ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਸਾਉਣੀ ਰੁੱਤ ਦੀਆਂ ਫ਼ਸਲਾਂ 'ਚ ਨਦੀਨਾਂ ਦੀ ਸੁਚੱਜੀ ਰੋਕਥਾਮ

Ad Position 21
No active advertisement
ਅਜੀਤ ਡੈਸਕ 07-07-2026

ਸਾਉਣੀ ਦੀਆਂ ਫ਼ਸਲਾਂ ਦੀ ਕਾਸ਼ਤ ਕਰਨ ਸਮੇਂ ਖੇਤਾਂ 'ਚ ਆਉਣ ਵਾਲੀਆਂ ਸਮੱਸਿਆਵਾਂ 'ਚੋਂ ਨਦੀਨ ਕਈ ਵਾਰ ਕੀੜਿਆਂ ਤੇ ਬਿਮਾਰੀਆਂ ਨਾਲੋਂ ਵੀ ਜ਼ਿਆਦਾ ਨੁਕਸਾਨਦੇਹ ਸਾਬਿਤ ਹੰਦੇ ਹਨ। ਫ਼ਸਲ ਦੇ ਝਾੜ ਦਾ ਘਟਣਾ ਨਦੀਨ ਦੀ ਕਿਸਮ, ਗਿਣਤੀ ਅਤੇ ਫ਼ਸਲ ਦੇ ਵਾਧੇ ਦੀ ਅਵਸਥਾ 'ਤੇ ਨਿਰਭਰ ਕਰਦਾ ਹੈ। ਕਈ ਵਾਰ ਇਹ ਦੇਖਣ 'ਚ ਆਉਂਦਾ ਹੈ ਕਿ ਫ਼ਸਲ ਨੂੰ ਦਿੱਤੀਆਂ ਹੋਈਆਂ ਖਾਦਾਂ 'ਚੋਂ 25-75% ਤੱਕ ਹਿੱਸਾ ਨਦੀਨ ਹੀ ਲੈ ਜਾਂਦੇ ਹਨ। ਇਸ ਲਈ ਫ਼ਸਲਾਂ ਦਾ ਪੂਰਾ ਝਾੜ ਲੈਣ ਲਈ ਨਦੀਨਾਂ ਦੀ ਸਹੀ ਸਮੇਂ 'ਤੇ ਰੋਕਥਾਮ ਜ਼ਰੂਰੀ ਹੈ।
ਸਿੱਧੀ ਬਿਜਾਈ ਵਾਲਾ ਝੋਨਾ-ਸਿੱਧੀ ਬਿਜਾਈ ਵਾਲੇ ਝੋਨੋ 'ਚ ਨਦੀਨ ਉੱਗਣ ਤੋਂ ਪਹਿਲਾਂ ਸਟੌਂਪ/ਬੰਕਰ 30 ਈਸੀ (ਪੈਂਡੀਮੈਥਾਲਿਨ) ਜਾਂ ਪੇਪੇ 25 ਐਸਈ (ਪਿਨਾਕਸੁਲਮ+ਪੈਂਡੀਮੈਥਾਲਿਨ) 1.0 ਲਿਟਰ ਪ੍ਰਤੀ ਏਕੜ ਨੂੰ 200 ਲਿਟਰ ਪਾਣੀ 'ਚ ਘੋਲ ਕੇ ਛਿੜਕਾਅ ਕਰੋ। ਜੇ ਸੁੱਕੇ ਖੇਤ 'ਚ ਸਿੱਧੀ ਬਿਜਾਈ ਕੀਤੀ ਹੋਵੇ ਤਾਂ ਬਿਜਾਈ ਤੋਂ ਤੁਰੰਤ ਬਾਅਦ ਸਿੰਚਾਈ ਕਰੋ ਤੇ ਵੱਤਰ ਆਉਂਦਿਆਂ ਹੀ ਨਦੀਨਨਾਸ਼ਕ ਦਾ ਛਿੜਕਾਅ ਕਰੋ। ਜੇ ਸਵਾਂਕ, ਸਵਾਂਕੀ, ਝੋਨੇ ਦੇ ਮੋਥੇ ਦੀ ਸਮੱਸਿਆਂ ਹੋਵੇ ਤਾਂ 2-4 ਪੱਤਿਆਂ ਦੀ ਅਵਸਥਾ ਤੇ ਨਾਮਨੀਗੋਲਡ 10 ਐਸਸੀ (ਬਿਸਪਾਇਰੀਬੈਕ) 100 ਮਿ.ਲਿ. ਪ੍ਰਤੀ ਏਕੜ ਨੂੰ 150 ਲਿਟਰ ਪਾਣੀ 'ਚ ਘੋਲ ਕੇ 15-25 ਦਿਨਾਂ ਅੰਦਰ ਛਿੜਕਾਅ ਕਰੋ। ਜੇ ਸਵਾਂਕ, ਚੀਨੀ (ਘੋੜਾ) ਘਾਹ, ਚੌੜੇ ਪੱਤੇ ਵਾਲੇ ਨਦੀਨ, ਝੋਨੇ ਦੇ ਮੋਥੇ, ਗੰਢੀ ਵਾਲਾ ਡੀਲਾ/ਮੋਥਾ ਹੋਵੇ ਤਾਂ ਨੋਵਲੈਕਟ 12 ਈਸੀ (ਫਲੋਰਪਾਈਰਾਕਸੀਫੇਨ ਬੈਨਜ਼ਾਇਲ+ ਸਾਈਹੈਲੋਫਾਪ ਬਿਊਟਾਇਲ) 500 ਮਿ.ਲਿ. ਪ੍ਰਤੀ ਏਕੜ ਨੂੰ 150 ਲਿਟਰ ਪਾਣੀ 'ਚ ਘੋਲ ਕੇ 20-25 ਦਿਨਾਂ ਅੰਦਰ ਛਿੜਕਾਅ ਕਰੋ। ਗੁੜਤ ਮਧਾਣਾ, ਚੀਨੀ (ਘੋੜਾ) ਘਾਹ, ਚਿੜੀ ਘਾਹ, ਤੱਕੜੀ ਘਾਹ ਦੀ ਸਮੱਸਿਆ ਲਈ ਰਾਈਸਸਟਾਰ 6.7 ਈਸੀ (ਫਿਨਾਕਸਾਪ੍ਰਾਪ-ਪੀ-ਇਥਾਇਲ) 400 ਮਿ.ਲਿ. ਪ੍ਰਤੀ ਏਕੜ ਨੂੰ 150 ਲਿਟਰ ਪਾਣੀ 'ਚ ਘੋਲ ਕੇ 20-25 ਦਿਨਾਂ 'ਚ ਛਿੜਕਾਅ ਕਰੋ। ਜੇ ਚੌੜੇ ਪੱਤੇ ਵਾਲੇ ਨਦੀਨ, ਝੋਨੇ ਦੇ ਮੋਥੇ, ਗੰਢੀ ਵਾਲਾ ਡੀਲਾ/ਮੋਥਾ ਹੋਵੇ ਤਾਂ 2-4 ਪੱਤਿਆਂ 'ਤੇ ਐਲਮਿਕਸ 20 ਡਬਲਯੂਪੀ (ਕਲੋਰੀਮਿਯੂਰਨ ਇਥਾਇਲ+ ਮੈਟਸਫੂਰਾਨ ਮਿਥਾਇਲ) 8 ਗ੍ਰਾਮ ਪ੍ਰਤੀ ਏਕੜ ਨੂੰ 150 ਲਿਟਰ ਪਾਣੀ 'ਚ ਘੋਲ ਕੇ 20-25 ਦਿਨਾਂ 'ਚ ਛਿੜਕਾਅ ਕਰੋ। ਜੇ ਸਵਾਂਕ, ਝੋਨੇ ਦੇ ਮੋਥੇ, ਗੰਢੀ ਵਾਲਾ ਡੀਲਾ/ਮੋਥਾ, ਚੌੜੇ ਪੱਤੇ ਵਾਲੇ ਨਦੀਨਾਂ ਦੀ ਸਮੱਸਿਆਂ ਹੋਵੇ ਤਾਂ ਏਕੇਤਸੂ 43 ਡਬਲਯੂਜੀ (ਬਿਸਪਾਇਰੀਬੈਕ+ ਕਲੋਰੀਮਿਊਰਾਨ+ ਮੈਟਸਲਫੂਰਾਨ) 40 ਗ੍ਰਾਮ ਪ੍ਰਤੀ ਏਕੜ ਨੂੰ 150 ਲਿਟਰ ਪਾਣੀ 'ਚ ਘੋਲ ਕੇ 20-25 ਦਿਨਾਂ ਅੰਦਰ ਛਿੜਕਾਅ ਕਰੋ। ਜੇ ਸਵਾਂਕ, ਸਵਾਂਕੀ, ਚੀਨੀ (ਘੋੜਾ) ਘਾਹ, ਚੌੜੇ ਪੱਤੇ ਵਾਲੇ ਝੋਨੇ ਦੇ ਮੋਥੇ ਹੋਣ ਤਾਂ 1-2 ਪੱਤਿਆਂ ਦੀ ਅਵਸਥਾ 'ਤੇ ਵਿਵਾਇਆ 6 ਓਡੀ (ਪਿਨਾਕਸੁਲਮ+ਸਾਈਹੈਲੋਫਾਪ) 900 ਮਿ.ਲਿ. ਪ੍ਰਤੀ ਏਕੜ ਨੂੰ 150 ਲਿਟਰ ਪਾਣੀ 'ਚ ਘੋਲ ਕੇ 15-25 ਦਿਨਾਂ ਅੰਦਰ ਛਿੜਕਾਅ ਕਰੋ। ਜੇ ਸਵਾਂਕ, ਸਵਾਂਕੀ ਤੇ ਚੀਨੀ ਘਾਹ, ਚੌੜੇ ਪੱਤੇ ਵਾਲੇ ਨਦੀਨ, ਝੋਨੇ ਦੇ ਮੋਥੇ ਦੇ ਨਾਲ ਗੰਡੀ ਵਾਲਾ ਮੋਥਾ ਹੋਵੇ ਤਾਂ 1-2 ਪੱਤਿਆਂ ਦੀ ਅਵਸਥਾ 'ਤੇ ਕੌਂਸਲ ਐਕਟਿਵ 30 ਡਬਲ.ਯੂ.ਜੀ. (ਫਰਾਇਅਫੈਮੋਨ+ ਇਥਾਕਸੀਸਲਫੂਰਾਨ) 90 ਗ੍ਰਾਮ ਪ੍ਰਤੀ ਏਕੜ ਨੂੰ 150 ਲਿਟਰ ਪਾਣੀ 'ਚ ਘੋਲ ਕੇ 15-25 ਦਿਨਾਂ ਅੰਦਰ ਛਿੜਕਾਅ ਕਰੋ।
ਕੱਦੂ ਵਾਲਾ ਝੋਨਾ-ਕੱਦੂ ਵਾਲੇ ਝੋਨੇ ਦੀ ਲੁਆਈ ਤੋਂ 2-3 ਦਿਨਾਂ ਅੰਦਰ ਬੂਟਾਕਲੋਰ 50 ਈਸੀ 1200 ਮਿ.ਲਿ. ਜਾਂ ਅਨਿਲੋਫ਼ੋਸ 18 ਈਸੀ 850 ਮਿ.ਲਿ. ਜਾਂ ਅਨਿਲੋਫ਼ੋਸ 30 ਈਸੀ 500 ਮਿ.ਲਿ. ਜਾਂ ਪੈਂਡੀਮੈਥਾਲਿਨ 30 ਈਸੀ 1000 ਤੋਂ 1200 ਮਿ.ਲਿ. ਜਾਂ ਪ੍ਰੈਟੀਲਾਕਲੋਰ 50 ਈ.ਸੀ. 600 ਮਿ.ਲਿ. ਜਾਂ ਪ੍ਰੈਟੀਲਾਕਲੋਰ 37 ਈ.ਡਬਲਯੂ. 750 ਮਿ.ਲਿ. ਜਾਂ ਪਾਈਰੈਜ਼ੋਸਲਫੂਰਾਨ ਈਥਾਈਲ 10 ਡਬਲਯੂਪੀ 60 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 60 ਕਿੱਲੋ ਰੇਤ 'ਚ ਮਿਲਾ ਕੇ ਖੜ੍ਹੇ ਪਾਣੀ ਵਿਚ ਛੱਟਾ ਦਿਓ। ਜਿਨ੍ਹਾਂ ਖੇਤਾਂ 'ਚ ਪਾਣੀ ਖੜ੍ਹਾ ਕਰਨ ਦੀ ਸਮੱਸਿਆ ਹੋਵੇ, ਉੱਥੇ ਝੋਨੇ ਦੀ ਲੁਆਈ ਤੋਂ 10-12 ਦਿਨਾਂ ਅੰਦਰ ਪਿਨਾਕਸੁਲਮ 240 ਐਸਸੀ 40 ਮਿ.ਲਿ. ਪ੍ਰਤੀ ਏਕੜ ਨੂੰ 150 ਲਿਟਰ ਪਾਣੀ 'ਚ ਘੋਲ ਕੇ ਛਿੜਕਾਅ ਕਰੋ। ਨਦੀਨਾਂ ਦੀ ਪਰਖ ਦੇ ਆਧਾਰ 'ਤੇ ਹੇਠਾਂ ਲਿਖੇ ਕਿਸੇ ਇਕ ਨਦੀਨਨਾਸ਼ਕ ਨੂੰ 150 ਲਿਟਰ ਪਾਣੀ 'ਚ ਘੋਲ ਕੇ ਛਿੜਕਾਅ ਕਰੋ। ਨਦੀਨਾਂ ਦੀ ਸਹੀ ਰੋਕਥਾਮ ਲਈ ਨਦੀਨਨਾਸ਼ਕ ਦਾ ਛਿੜਕਾਅ ਲੁਆਈ ਤੋਂ 20-25 ਦਿਨਾਂ ਅੰਦਰ (ਜਦੋਂ ਨਦੀਨ 2-4 ਪੱਤਿਆਂ 'ਤੇ ਹੋਣ) ਕਰਨਾ ਲਾਜ਼ਮੀ ਹੈ। ਜੇ ਕੱਦੂ ਵਾਲੇ ਖੇਤ 'ਚ ਸਵਾਂਕ ਤੇ ਝੋਨੇ ਦੇ ਮੋਥੇ ਹੋ ਜਾਣ ਤਾਂ ਇਨ੍ਹਾਂ ਦੀ ਰੋਕਥਾਮ ਲਈ 100 ਮਿ.ਲਿ. ਪ੍ਰਤੀ ਏਕੜ ਨਾਮਿਨੀਗੋਲਡ/ ਵਾਸ਼ ਆਊਂਟ/ ਮਾਚੋਂ/ ਤਾਰਕ 10 ਐਸਸੀ (ਬਿਸਪਾਇਰੀਬੈਕ) ਦਾ ਛਿੜਕਾਅ ਕਰੋ। ਚੀਨੀ ਘਾਹ ਦੀ ਸਮੱਸਿਆਂ ਲਈ 400 ਮਿ.ਲਿ. ਪ੍ਰਤੀ ਏਕੜ ਰਾਈਸਸਟਾਰ 6.7 ਈਸੀ (ਫਿਨਾਕਸਾਪ੍ਰਾਪ) ਦੀ ਵਰਤੋਂ ਕਰੋ। ਝੋਨੇ ਦੇ ਮੋਥੇ ਤੇ ਚੌੜੀ ਪੱਤੀ ਵਾਲੇ ਨਦੀਨ ਜਿਵੇਂ ਕਿ ਘਰਿੱਲਾ, ਸਣੀ ਆਦਿ ਦੀ ਸਮੱਸਿਆਂ ਹੋਵੇ ਤਾਂ 30 ਗ੍ਰਾਮ ਐਲਗ੍ਰਿੱਪ 20 ਡਬਲਯੂਜੀ (ਮੈਟਸਫੂਰਾਨ) ਜਾਂ 40 ਗ੍ਰਾਮ ਲੌਂਡੈਕਸ 60 ਡੀਐਫ (ਬੈਨਸਲਫੂਰਾਨ) ਜਾਂ 50 ਗ੍ਰਾਮ ਸਨਰਾਈਸ 15 ਡਬਲਯੂਜੀ (ਇਥਾਸੀਸਲਫੂਰਾਨ) ਜਾਂ 8 ਗ੍ਰਾਮ ਐਲਮਿਕਸ 20 ਡਬਲਯੂਪੀ (ਮੈਟਸਫੂਰਾਨ ਮਿਥਾਇਲ+ਕਲੋਰੀਮਿਊਰਾਨ ਇਥਾਇਲ) ਦਾ ਛਿੜਕਾਅ ਕਰੋ। ਜੇ ਸਵਾਂਕ, ਝੋਨੇ ਦੇ ਮੋਥੇ (ਛੱਤਰੀ ਵਾਲਾ ਮੋਥਾ, ਡੋਡੀਆਂ ਵਾਲਾ ਮੋਥਾ, ਘੂੰਈਂ) ਅਤੇ ਚੌੜੀ ਪੱਤੀ ਵਾਲੇ ਨਦੀਨਾਂ ਦੀ ਸਮੱਸਿਆਂ ਹੋਵੇ ਤਾਂ 500 ਮਿ.ਲਿ. ਪ੍ਰਤੀ ਏਕੜ ਨੋਵੀਕਸਿਡ 3.25 ਓ ਡੀ (ਫ਼ਲੋਰਪਾਈਰਾਕਸੀਫੇਨ+ ਪਿਨਾਕਸੁਲਮ) ਦੀ ਵਰਤੋਂ ਕਰੋ। ਸਵਾਂਕ, ਝੋਨੇ ਦੇ ਮੋਥੇ, ਗੰਢੀ ਵਾਲਾ ਡੀਲਾ/ਮੋਥਾ, ਚੌੜੇ ਪੱਤੇ ਵਾਲੇ ਨਦੀਨਾਂ ਦੀ ਸਮੱਸਿਆਂ ਹੋਵੇ ਤਾਂ 40 ਗ੍ਰਾਮ ਪ੍ਰਤੀ ਏਕੜ ਏਕੇਤਸੂ 43 ਡਬਲਯੂਜੀ (ਬਿਸਪਾਇਰੀਬੈਕ+ ਕਲੋਰੀਮਿਊਰਨ+ ਮੈਟਸਲਫੂਰਾਨ 2.5) ਦਾ ਛਿੜਕਾਅ ਕਰੋ।
ਮੱਕੀ-ਮੱਕੀ 'ਚ ਇੱਟਸਿੱਟ ਤੇ ਘਾਹ ਵਾਲੇ ਨਦੀਨਾਂ ਦੀ ਰੋਕਥਾਮ ਲਈ ਬਿਜਾਈ ਤੋਂ 10 ਦਿਨ ਦੇ ਅੰਦਰ 800 ਗ੍ਰਾਮ ਪ੍ਰਤੀ ਏਕੜ ਐਟਰਾਜੀਨ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਅਤੇ 500 ਗ੍ਰਾਮ ਪ੍ਰਤੀ ਏਕੜ ਹਲਕੀਆਂ ਜ਼ਮੀਨਾਂ 'ਚ 200 ਲਿਟਰ ਪਾਣੀ 'ਚ ਘੋਲ ਕੇ ਛਿੜਕਾਅ ਕਰੋ ਜਾਂ 105 ਮਿ.ਲਿ. ਪ੍ਰਤੀ ਏਕੜ ਲਾਡਿਸ 420 ਐਸਸੀ (ਟੈਂਬੋਟਰਾਇਨ) ਦਾ ਛਿੜਕਾਅ 150 ਲਿਟਰ ਪਾਣੀ 'ਚ ਘੋਲ ਕੇ ਬਿਜਾਈ ਤੋਂ 20 ਦਿਨ ਬਾਅਦ ਕਰੋ। ਡੀਲੇ ਮੋਥੇ ਦੀ ਰੋਕਥਾਮ ਲਈ 400 ਮਿ.ਲਿ. ਪ੍ਰਤੀ ਏਕੜ 2,4-ਡੀ ਅਮਾਈਨ ਸਾਲਟ 58 ਐਸਐਲ ਬਿਜਾਈ ਤੋਂ 20-25 ਦਿਨਾਂ ਬਾਅਦ 150 ਲਿਟਰ ਪਾਣੀ 'ਚ ਘੋਲ ਕੇ ਕਰੋ।
ਮੂੰਗੀ ਤੇ ਮਾਂਹ-ਮੂੰਗੀ ਤੇ ਮਾਂਹ ਵਿਚ ਘਾਹ, ਚੌੜੀ ਪੱਤੀ ਵਾਲੇ ਨਦੀਨ ਅਤੇ ਮੋਥੇ ਦੀ ਰੋਕਥਾਮ ਲਈ 300 ਮਿ.ਲਿ. ਪ੍ਰਤੀ ਏਕੜ ਇਮੇਜ਼ਥਾਪਾਇਰ 10 ਐਸਐਲ ਨੂੰ 150 ਲਿਟਰ ਪਾਣੀ 'ਚ ਘੋਲ ਕੇ ਬਿਜਾਈ ਤੋਂ 15-20 ਦਿਨਾਂ ਤੇ ਛਿੜਕਾਅ ਕਰੋ।
ਅਰਹਰ-ਅਰਹਰ ਵਿਚ ਨਦੀਨਾਂ ਦੀ ਰੋਕਥਾਮ ਲਈ ਪਹਿਲੀ ਗੋਡੀ ਬਿਜਾਈ ਤੋਂ 3 ਹਫ਼ਤੇ ਅਤੇ ਦੂਸਰੀ 6 ਹਫ਼ਤੇ ਬਾਅਦ ਕਰੋ ਜਾਂ ਬਿਜਾਈ ਦੇ 2 ਦਿਨਾਂ ਦੇ ਅੰਦਰ ਪੈਂਡੀਮੈਥਾਲਿਨ 30 ਈਸੀ 1.0 ਲਿਟਰ ਪ੍ਰਤੀ ਏਕੜ 200 ਲਿਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ ਜਾਂ 600 ਮਿ.ਲਿ. ਪੈਂਡੀਮੈਥਾਲਿਨ ਦਾ ਬਿਜਾਈ ਉਪਰੰਤ ਛਿੜਕਾਅ ਕਰਕੇ ਬਿਜਾਈ ਤੋਂ 6-7 ਹਫ਼ਤਿਆਂ ਪਿੱਛੋਂ ਇਕ ਗੋਡੀ ਕਰੋ।
ਸੋਇਆਬੀਨ-ਸੋਇਆਬੀਨ 'ਚ ਨਦੀਨਾਂ ਦੀ ਰੋਕਥਾਮ ਲਈ ਦੋ ਗੋਡੀਆਂ ਬਿਜਾਈ ਤੋਂ 20 ਅਤੇ 40 ਦਿਨਾਂ ਬਾਅਦ ਕਰੋ ਜਾਂ ਪੈਂਡੀਮੈਥਾਲ 30 ਈਸੀ 600 ਮਿ.ਲਿ. ਪ੍ਰਤੀ ਏਕੜ ਨੂੰ ਬਿਜਾਈ ਤੋਂ 2 ਦਿਨ ਦੇ ਅੰਦਰ 200 ਲਿਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ ਅਤੇ ਜੇ ਲੋੜ ਪਵੇ ਤਾਂ 40 ਦਿਨਾਂ ਬਾਅਦ ਇਕ ਗੋਡੀ ਕਰ ਦਿਓ ਜਾਂ ਬਿਜਾਈ ਤੋਂ 15- 20 ਦਿਨਾਂ ਬਾਅਦ ਇਮੇਜ਼ਥਾਪਾਇਰ 10 ਐਸਐਲ 300 ਮਿ.ਲਿ. ਪ੍ਰਤੀ ਏਕੜ ਦਾ ਛਿੜਕਾਅ 150 ਲਿਟਰ ਪਾਣੀ ਵਰਤ ਕੇ ਕਰੋ।
-ਫਾਰਮ ਸਲਾਹਕਾਰ ਸੇਵਾ ਕੇਂਦਰ, ਬਰਨਾਲਾ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ।

Ad Position 22
No active advertisement
ਪਿਛਲੀ ਖ਼ਬਰ ਕੰਪਿਊਟਰ ਟੀਚਰ ਯੂਨੀਅਨ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਡੀ. ਸੀ. ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਕੰਢੀ ਇਲਾਕੇ 'ਚ ਖੇਤੀ ਭਿੰਨਤਾ ਤੇ ਨਵੀਆਂ ਸੰਭਾਵਨਾਵਾਂ
Ad Position 24
No active advertisement