02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਦੇਸੂਜੋਧਾ ਵਿਚ ਪੀਲੀਆ ਦਾ ਕਹਿਰ, 100 ਤੋਂ ਵੱਧ ਬੱਚਿਆਂ ਦੇ ਬਿਮਾਰ ਹੋਣ ਦਾ ਦਾਅਵਾ

ਡੱਬਵਾਲੀ (ਹਰਿਆਣਾ), 2 ਅਗਸਤ (ਇਕਬਾਲ ਸਿੰਘ ਸ਼ਾਂਤ)- ਪਿੰਡ ਦੇਸੂਜੋਧਾ ਵਿਚ 100 ਤੋਂ ਵੱਧ ਬੱਚਿਆਂ ਦੇ ਪੀਲੀਆ ਦੀ ਲਪੇਟ ਵਿਚ...

Ad Position 21
No active advertisement
ਅਜੀਤ ਡੈਸਕ 02-08-2026

ਡੱਬਵਾਲੀ (ਹਰਿਆਣਾ), 2 ਅਗਸਤ (ਇਕਬਾਲ ਸਿੰਘ ਸ਼ਾਂਤ)- ਪਿੰਡ ਦੇਸੂਜੋਧਾ ਵਿਚ 100 ਤੋਂ ਵੱਧ ਬੱਚਿਆਂ ਦੇ ਪੀਲੀਆ ਦੀ ਲਪੇਟ ਵਿਚ ਆਉਣ ਦਾ ਪਿੰਡ ਵਾਸੀਆਂ ਨੇ ਦਾਅਵਾ ਕੀਤਾ ਹੈ। ਲੋਕਾਂ ਨੇ ਦੂਸ਼ਿਤ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਸਮੱਸਿਆ ਦੀ ਜੜ੍ਹ ਦੱਸਦੇ ਅੱਜ ਵਾਟਰ ਵਰਕਸ ’ਤੇ ਰੋਸ ਪ੍ਰਗਟ ਕੀਤਾ। ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਪਿਛਲੇ ਚਾਰ-ਪੰਜ ਮਹੀਨਿਆਂ ਤੋਂ ਪਾਣੀ ਦੀ ਪਾਈਪਲਾਈਨ ਵਿਚ ਲੀਕੇਜ ਹੈ, ਜਿਸ ਕਾਰਨ ਨਾਲੀਆਂ ਅਤੇ ਪਖਾਨਿਆਂ ਦਾ ਗੰਦਾ ਪਾਣੀ ਪੀਣ ਵਾਲੀ ਲਾਈਨ ਵਿਚ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਈ ਘਰਾਂ ਦੇ ਬੱਚੇ ਬਿਮਾਰ ਹਨ ਤੇ ਉਨ੍ਹਾਂ ਦਾ ਇਲਾਜ ਡੱਬਵਾਲੀ, ਬਠਿੰਡਾ, ਰਾਮਾਂ ਮੰਡੀ, ਸਿਰਸਾ ਤੇ ਲੁਧਿਆਣਾ ਦੇ ਹਸਪਤਾਲਾਂ ਵਿਚ ਚੱਲ ਰਿਹਾ ਹੈ।

ਸਮੱਸਿਆ ਵਧਣ ’ਤੇ ਅੱਜ ਗੁਰਦੁਆਰੇ ਦੇ ਹੋਕਾ ਦੇ ਕੇ ਲੋਕਾਂ ਨੂੰ ਵਾਟਰ ਵਰਕਸ ’ਤੇ ਸੱਦਿਆ ਗਿਆ। ਕਿਸਾਨ ਆਗੂ ਗੁਰਪ੍ਰੇਮ ਸਿੰਘ, ਕਾਲਾ ਸਿੰਘ, ਕੁਲਦੀਪ ਸਿੰਘ, ਲਾਭ ਸਿੰਘ ਤੇ ਹੋਰਾਂ ਨੇ ਦੱਸਿਆ ਕਿ ਵਾਟਰ ਵਰਕਸ ਦੀ ਮੁੱਖ ਪਾਈਪਲਾਈਨ ਕਈ ਥਾਵਾਂ ਤੋਂ ਲੀਕ ਹੈ, ਜਿਸਦਾ ਸ਼ਿਕਾਇਤਾਂ ਦੇ ਬਾਵਜੂਦ ਹੱਲ ਨਹੀਂ ਹੋਇਆ। ਕਾਲਾ ਸਿੰਘ ਨੇ ਦੱਸਿਆ ਕਿ ਉਸ ਦੀ ਧੀ ਪੀਲੀਆ ਕਾਰਨ ਹਸਪਤਾਲ ਵਿਚ ਦਾਖ਼ਲ ਹੈ। ਪਾਲਾ ਸਿੰਘ ਨੇ ਦੱਸਿਆ ਕਿ ਉਸ ਦੇ ਦੋ ਬੱਚਿਆਂ ਦਾ ਇਲਾਜ ਪੱਕਾ ਕਲਾਂ ਦੇ ਨਿੱਜੀ ਹਸਪਤਾਲ ਵਿਚ ਚੱਲ ਰਿਹਾ ਹੈ। ਲੋਕਾਂ ਨੇ ਦੋਸ਼ ਲਾਇਆ ਕਿ ਸਪਲਾਈ ਵਿਚ ਕਾਲੇ ਗਾਦ ਵਾਲਾ ਤੇ ਹਰਾ ਪਾਣੀ ਆ ਰਿਹਾ ਹੈ।

ਗੁਰਪ੍ਰੇਮ ਸਿੰਘ ਨੇ ਦੱਸਿਆ ਕਿ ਕਈ ਮਰੀਜ਼ਾਂ ਦੀ ਹਾਲਤ ਵਿਗੜਨ ’ਤੇ ਉਨ੍ਹਾਂ ਨੂੰ ਲੁਧਿਆਣਾ ਭੇਜਿਆ ਗਿਆ ਹੈ। ਉਨ੍ਹਾਂ ਅਨੁਸਾਰ ਕੁਲਦੀਪ ਸਿੰਘ, ਲਾਭ ਸਿੰਘ ਤੇ ਹੈੱਪੀ ਭੁੱਲਰ ਦੇ ਪਰਿਵਾਰਾਂ ਵਿਚ ਤਿੰਨ-ਤਿੰਨ ਮੈਂਬਰ ਪੀਲੀਆ ਤੋਂ ਪੀੜਤ ਹਨ, ਹੋਰ ਕਈ ਪਰਿਵਾਰਾਂ ਵਿਚ ਵੀ ਮੈਂਬਰ ਵੀ ਬਿਮਾਰ ਹਨ।

ਦੂਜੇ ਪਾਸੇ ਸਰਪੰਚ ਚਰਨਜੀਤ ਸਿੰਘ ਨੇ ਦੱਸਿਆ ਕਿ ਜਨ ਸਿਹਤ ਵਿਭਾਗ ਦੇ ਕਰਮਚਾਰੀ ਪਾਈਪਲਾਈਨ ਲੀਕੇਜ ਠੀਕ ਕਰਨ ਵਿਚ ਲੱਗੇ ਹੋਏ ਹਨ। ਉਨ੍ਹਾਂ 100 ਲੋਕਾਂ ਦੇ ਪੀਲੀਆ ਤੋਂ ਪੀੜਤ ਹੋਣ ਦੇ ਦਾਅਵੇ ਦੀ ਪੁਸ਼ਟੀ ਨਹੀਂ ਕੀਤੀ। ਜਨ ਸਿਹਤ ਵਿਭਾਗ ਦੇ ਐੱਸ.ਡੀ.ਓ. ਡਾ. ਵਿਸ਼ਾਲ ਜਿਆਣੀ ਨੇ ਦੱਸਿਆ ਕਿ ਪਿੰਡ ਵਿਚ ਨਵੀਂ ਪਾਣੀ ਦੀ ਪਾਈਪਲਾਈਨ ਪਾਉਣ ਦਾ ਕੰਮ ਚੱਲ ਰਿਹਾ ਹੈ ਅਤੇ ਮਾਮਲਾ ਸਾਹਮਣੇ ਆਉਣ ‘ਤੇ ਬਾਅਦ ਟੀਮ ਨੂੰ ਦਰੁਸਤੀ ਲਈ ਭੇਜਿਆ ਹੈ। ਸਿਵਲ ਹਸਪਤਾਲ ਡੱਬਵਾਲੀ ਦੇ ਵਧੀਕ ਐੱਸ.ਐੱਮ.ਓ. ਡਾ. ਹਰਸਿਮਰਨ ਸਿੰਘ ਨੇ ਕਿਹਾ ਕਿ ਪੀਲੀਆ ਕਈ ਕਾਰਨਾਂ ਕਰਕੇ ਹੋ ਸਕਦਾ ਹੈ। ਪਾਣੀ ਦੇ ਨਮੂਨੇ ਲੈ ਕੇ ਜਾਂਚ ਕਰਵਾਈ ਜਾਵੇਗੀ।

Ad Position 22
No active advertisement
ਪਿਛਲੀ ਖ਼ਬਰ ਨੌਜਵਾਨ ਦੀ ਮੌਤ ਹੋ ਜਾਣ ਤੇ ਥਾਣੇ ਮੁਹਰੇ ਦਿੱਤਾ ਧਰਨਾ ਅਗਲੀ ਖ਼ਬਰ ਆਬਕਾਰੀ ਵਿਭਾਗ ਤੇ ਜ਼ੀਰਕਪੁਰ ਪੁਲਿਸ ਨੇ ਦੋ ਥਾਵਾਂ ਤੋਂ ਨਾਜਾਇਜ਼ ਸ਼ਰਾਬ ਦੀਆਂ 560 ਪੇਟੀਆਂ ਫੜੀਆਂ, ਮਾਮਲਾ ਦਰਜ
Ad Position 24
No active advertisement