵਾਨੀ ਸੰਭਾਲ ਸਾਈਕਲ ਯਾਤਰਾ’ ਦੇ ਸਵਾਗਤ ਸੰਬੰਧੀ ਕਾਂਗਰਸੀ ਵਰਕਰਾਂ ਦੀ ਮੀਟਿੰਗ
Ad Position 24