03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਗੀਤ ਕਿਸਾਨ ਫਿਰੇ ਨਸ਼ਿਆਇਆ ਗੀਤ ਕਿਸਾਨ ਫਿਰੇ ਨਸ਼ਿਆਇਆ

Ad Position 21
No active advertisement
ਅਜੀਤ ਡੈਸਕ 28-07-2026

ਅੱਜ ਫਿਰਦਾ ਹੈ ਕਿਸਾਨ ਨਸ਼ਿਆਇਆ ਬੱਲੀਆਂ,
ਥੱਬਾ ਨੋਟਾਂ ਦਾ ਹੈ ਮੰਡੀਓਂ ਲਿਆਇਆ ਬੱਲੀਆਂ,
ਅੱਜ ਫਿਰਦਾ ਹੈ... ... ...।
ਵੱਧ ਝਾੜ ਦੇਣ ਵਾਲੀਆਂ ਫ਼ਸਲਾਂ ਉਗਾਉਂਦੇ,
ਗਰਮੀ ਤੇ ਸਰਦੀ ਨੂੰ ਤਨ 'ਤੇ ਹੰਢਾਉਂਦੇ,
ਰੱਬ ਸਾਡੇ ਕੋਲੋਂ ਕੁਝ ਨਾ ਲੁਕਾਇਆ ਬੱਲੀਆਂ,
ਅੱਜ ਫਿਰਦਾ ਹੈ... ... ...।
ਖੇਤਾਂ ਵਿਚ ਨਰਮੇ ਦੇ ਗੁੱਲ ਖਿੱੜ-ਖਿੱੜ ਹੱਸਦੇ,
ਮੋਠ, ਮੂੰਗੀ ਅਤੇ ਤਿੱਲ ਵੇਖ ਪੌਣਾਂ ਸੰਗ ਨੱਚਦੇ,
ਕਮਾਦ ਨੇ ਵੀ ਕੱਦ ਹੈ ਵਧਾਇਆ ਬੱਲੀਆਂ,
ਅੱਜ ਫਿਰਦਾ ਹੈ... ... ...।
ਹਵੇਲੀ ਦਾ ਸ਼ਿੰਗਾਰ ਮੱਝਾਂ, ਗਾਵਾਂ ਜੋ ਲਵੇਰੀਆਂ,
ਕਿਸਾਨ ਕਰੂ ਪੂਰੀਆਂ ਨੀ ਸੱਭੇ ਰੀਝਾਂ ਤੇਰੀਆਂ,
ਹਾਰ ਸੋਨੇ ਦਾ ਤੇਰੇ ਲਈ ਬਣਾਇਆ ਬੱਲੀਆਂ,
ਅੱਜ ਫਿਰਦਾ ਹੈ... ... ...।
ਦਿਨੋ-ਦਿਨ ਵਧੀ ਜਾਵੇ ਆਪਣੀ ਕਮਾਈ,
ਦੇਖ ਮਸਤੇ ਵਾਲੇ ਵਿਚ ਆਪਣੀ ਚੜ੍ਹਾਈ,
ਤਾਹੀਓਂ ਨਵਾਂ 'ਫੋਰਡ' ਕਢਾਇਆ ਬੱਲੀਆਂ,
ਅੱਜ ਫਿਰਦਾ ਹੈ... ... ...।
-ਹਰਦੇਵ ਸਿੰਘ 'ਭੁੱਲਰ'
ਪਿੰਡ ਮਸਤੇ ਵਾਲਾ, (ਜ਼ੀਰਾ)। ਮੋਬਾਈਲ : 94173-19048

Ad Position 22
No active advertisement
ਪਿਛਲੀ ਖ਼ਬਰ ਮਾਡਲ ਟਾਊਨ ਸਠਿਆਲਾ ਦੀਆਂ ਨੀਵੀਆਂ ਗਲੀਆਂ ’ਚ ਬਰਸਾਤੀ ਪਾਣੀ ਖੜ੍ਹਨ ਨਾਲ ਲੋਕ ਪ੍ਰੇਸ਼ਾਨ ਅਗਲੀ ਖ਼ਬਰ ਸਰਕਾਰ ਨੇ ਬਰਨਾਲਾ ਵਿਖੇ ਸਫ਼ਾਈ ਕਾਮਿਆਂ ’ਤੇ ਲਾਠੀਚਾਰਜ ਕਰ ਕੇ ਲੋਕਤੰਤਰ ਦੀਆਂ ਧੱਜੀਆਂ ਉਡਾਈਆਂਂ-ਰਣੀਕੇ
Ad Position 24
No active advertisement