02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

‘ਚੰਨੀ-ਚੰਨੀ’ ਹੋਣ ’ਤੇ ਵੜਿੰਗ ਨੇ ਵੀ ਚੰਨੀ-ਜ਼ਿੰਦਾਬਾਦ ਦੇ ਨਾਅਰੇ ਲਗਾਏ

ਮਾਨਸਾ, 2 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)- ‘ਹਰ ਬੂਥ ਕਾਂਗਰਸ ਮਜ਼ਬੂਤ’ ਪ੍ਰੋਗਰਾਮ ਦੌਰਾਨ ਇੱਥੇ ਗੋਲਡਨ...

Ad Position 21
No active advertisement
ਅਜੀਤ ਡੈਸਕ 02-08-2026

ਮਾਨਸਾ, 2 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)- ‘ਹਰ ਬੂਥ ਕਾਂਗਰਸ ਮਜ਼ਬੂਤ’ ਪ੍ਰੋਗਰਾਮ ਦੌਰਾਨ ਇੱਥੇ ਗੋਲਡਨ ਪਾਮ ਰਿਜ਼ਾਰਟ ਵਿਖੇ ਸਥਿਤੀ ਉਦੋਂ ਗੰਭੀਰ ਹੋ ਗਈ ਜਦੋਂ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਭਾਸ਼ਣ ਦੇਣਾ ਸ਼ੁਰੂ ਕੀਤਾ ਤਾਂ ਕੁੱਝ ਨੌਜਵਾਨਾਂ ਨੇ ਪਹਿਲਾਂ ਰਾਜਾ ਵੜਿੰਗ ਮੁਰਦਾਬਾਦ ਦੇ ਨਾਅਰੇ ਲਗਾ ਦਿੱਤੇ ਅਤੇ ਫਿਰ ਸਟੇਜ ਦੇ ਦੋਵੇਂ ਪਾਸੇ ਤੋਂ 2 ਦਰਜਨ ਦੇ ਕਰੀਬ ਨੌਜਵਾਨਾਂ ਨੇ ਚਰਨਜੀਤ ਸਿੰਘ ਚੰਨੀ ਜ਼ਿੰਦਾਬਾਦ-ਜ਼ਿੰਦਾਬਾਦ ਸ਼ੁਰੂ ਕਰ ਦਿੱਤੀ।

ਕੁਝ ਸਮਾਂ ਤਾਂ ਰਾਜਾ ਵੜਿੰਗ ਬੋਲੇ ਅਤੇ ਫਿਰ ਉਨ੍ਹਾਂ ਨੇ ਵੀ ਕਾਂਗਰਸ ਪਾਰਟੀ ਦੇ ਨਾਲ ਹੀ ਹਾਈਕਮਾਨ ਦੇ ਮੁੱਖ ਆਗੂਆਂ ਦੇ ਨਾਂਅ ਲੈ ਕੇ ਕੁਝ ਨਾਅਰੇ ਲਗਾਏ ਅਤੇ ਜਦੋਂ ਫਿਰ ਵੀ ਚੰਨੀ-ਚੰਨੀ ਹੁੰਦੀ ਰਹੀ ਤਾਂ ਵੜਿੰਗ ਨੇ ਖ਼ੁਦ ਚੰਨੀ-ਜ਼ਿੰਦਾਬਾਦ ਦੇ ਨਾਅਰੇ ਲਗਾਏ। ਸੰਬੋਧਨ ਕਰਦਿਆਂ ਰਾਜਾ ਵੜਿੰਗ ਨੇ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਵਲੋਂ ਇਕ ਨੀਤੀ ਤਹਿਤ ਕਾਂਗਰਸ ਪਾਰਟੀ ਦੇ ਪ੍ਰੋਗਰਾਮਾਂ ’ਚ ਖ਼ਲਲ ਪਵਾਏ ਜਾ ਰਹੇ ਹਨ।

ਉਨ੍ਹਾਂ ਸਪਸ਼ਟ ਕੀਤਾ ਕਿ ਪੰਜਾਬ ’ਚ ਕਾਂਗਰਸ ਪਾਰਟੀ ਵਲੋਂ ਕਿਸੇ ਵੀ ਹਲਕੇ ਦਾ ਕੋਈ ਇੰਚਾਰਜ ਨਹੀਂ ਲਗਾਇਆ ਹੋਇਆ ਹੈ। ਵੜਿੰਗ ਨੇ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਨਹੀਂ ਹਾਰੀ ਸਗੋਂ ਉਹ ਲੀਡਰ ਹਾਰੇ ਸਨ, ਜਿਨ੍ਹਾਂ ਨੇ ਸਿਆਸਤ ਦਾ ਸੁੱਖ ਤਾਂ ਜ਼ਰੂਰ ਹੰਢਾਇਆ ਪਰ ਆਮ ਲੋਕਾਂ ਤੋਂ ਦੂਰੀ ਬਣਾਈ ਰੱਖੀ। ਪੰਜਾਬ ਮਾਮਲਿਆਂ ਦੇ ਇੰਚਾਰਜ ਤੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਤੇ ਪੰਜਾਬ ਦੀ ਆਪ ਸਰਕਾਰ ਕਾਂਗਰਸ ਪਾਰਟੀ ਨੂੰ ਕਮਜ਼ੋਰ ਕਰਨ ’ਤੇ ਲੱਗੀਆਂ ਹੋਈਆਂ ਹਨ ਪਰ ਉਨ੍ਹਾਂ ਦੇ ਨਾਪਾਕ ਇਰਾਦਿਆਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ।

Ad Position 22
No active advertisement
ਪਿਛਲੀ ਖ਼ਬਰ ਭੁਪੇਸ਼ ਬਘੇਲ ਤੇ ਰਾਜਾ ਵੜਿੰਗ ਦੇ ਦੌਰੇ ਤੋਂ ਪਹਿਲਾਂ ਸ੍ਰੀ ਮੁਕਤਸਰ ਸਾਹਿਬ ਵਿਚ ਲੱਗੇ ਰਾਜਾ-ਬਘੇਲ ਹਟਾਓ ਕਾਂਗਰਸ ਬਚਾਓ ਸ... ਅਗਲੀ ਖ਼ਬਰ ਪਾਰਟੀ ਦੀਆਂ ਟਿਕਟਾਂ ਹਲਕਿਆਂ ’ਚ ਕੰਮ ਕਰਨ ਵਾਲੇ ਨੌਜਵਾਨਾਂ ਨੂੰ ਦਿੱਤੀਆਂ ਜਾਣਗੀਆਂ- ਰਾਜਾ ਵੜਿੰਗ
Ad Position 24
No active advertisement