26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਖੁੰਬਾਂ ਉਗਾਓ, ਆਮਦਨ ਵਧਾਓ

ਖੁੰਬਾਂ ਉਗਾਓ, ਆਮਦਨ ਵਧਾਓ

Ad Position 21
No active advertisement
ਅਜੀਤ ਡੈਸਕ 27-10-2026

ਖੇਤੀ ਦੇ ਨਾਲ ਸਹਾਇਕ ਕਿੱਤੇੇ ਅਪਨਾਉਣ ਨਾਲ ਕਾਫ਼ੀ ਮਾਲੀ ਮਦਦ ਮਿਲ ਜਾਂਦੀ ਹੈ | ਖੁੰਬਾਂ ਦੀ ਕਾਸ਼ਤ ਲਈ ਜ਼ਮੀਨ ਅਤੇ ਸ਼ੁਰੂਆਤੀ ਨਿਵੇਸ਼ ਦੀ ਕੋਈ ਖ਼ਾਸ ਲੋੜ ਨਹੀਂ ਪੈਂਦੀ | ਖੁੰਬਾਂ ਲਈ ਵਰਤੀ ਜਾਣ ਵਾਲੀ ਤੂੜੀ ਅਤੇ ਪਰਾਲੀ ਬਹੁਤਾਤ ਵਿਚ ਉਪਲਬਧ ਹੈ | ਸਾਲ 2024-25 ਵਿਚ ਭਾਰਤ ਵਿਚ ਖੁੰਬਾਂ ਦੀ ਕੁੁੱਲ ਪੈਦਾਵਾਰ 399 ਹਜ਼ਾਰ ਟਨ ਸੀ, ਜਿਸ ਵਿਚ ਯੂੂ.ਪੀ. ਦਾ ਯੋਗਦਾਨ 12.2 ਫ਼ੀਸਦੀ ਸੀ | ਇਸ ਤੋਂ ਬਾਅਦ ਓਡੀਸਾ, ਬਿਹਾਰ, ਮਹਾਰਾਸ਼ਟਰ, ਉੱਤਰਾਖੰਡ, ਛੱਤੀਸਗੜ੍ਹ ਅਤੇ ਹਰਿਆਣਾ ਦਾ ਕ੍ਰਮਵਾਰ 11.8, 11.3, 8.1, 8.0, 6.8 ਤੇ 6.0 ਫ਼ੀਸਦੀ ਹਿੱਸਾ ਸੀ | ਪੰਜਾਬ ਦਾ ਸਥਾਨ ਦਸਵਾਂ ਸੀ, ਜਿਸ ਨੇ 19.8 ਹਜਾਰ ਟਨ ਖੁੰਬਾਂ ਪੈਦਾ ਕਰਕੇ 5.0 ਫ਼ੀਸਦੀ ਯੋਗਦਾਨ ਪਾਇਆ | ਖੁੰਬਾਂ ਪਾਣੀ, ਪ੍ਰੋਟੀਨ ਅਤੇ ਕਾਰਬੋਹਾਈਡ੍ਰੇਟਸ ਤੋਂ ਇਲਾਵਾ ਫਾਈਬਰ ਅਤੇ ਬਹੁਤ ਸਾਰੇ ਖਣਿਜ ਪਦਾਰਥ ਜਿਵੇਂ ਕਿ ਕੈਲਸ਼ੀਅਮ, ਗੰਧਕ, ਪੋਟਾਸ਼ੀਅਮ, ਲੋਹਾ, ਤਾਂਬਾ ਆਦਿ ਨਾਲ ਭਰਪੂਰ ਹੁੰਦੀਆਂ ਹਨ ਅਤੇ ਇਹ ਇਕ ਤਰ੍ਹਾਂ ਦੀ ਸੰਪੂਰਨ ਖ਼ੁਰਾਕ ਹੈ |

ਬਿਜਾਈ ਦਾ ਸਮਾਂ ਤੇ ਖਰਚਾ-ਸਰਦ ਰੁੱਤ ਦੀਆਂ ਖੁੰਬਾਂ ਦੀ ਕਾਸ਼ਤ ਦਾ ਸਮਾਂ ਸਤੰਬਰ ਤੋਂ ਮਾਰਚ ਤੱਕ ਹੁੰਦਾ ਹੈ ਪਰ ਵਾਤਾਵਰਨ ਨੂੰ  ਕੰਟਰੋਲ/ਅਨਕੂਲ ਕਰਕੇ ਇਸ ਦੀ ਪੈਦਾਵਾਰ ਸਾਰਾ ਸਾਲ ਵੀ ਕੀਤੀ ਜਾ ਸਕਦੀ ਹੈ | ਮੰਗ ਅਨੁਸਾਰ ਬਟਨ ਖੁੰਬ, ਪਰਾਲੀ ਵਾਲੀਆਂ ਖੁੰਬਾਂ, ਢੀਂਗਰੀ, ਮਿਲਕੀ ਤੇ ਸ਼ਿਟਾਕੀ ਖੁੰਬਾਂ ਦੀ ਕਾਸ਼ਤ ਵੀ ਕੀਤੀ ਜਾ ਸਕਦੀ ਹੈ | ਇਕ ਕੁਇੰਟਲ ਤੂੜੀ ਦੀ ਕੰਪੋਸਟ ਤਿਆਰ ਕਰਨ ਲਈ ਇਕ ਕਿਲੋਗ੍ਰਾਮ ਨੀਜ (ਸਪਾਨ) ਦੀ ਲੋੜ ਪੈਂਦੀ ਹੈ, ਜਿਸ ਦੀ ਕੀਮਤ 80 ਰੁਪਏ ਪ੍ਰਤੀ ਕਿਲੋਗ੍ਰਾਮ ਹੈ | ਬਟਨ ਖੁੰਬ ਦੀ ਕਾਸ਼ਤ ਲਈ ਲੋੜੀਂਦਾ ਬੀਜ (ਸਪਾਨ) ਬਾਗਵਾਨੀ ਵਿਭਾਗ ਜਾਂ ਪੀ. ਏ. ਯੂ. ਲੁਧਿਆਣਾ ਤੋਂ ਲਿਆ ਜਾ ਸਕਦਾ ਹੈ | ਬਟਨ ਖੁੰਬਾਂ ਦੀ ਕਾਸ਼ਤ 1000 ਘਣ ਫੁੱਟ ਆਕਾਰ ਦੇ ਕਮਰੇ ਵਿਚ ਕਰਨ ਲਈ ਲੱਕੜ ਦੇ ਫੱਟੇ, ਸਪਰੇਅ ਪੰਪ, ਬਾਂਸ, ਤਰਪਾਲ, ਤਰੰਗਲੀਆਂ, ਪਾਣੀ ਵਾਲੀ ਪਾਈਪ, ਬਾਲਟੀਆਂ, ਟੋਕਰੀਆਂ ਆਦਿ ਖਰੀਦਣ 'ਤੇ ਤਕਰੀਬਨ 15490 ਰੁਪਏ ਤੱਕ ਦਾ ਨਿਵੇਸ਼ ਹੋ ਜਾਂਦਾ ਹੈ, ਜਿਸ ਦੀ ਮਿਆਦ ਤਕਰੀਬਨ ਤਿੰਨ ਸਾਲ ਤੱਕ ਹੁੰਦੀ ਹੈ | ਇਸ ਤਰਾਂ ਸਾਲਾਨਾ ਨਿਵੇਸ਼ 5112 ਰੁਪਏ ਤੱਕ ਆ ਜਾਂਦਾ ਹੈ | ਖੁੰਬਾਂ ਦੀ ਇਕ ਫ਼ਸਲ ਲੈਣ ਲਈ 12 ਕੁਇੰਟਲ ਤੂੜੀ, ਸਪਾਨ (ਬੀਜ), ਖਾਦਾਂ, ਦਵਾਈਆਂ, ਸੀਰਾ, ਜਿਪਸਮ, ਲਿਫ਼ਾਫ਼ੇਬੰਦੀ ਲਈ ਮੋਮੀ ਲਿਫ਼ਾਫ਼ੇ, ਬਿਜਲੀ, ਪਾਣੀ ਆਦਿ 'ਤੇ ਲਗਪਗ 13890 ਰੁਪਏ ਤੱਕ ਖਰਚ ਆ ਜਾਂਦਾ ਹੈ |
ਮੰਡੀਕਰਨ ਤੇ ਮੁਨਾਫ਼ਾ-ਸਾਲਾਨਾ ਦੋ ਫ਼ਸਲਾਂ ਲੈ ਕੇ ਤਕਰੀਬਨ 6.5 ਕੁਇੰਟਲ ਖੁੰਬਾਂ ਦੀ ਪੈਦਾਵਾਰ ਹੋ ਜਾਂਦੀ ਹੈ, ਜਿਸ ਤੋਂ 32,000 ਰੁਪਏ ਤੱਕ ਮੁਨਾਫ਼ਾ ਹੋ ਸਕਦਾ ਹੈ | ਇਕ ਕਿਲੋਗ੍ਰਾਮ ਖੁੰਬਾਂ ਪੈਦਾ ਕਰਨ 'ਤੇ ਤਕਰੀਬਨ 50-52 ਰੁਪਏ ਦਾ ਖਰਚਾ ਆ ਜਾਂਦਾ ਹੈ ਅਤੇ ਇਹ 100 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਨੇੜੇ ਤੇੜੇ ਵਿਕ ਜਾਂਦੀਆਂ ਹਨ | ਵੱਡੇ ਪੱਧਰ 'ਤੇ ਕਾਸ਼ਤ ਕਰਕੇ ਇਹ ਖਰਚਾ ਹੋਰ ਵੀ ਘਟਾਇਆ ਜਾ ਸਕਦਾ ਹੈ | ਤਾਜ਼ੀਆਂ ਖੁੰਬਾਂ ਦੀ ਮੰਗ ਮੰਡੀ ਤੋ ਇਲਾਵਾ ਹੋਟਲਾਂ, ਰੈਸਟੋਰੈਂਟਾਂ ਅਤੇ ਢਾਬਿਆਂ ਵਲੋਂ ਕਾਫ਼ੀ ਜ਼ਿਆਦਾ ਰਹਿੰਦੀ ਹੈ | ਖੁੰਬਾਂ ਦੀ ਸ਼ੈਲਫ ਲਾਈਫ ਬਹੁਤ ਘੱਟ ਹੁੰਦੀ ਹੈ | ਇਸ ਲਈ ਜ਼ਿਆਦਾ ਪੈਦਾਵਾਰ ਹੋਣ ਦੀ ਸੂਰਤ ਵਿਚ ਇਸ ਦੀ ਪ੍ਰੋਸੈਸਿੰਗ ਕਰਕੇ ਆਚਾਰ ਬਣਾ ਕੇ ਅਤੇ ਡੱਬਾਬੰਦੀ ਕਰਕੇ ਵੱਧ ਆਮਦਨ ਕਮਾਈ ਜਾ ਸਕਦੀ ਹੈ |
ਸਿਖਲਾਈ ਤੇ ਮਾਲੀ ਸਹਾਇਤਾ-ਖੁੰਬਾਂ ਦੀ ਕਾਸ਼ਤ ਸਬੰਧੀ ਸਿਖਲਾਈ ਲੈਣੀ ਬਹੁਤ ਜ਼ਰੂਰੀ ਹੈ | ਇਸ ਦੇ ਸਬੰਧ ਵਿਚ ਪੀ. ਏ. ਯੂ. ਲੁਧਿਆਣਾ ਅਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਵਿਚ ਸਿਖਲਾਈ ਦਿੱਤੀ ਜਾਂਦੀ ਹੈ | ਬਾਗਬਾਨੀ ਵਿਭਾਗ ਪੰਜਾਬ ਵਲੋਂ ਖੁੰਬਾਂ ਦੀ ਕਾਸ਼ਤ ਲਈ ਵਾਤਾਵਰਨ ਅਨੁਕੂਲ (ਏਅਰ-ਕੰਡੀਸ਼ਨ) ਚੈਂਬਰ ਅਤੇ ਹੋਰ ਬੁਨਿਆਦੀ ਢਾਂਚੇ ਲਈ ਮਾਲੀ ਸਹਾਇਤਾ ਵੀ ਮੁਹੱਈਆ ਕਰਵਾਈ ਜਾਂਦੀ ਹੈ | ਛੋਟੇ ਪੱਧਰ 'ਤੇ ਖੁੰਬਾਂ ਦੀ ਕਾਸ਼ਤ ਕੱਚੇ ਸ਼ੈੱਡਾਂ ਜਾਂ ਖਾਲੀ ਪਏ ਕਮਰਿਆਂ ਵਿਚ ਸੈਲਫਾਂ ਬਣਾ ਕੇ ਸ਼ੁਰੂ ਕੀਤੀ ਜਾ ਸਕਦੀ ਹੈ |

-ਇਕਾਨੋਮਿਕਸ ਅਤੇ ਸੋਸ਼ਿਆਲੋਜ਼ੀ ਵਿਭਾਗ, ਪੀ.ਏ.ਯੂ. ਲੁਧਿਆਣਾ |

Ad Position 22
No active advertisement
ਪਿਛਲੀ ਖ਼ਬਰ ਉਧਾਰ ਦੀ ਬੰਦੂਕ ਤੋਂ ਸੋਨ ਤਗਮਿਆਂ ਤੱਕ ਨੀਰੂ ਢਾਂਡਾ ਦਾ ਸੰਘਰਸ਼ਮਈ ਸਫ਼ਰ ਅਗਲੀ ਖ਼ਬਰ ਪਰਜੀਵੀਆਂ ਕਰਕੇ ਪਸ਼ੂਆਂ 'ਚ ਹੋਣ ਵਾਲੀਆਂ ਬਿਮਾਰੀਆਂ ਤੇ ਰੋਕਥਾਮ]
Ad Position 24