02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਨੌਜਵਾਨ ਦੀ ਮੌਤ ਹੋ ਜਾਣ ਤੇ ਥਾਣੇ ਮੁਹਰੇ ਦਿੱਤਾ ਧਰਨਾ

ਜੈਂਤੀਪੁਰ (ਅੰਮ੍ਰਿਤਸਰ), 2 ਅਗਸਤ ( ਭੁਪਿੰਦਰ ਸਿੰਘ ਗਿੱਲ)- ਅੰਮ੍ਰਿਤਸਰ ਦੇ ਹਲਕਾ ਮਜੀਠਾ ਅਧੀਨ ਪਿੰਡ ਪੁਰਾਣਾ...

Ad Position 21
No active advertisement
ਅਜੀਤ ਡੈਸਕ 02-08-2026

ਜੈਂਤੀਪੁਰ (ਅੰਮ੍ਰਿਤਸਰ), 2 ਅਗਸਤ ( ਭੁਪਿੰਦਰ ਸਿੰਘ ਗਿੱਲ)- ਅੰਮ੍ਰਿਤਸਰ ਦੇ ਹਲਕਾ ਮਜੀਠਾ ਅਧੀਨ ਪਿੰਡ ਪੁਰਾਣਾ ਤਨੇਲ ਵਿਚ ਪੁਰਾਣੀ ਰੰਜਿਸ਼ ਤਹਿਤ ਇਕ ਦਲਿਤ ਨੌਜਵਾਨ ਅੰਗਰੇਜ਼ ਸਿੰਘ ਨੂੰ ਅਗਵਾਹ ਕਰਕੇ ਉਸ ਦੀ ਕੁੱਟਮਾਰ ਕਰਨ ਅਤੇ ਉਸ ਨੂੰ ਤੀਸਰੀ ਮੰਜ਼ਿਲ ਦੇ ਉੱਪਰੋਂ ਛੱਤ ਤੋਂ ਹੇਠਾਂ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਦਾ ਇਲਾਜ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਵਿਖੇ ਚੱਲ ਰਿਹਾ ਸੀ ਪਰ ਅੱਜ ਉਕਤ ਨੌਜਵਾਨ ਦੀ ਮੌਤ ਹੋ ਜਾਣ ਕਰਨ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਵਲੋ ਥਾਣਾ ਮੱਤੇਵਾਲ ਦੇ ਮੂਹਰੇ ਮਿਰਤਕ ਦੀ ਲਾਸ਼ ਰੋਡ ਉੱਪਰ ਰੱਖ ਕੇ ਆਵਾਜਾਈ ਠੱਪ ਕਰ ਦਿੱਤੀ।

ਪੁਲਿਸ ਵਲੋਂ ਅਜੇ ਤੱਕ ਦੋ ਦੋਸ਼ੀਆ ਨੂੰ ਗ੍ਰਿਫ਼ਤਾਰ ਕੀਤਾ ਗਿਆ ਜਿਸ ਨੂੰ ਲੈ ਕੇ ਆਪ ਵਰਕਰਾਂ ਤੇ ਭੜਕੇ ਲੋਕਾਂ ਨੇ ਆਪਣੀ ਸਰਕਾਰ ਦੇ ਵਿਚ ਥਾਣਾ ਮੱਤੇਵਾਲ ਦੇ ਮੂਹਰੇ ਧਰਨਾ ਲਗਾ ਦਿੱਤਾ ਹੈ ਅਤੇ ਧਰਨਾਕਾਰੀਆਂ ਵਲੋਂ ਕਿਹਾ ਜਾ ਰਿਹਾ ਹੈ ਜਦੋਂ ਤੱਕ ਇਨਸਾਫ਼ ਨਾ ਮਿਲਿਆ ਉਸ ਵਕਤ ਤੱਕ ਧਰਨਾ ਜਾਰੀ ਰਹੇਗਾ। 

Ad Position 22
No active advertisement
ਪਿਛਲੀ ਖ਼ਬਰ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਭਾਜਪਾ ਨੇ ਕੁਲਦੀਪ ਸਿੰਘ ਭੰਗੇਵਾਲਾ ਨੂੰ ਬਣਾਇਆ ਪ੍ਰਧਾਨ ਅਗਲੀ ਖ਼ਬਰ ਦੇਸੂਜੋਧਾ ਵਿਚ ਪੀਲੀਆ ਦਾ ਕਹਿਰ, 100 ਤੋਂ ਵੱਧ ਬੱਚਿਆਂ ਦੇ ਬਿਮਾਰ ਹੋਣ ਦਾ ਦਾਅਵਾ
Ad Position 24
No active advertisement