ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਕੀ ਹੜ੍ਹ ਫਿਰ ਆਉਣਗੇ?

Ad Position 21
No active advertisement
ਅਜੀਤ ਡੈਸਕ 23-06-2026

ਬੜੀ ਹੀ ਅਜੀਬ ਗੱਲ ਹੈ ਕਿ ਇਹ ਡਰ ਲੋਕਾਂ ਨੂੰ ਹੁਣ ਤੋਂ ਹੀ ਸਤਾਉਣ ਲੱਗ ਪਿਆ ਹੈ। ਜੇ ਭਾਰਤ ਦੇ ਮਾਨਸੂਨ ਵਿਭਾਗ ਦੀਆਂ ਰਿਪੋਰਟਾਂ ਦੇਖੀਏ ਤਾਂ ਉਸ ਦੇ ਅਨੁਸਾਰ ਇਸ ਸਾਲ ਬਰਸਾਤ ਵਿਚ ਪਿਛਲੇ ਸਾਲ ਨਾਲੋਂ ਘੱਟ ਮੀਂਹ ਪਵੇਗਾ ਅਤੇ ਪਾਣੀ ਘਟੇਗਾ, ਜਿਸ ਨਾਲ ਹੜ੍ਹਾਂ ਦੀ ਸੰਭਾਵਨਾ ਘਟ ਜਾਂਦੀ ਹੈ। ਪਰ ਦੂਜੇ ਪਾਸੇ ਪੀ. ਡੀ. ਐਮ. ਏ. ਵਲੋਂ ਜਾਰੀ ਕੀਤੀ ਗਈ ਸੂਚਨਾ ਅਨੁਸਾਰ ਉੵਤਰੀ ਭਾਗਾਂ ਵਿਚ 6 ਤੋਂ 9 ਸਤੰਬਰ ਤੱਕ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ, ਜਿਸ ਨਾਲ ਡੈਮਾਂ ਵਿਚ ਪਾਣੀ ਦਾ ਪੱਧਰ ਕਾਫ਼ੀ ਵਧ ਸਕਦੇ ਹੈ। ਇਸ ਲਈ ਹੋ ਸਕਦਾ ਹੈ ਕਿ ਫਲੱਡ ਗੇਟ ਖੋਲ੍ਹਣੇ ਪੈਣ। ਇਸ ਦਾ ਇਕ ਹੋਰ ਕਾਰਨ ਵੀ ਹੈ ਕਿ ਪਿਛਲੇ ਸਮੇਂ ਵਿਚ ਕੁਝ ਪ੍ਰਸ਼ਾਸਨਿਕ ਕਾਰਨਾਂ ਕਰਕੇ ਅਤੇ ਕੁਝ ਲਾਪ੍ਰਵਾਹੀ ਕਰਕੇ ਡੈਮਾਂ 'ਚੋਂ ਗਾਰ ਨਹੀਂ ਕੱਢੀ ਜਾ ਸਕੀ। ਇਸ ਲਈ ਪਾਣੀ ਦਾ ਪੱਧਰ ਉੱਚਾ ਰਹਿਣ ਦੀ ਸੰਭਾਵਨਾ ਹੈ। ਦੋਵੇਂ ਹੀ ਗੱਲਾਂ ਹਨ, ਪਰ ਆਮ ਬੰਦੇ ਲਈ ਇਹ ਇਕ ਡਰ ਵਾਲੀ ਗੱਲ ਹੈ। ਇਸ ਲਈ ਹੁਣ ਤੋਂ ਹੀ ਸਾਡੀਆਂ ਸਰਕਾਰਾਂ ਅਤੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਹੜ੍ਹਾਂ ਤੋਂ ਬਚਣ ਲਈ ਆਪਣੇ ਪ੍ਰਬੰਧ ਕਰਨ। ਦਰਿਆਵਾਂ, ਨਾਲਿਆਂ ਅਤੇ ਖਾਲਿਆਂ ਨੂੰ ਡੂੰਘਾ ਕਰਕੇ ਪਾਣੀ ਦਾ ਵਹਾਅ ਤੇਜ਼ ਰੱਖਣ ਲਈ ਕੰਮ ਕੀਤਾ ਜਾ ਸਕਦਾ ਹੈ। ਡਰੇਨਾਂ ਨੂੰ ਸਾਫ਼ ਕੀਤਾ ਜਾ ਸਕਦਾ ਹੈ। ਹਾਲੇ ਸਮਾਂ ਪਿਆ ਹੈ, ਤਿੰਨ-ਚਾਰ ਮਹੀਨੇ ਪਏ ਹਨ। ਇਸ ਆਉਣ ਵਾਲੇ ਸੰਭਾਵਿਤ ਖ਼ਤਰੇ ਤੋਂ ਬਚਣ ਲਈ ਜੇ ਲੋਕ ਹੁਣ ਤੋਂ ਹੀ ਜ਼ੋਰ ਪਾ ਕੇ ਇਹ ਸਫ਼ਾਈ ਦਾ ਕੰਮ ਕਰਵਾ ਲੈਂਦੇ ਹਨ ਤਾਂ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਵਿਚ ਜੇ ਹੜ੍ਹ ਆ ਵੀ ਗਏ ਤਾਂ ਘੱਟੋ-ਘੱਟ ਕੁਝ ਜਾਨ-ਮਾਲ ਦੀ ਰੱਖਿਆ ਕੀਤੀ ਜਾ ਸਕੇ। ਪਰ ਜਿਵੇਂ ਸਾਡੇ ਦੇਸ਼ ਵਿਚ ਸਦੀਆਂ ਤੋਂ ਹੁੰਦਾ ਆ ਰਿਹਾ ਹੈ ਕਿ ਅਸੀਂ ਪਹਿਲਾਂ ਕੁਝ ਨਹੀਂ ਕਰਦੇ, ਬਾਅਦ ਵਿਚ ਅਫ਼ਸੋਸ ਕਰਦੇ ਹਾਂ, ਗ੍ਰਾਂਟਾਂ ਦਿੰਦੇ ਹਾਂ। ਸੋ ਇਸ ਸਮੱਸਿਆ ਦੇ ਹੱਲ ਲਈ ਹੁਣ ਤੋਂ ਹੀ ਸਭ ਨੂੰ ਰਲ-ਮਿਲ ਕੇ ਕੰਮ ਕਰਨ ਦੀ ਲੋੜ ਹੈ।

-ਮੋਬਾਈਲ : 98159-45018

Ad Position 22
No active advertisement
ਪਿਛਲੀ ਖ਼ਬਰ ਭਾਜਪਾ ਪ੍ਰਧਾਨ ਦੀ ਫੇਰੀ ਅਗਲੀ ਖ਼ਬਰ ਮੈਂ ਗੁਲਾਮ ਨਹੀਂ ਹੋਵਾਂਗਾ ਤੇ ਨਾ ਹੀ ਮਾਲਕ ਹੋਵਾਂਗਾ, ਜਮਹੂਰੀਅਤ ਦੀ ਇਹੀ ਵਿਆਖਿਆ ਹੈ। -ਅਬਰਾਹਮ ਲਿੰਕਨ
Ad Position 24
No active advertisement