ਨਵੀਂ ਦਿੱਲੀ, 2 ਅਗਸਤ - ਇੰਡੋਨੇਸ਼ੀਆ 'ਚ ਮਦੁਰਾ ਟਾਪੂ ਨੇੜੇ ਇਕ ਯਾਤਰੀ ਕਿਸ਼ਤੀ 'ਚ ਐਤਵਾਰ ਨੂੰ ਭਿਆਨਕ ਅੱਗ ਲੱਗਣ ਨਾਲ ਵੱਡਾ ਹਾਦਸਾ ਵਾਪਰ ਗਿਆ। ਇੰਡੋਨੇਸ਼ੀਆ ਦੀ ਰਾਸ਼ਟਰੀ ਖੋਜ ਅਤੇ ਬਚਾਅ ਏਜੰਸੀ ਮੁਤਾਬਕ ਇਸ ਹਾਦਸੇ 'ਚ ਹੁਣ ਤੱਕ ਘੱਟੋ-ਘੱਟ ਪੰਜ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 41 ਲੋਕ ਅਜੇ ਵੀ ਲਾਪਤਾ ਹਨ। ਰਾਹਤ ਅਤੇ ਬਚਾਅ ਟੀਮਾਂ ਜੰਗੀ ਪੱਧਰ 'ਤੇ ਤਲਾਸ਼ੀ ਮੁਹਿੰਮ ਚਲਾ ਰਹੀਆਂ ਹਨ।
ਖੋਜ ਅਤੇ ਬਚਾਅ ਏਜੰਸੀ ਮੁਤਾਬਕ ਕਿਸ਼ਤੀ 'ਤੇ ਕੁੱਲ 271 ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਸਵਾਰ ਸਨ। ਇਨ੍ਹਾਂ ਵਿਚੋਂ 225 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਲਾਪਤਾ ਲੋਕਾਂ ਦੀ ਭਾਲ ਲਈ ਮੁਹਿੰਮ ਜਾਰੀ ਹੈ। ਇਹ ਕਿਸ਼ਤੀ ਪੂਰਬੀ ਜਾਵਾ ਸੂਬੇ ਦੇ ਸੁਰਾਬਾਇਆ ਸ਼ਹਿਰ ਤੋਂ ਦੱਖਣੀ ਸੁਲਾਵੇਸੀ ਦੇ ਮਕਾਸਰ ਸ਼ਹਿਰ ਲਈ ਰਵਾਨਾ ਹੋਈ। ਇਹ ਹਾਦਸਾ ਮਦੁਰਾ ਟਾਪੂ ਦੇ ਨੇੜੇ ਸਮੁੰਦਰੀ ਖੇਤਰ ਵਿਚ ਸਮੁੰਦਰੀ ਸਫ਼ਰ ਦੌਰਾਨ ਵਾਪਰਿਆ।
ਅਧਿਕਾਰੀਆਂ ਨੇ ਦੱਸਿਆ ਕਿ ਅੱਗ ਲੱਗਣ ਦੀ ਘਟਨਾ ਐਤਵਾਰ ਸਵੇਰੇ ਵਾਪਰੀ, ਪਰ ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਕਿਸ਼ਤੀ ਵਿਚ ਅੱਗ ਕਿਸ ਕਾਰਨ ਲੱਗੀ। ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਤਾਜ਼ਾ ਖ਼ਬਰਾਂ
Free
ਇੰਡੋਨੇਸ਼ੀਆ 'ਚ ਯਾਤਰੀ ਕਿਸ਼ਤੀ ਨੂੰ ਲੱਗੀ ਭਿਆਨਕ ਅੱਗ, 5 ਦੀ ਮੌਤ, 41 ਲੋਕ ਅਜੇ ਵੀ ਲਾਪਤਾ
ਨਵੀਂ ਦਿੱਲੀ, 2 ਅਗਸਤ - ਇੰਡੋਨੇਸ਼ੀਆ 'ਚ ਮਦੁਰਾ ਟਾਪੂ ਨੇੜੇ ਇਕ ਯਾਤਰੀ ਕਿਸ਼ਤੀ 'ਚ ਐਤਵਾਰ ਨੂੰ...
ਅਜੀਤ ਡੈਸਕ
02-08-2026