03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਅਲੀਪੁਰ ਉਦਯੋਗਿਕ ਖੇਤਰ ਵਿਚਲੀ ਇਕ ਫੈਕਟਰੀ ’ ਚ ਲੱਗੀ ਭਿਆਨਕ ਅੱਗ ਕੈਮੀਕਲ ਕਾਰਨ ਹੋਏ ਧਮਾਕਿਆਂ ਨਾਲ ਇਲਾਕੇ ’ਚ ਫੈਲੀ ਦਹਿਸ਼ਤ

ਪੰਚਕੂਲਾ, 2 ਸਤੰਬਰ (ਕਪਿਲ)-ਜ਼ਿਲ੍ਹਾ ਪੰਚਕੂਲਾ ਅਧੀਨ ਪੈਂਦੇ ਬਰਵਾਲਾ ਦੇ ਅਲੀਪੁਰ ਉਦਯੋਗਿਕ ਖੇਤਰ ਵਿਚਲੀ ਇਕ ਫੈਕਟਰੀ ‘ਚ ਅੱਜ ਭਿਆਨਕ ਅੱਗ ਲੱਗਣ ਕਾਰਨ ਹੜਕੰਪ ਮਚ ਗਿਆ। ਅੱਗ ਇੰਨੀ ਭਿਆਨਕ ਸੀ ਕਿ ਫੈਕਟਰੀ ਅੰਦਰੋਂ ਨਿਕਲਣ ਵਾਲੇ ਧੂੰਏਂ ਦੇ ਗੁਬਾਰਾਂ ਨੇ ਅਸਮਾਨ ਨੂੰ ਵੀ ਕਾਲਾ ਕਰ ਦਿੱਤਾ।

Ad Position 21
repet_subhas-goyals [Copy P29]
ਬਰਵਾਲਾ ਦੇ ਅਲੀਪੁਰ ਉਦਯੋਗਿਕ ਖੇਤਰ ਵਿਚਲੀ ਇਕ ਫੈਕਟਰੀ ‘ਚ ਅੱਗ ਲੱਗਣ ਕਾਰਨ ਧੂੰਏਂ ਦੇ ਉੱਡ ਰਹੇ ਗੁਬਾਰ। ਤਸਵੀਰ : ਕਪਿਲ 03-09-2026
ਪੰਚਕੂਲਾ, 2 ਸਤੰਬਰ (ਕਪਿਲ)-ਜ਼ਿਲ੍ਹਾ ਪੰਚਕੂਲਾ ਅਧੀਨ ਪੈਂਦੇ ਬਰਵਾਲਾ ਦੇ ਅਲੀਪੁਰ ਉਦਯੋਗਿਕ ਖੇਤਰ ਵਿਚਲੀ ਇਕ ਫੈਕਟਰੀ ‘ਚ ਅੱਜ ਭਿਆਨਕ ਅੱਗ ਲੱਗਣ ਕਾਰਨ ਹੜਕੰਪ ਮਚ ਗਿਆ। ਅੱਗ ਇੰਨੀ ਭਿਆਨਕ ਸੀ ਕਿ ਫੈਕਟਰੀ ਅੰਦਰੋਂ ਨਿਕਲਣ ਵਾਲੇ ਧੂੰਏਂ ਦੇ ਗੁਬਾਰਾਂ ਨੇ ਅਸਮਾਨ ਨੂੰ ਵੀ ਕਾਲਾ ਕਰ ਦਿੱਤਾ। ਅੱਗ ਕਾਰਨ ਫੈਕਟਰੀ ਅੰਦਰ ਪਏ ਕੈਮੀਕਲ ‘ਚ ਧਮਾਕੇ ਹੋਣ ਕਾਰਨ ਆਸ-ਪਾਸ ਦੇ ਇਲਾਕੇ ‘ਚ ਵੀ ਦਹਿਸ਼ਤ ਦਾ ਮਾਹੌਲ ਬਣ ਗਿਆ। ਹਾਸਿਲ ਜਾਣਕਾਰੀ ਮੁਤਾਬਿਕ ਅੱਗ ਇੰਡੀਆ ਸਰਕਟ ਪ੍ਰਾ. ਲਿ. ਦੇ ਪਲਾਟ ਨੰਬਰ 1 ਅਤੇ 2 ‘ਚ ਲੱਗੀ। ਫੈਕਟਰੀ ‘ਚ ਕੈਮੀਕਲ ਨਾਲ ਸੰਬੰਧਿਤ ਸਮੱਗਰੀ ਮੌਜੂਦ ਹੋਣ ਕਾਰਨ ਅੱਗ ‘ਤੇ ਕਾਬੂ ਪਾਉਣਾ ਫਾਇਰ ਬ੍ਰਿਗੇਡ ਦੀਆਂ ਟੀਮਾਂ ਲਈ ਚੁਣੌਤੀਪੂਰਨ ਰਿਹਾ। ਸੂਚਨਾ ਮਿਲਦੇ ਹੀ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਅਤੇ ਰਾਹਤ ਕਾਰਜਾਂ ‘ਚ ਜੁਟ ਗਈਆਂ। ਅੱਗ ‘ਤੇ ਕਾਬੂ ਪਾਉਣ ਲਈ ਨੇੜਲੇ ਖੇਤਰਾਂ ਤੋਂ ਵੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਸੱਦੀਆਂ ਗਈਆਂ। ਫਾਇਰ ਬ੍ਰਿਗੇਡ ਦੇ ਕਰਮਚਾਰੀ ਲਗਾਤਾਰ ਅੱਗ ਬੁਝਾਉਣ ਦੇ ਕਾਰਜ ‘ਚ ਜੁਟੇ ਰਹੇ। ਸੂਚਨਾ ਮਿਲਣ ‘ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵੀ ਮੌਕੇ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਇਸੇ ਦੌਰਾਨ ਮੌਕੇ ‘ਤੇ ਪਹੁੰਚੀ ਐੱਸ. ਡੀ. ਐੱਮ. ਮੰਨਤ ਰਾਣਾ ਨੇ ਦੱਸਿਆ ਕਿ ਅੱਗ ‘ਤੇ ਕਰੀਬ 90 ਫ਼ੀਸਦੀ ਤੱਕ ਕਾਬੂ ਪਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅੱਗ ਹੁਣ ਅੰਤਿਮ ਪੜਾਅ ‘ਚ ਹੈ ਅਤੇ ਜਲਦ ਹੀ ਇਸ ਨੂੰ ਪੂਰੀ ਤਰ੍ਹਾਂ ਕੰਟਰੋਲ ਕਰ ਲਿਆ ਜਾਵੇਗਾ। ਐੱਸ. ਡੀ. ਐੱਮ. ਨੇ ਦੱਸਿਆ ਕਿ ਫ਼ਿਲਹਾਲ ਹਾਦਸੇ ‘ਚ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਅੱਗ ਪੂਰੀ ਤਰ੍ਹਾਂ ਬੁਝਣ ਤੋਂ ਬਾਅਦ ਹੀ ਫੈਕਟਰੀ ਅੰਦਰ ਹੋਏ ਮਾਲੀ ਨੁਕਸਾਨ ਦਾ ਅੰਦਾਜ਼ਾ ਲਗਾਇਆ ਜਾ ਸਕੇਗਾ। ਪ੍ਰਸ਼ਾਸਨ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ‘ਤੇ ਮੌਜੂਦ ਰਹੀਆਂ, ਜੋ ਕਿ ਸਥਿਤੀ ‘ਤੇ ਲਗਾਤਾਰ ਨਜ਼ਰ ਰੱਖ ਰਹੀਆਂ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਨੇ ਐਲਐਲ.ਬੀ ਮਾਈਗ੍ਰੇਸ਼ਨ ਐਂਟਰੈਂਸ ਟੈਸਟ ਕਰਵਾਉਣ ਦਾ ਐਲਾਨ ਅਗਲੀ ਖ਼ਬਰ ਪੰਜਾਬ ਦੇ ਉੱਤਰੀ ਸਰਹੱਦੀ ਜ਼ਿਲ੍ਹਿਆਂ ’ ਚ 5 ਸਤੰਬਰ ਤੱਕ ਭਾਰੀ ਮੀਂਹ ਪੈਣ ਸੰਬੰਧੀ ਯੈਲੋ ਅਲਰਟ
Ad Position 24