03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਚੰਡੀਗੜ੍ਹ ਯੂ . ਟੀ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦਾ ਹੋਇਆ ਡੈਲੀਗੇਟ ਇਜਲਾਸ

ਚੰਡੀਗੜ੍ਹ, 2 ਸਤੰਬਰ (ਅਜਾਇਬ ਸਿੰਘ ਔਜਲਾ)-ਚੰਡੀਗੜ੍ਹ ਯੂ. ਟੀ ਸੁਬਾਰਡੀਨੇਟ ਸਰਵਿਸਜ ਫੈਡਰੇਸ਼ਨ ਦਾ ਡੈਲੀਗੇਟ ਚੋਣ ਇਜਲਾਸ ਸਤਸੰਗ ਭਵਨ ਸੈਕਟਰ 26 ਵਿਖੇ ਰਣਜੀਤ ਸਿੰਘ ਹੰਸ ਦੀ ਪ੍ਰਧਾਨਗੀ ਹੇਠ ਹੋਇਆ।

Ad Position 21
repet_subhas-goyals [Copy P29]
ਅਜੀਤ ਡੈਸਕ 03-09-2026
ਚੰਡੀਗੜ੍ਹ, 2 ਸਤੰਬਰ (ਅਜਾਇਬ ਸਿੰਘ ਔਜਲਾ)-ਚੰਡੀਗੜ੍ਹ ਯੂ.ਟੀ ਸੁਬਾਰਡੀਨੇਟ ਸਰਵਿਸਜ ਫੈਡਰੇਸ਼ਨ ਦਾ ਡੈਲੀਗੇਟ ਚੋਣ ਇਜਲਾਸ ਸਤਸੰਗ ਭਵਨ ਸੈਕਟਰ 26 ਵਿਖੇ ਰਣਜੀਤ ਸਿੰਘ ਹੰਸ ਦੀ ਪ੍ਰਧਾਨਗੀ ਹੇਠ ਹੋਇਆ। ਯੂ.ਟੀ ਅਤੇ ਐਮ.ਸੀ ਮੁਲਾਜ਼ਮਾਂ ਦਾ ਕੇਂਦਰੀ ਸੰਗਠਨ 1966 ਜਦੋਂ ਤੋਂ ਯੂ.ਟੀ ਬਣੀ ਹੈ ਬਾਖ਼ੂਬੀ ਕੰਮ ਕਰਦਾ ਆ ਰਿਹਾ ਹੈ। ਪ੍ਰਧਾਨਗੀ ਕਰਦੇ ਹੋਏ ਹਾਊਸ ਤੋਂ ਹੱਥ ਖੜੇ ਕਰਕੇ ਚੋਣ ਸਬੰਧੀ ਪ੍ਰਵਾਨਗੀ ਲਈ ਉਸ ਉਪਰੰਤ ਮੁੱਖ ਅਹੁਦੇਦਾਰਾਂ ਦੇ ਨਾਂ ਹਾਊਸ ਦੇ ਸਾਹਮਣੇ ਪੇਸ਼ ਕੀਤੇ ਜਿਨ੍ਹਾਂ ਵਿਚ ਸਭ ਤੋਂ ਪਹਿਲਾਂ ਮੁੱਖ ਸਰਪ੍ਰਸਤ ਰਘਬੀਰ ਸਿੰਘ ਸੰਧੂ ਦਾ ਨਾਂ ਅਨਾਊਸ ਕੀਤਾ ਜਿਸ ਉਪਰੰਤ ਹਾਊਸ ਨੇ ਉਨ੍ਹਾਂ ਦੀ ਤੰਦਰੁਸਤੀ ਦੀ ਕਾਮਨਾ ਕੀਤੀ ਉਨ੍ਹਾਂ ਦੀਆਂ ਫੈਡਰੇਸ਼ਨ ਵਿੱਚ ਮੁੱਖ ਸੇਵਾਦਾਰ ਦੇ ਤੌਰ ਤੇ ਕੀਤੀਆਂ ਘਾਲਣਾਵਾਂ ਨੂੰ ਯਾਦ ਕੀਤਾ ਤੇ ਉਨ੍ਹਾਂ ਦੀ ਸ਼ਲਾਘਾ ਕੀਤੀ। ਉਪਰੰਤ ਰਜਿੰਦਰ ਕੁਮਾਰ ਜਰਨਲ ਸਕੱਤਰ ਨੇ ਰਣਜੀਤ ਸਿੰਘ ਹੰਸ ਦਾ ਸਰਪ੍ਰਸਤ ਤੌਰ ਤੇ ਨਾ ਅਨਾਊਸ ਕੀਤਾ। ਇਸੇ ਦੌਰਾਨ ਖ਼ੁਸ਼ਹਾਲੀ ਰਾਮ ਸ਼ਰਮਾ ਕਾਨੂੰਨੀ ਸਲਾਹਕਾਰ, ਰਜਿੰਦਰ ਕੁਮਾਰ ਕਾਨੂੰਨੀ ਸਲਾਹਕਾਰ, ਚਰਨਜੀਤ ਸਿੰਘ ਢੀਂਡਸਾ, ਚੇਅਰਮੈਨ ਭਾਗ ਸਿੰਘ ਕੈਰੋਂ ਉਪ ਚੇਅਰਮੈਨ ਅਤੇ ਪ੍ਰੈਸ ਸਕੱਤਰ ਸਵਰਨ ਸਿੰਘ ਕੰਬੋਜ ਸਲਾਹਕਾਰ (ਓਮ ਪ੍ਰਕਾਸ਼ ਸਰਪੰਚ ਸੀ ਟੀ ਯੂ ਮਹਿਕਮੇ ਤੋਂ ਪ੍ਰਧਾਨ ਰਣਵੀਰ ਰਾਣਾ ਜਨਰਲ ਸਕੱਤਰ ਸਿੱਖਿਆ ਵਿਭਾਗ) ਤੋਂ ਨੀਲਮ ਗੁਪਤਾ ਆਦਿ ਦੇ ਨਾਮ ਵੱਖ-ਵੱਖ ਅਹੁਦਿਆਂ ਲਈ ਐਲਾਨੇ ਗਏ। ਇਸ ਮੌਕੇ ’ਤੇ ਦਿਵਾਕਰ ਤਿਵਾੜੀ, ਰਣਜੀਤ ਪਾਲ ,ਇੰਦਰਪ੍ਰੀਤ ਸਿੰਘ ਲਾਂਬਾ, ਕਮਲਜੀਤ ਸਿੰਘ ਸੰਧੂ, ਧਰਮਿੰਦਰ ਸਿੰਘ ਰਾਹੀ, ਨਵਜੋਤ ਸਿੰਘ, ਕ੍ਰਿਸ਼ਨ ਕੁਮਾਰ ਚੱਡਾ, ਕਮਲਜੀਤ ਸਿੰਘ ਸੈਣੀ, ਬਲਜੀਤ ਸਿੰਘ ਸੀਨੀਅਰ ਉਪ ਪ੍ਰਧਾਨ ਗੁਰਮੇਲ ਸਿੰਘ, ਗੁਰਨਾਮ ਸਿੰਘ, ਸਵੇਤਾ, ਹਰਪਾਲ ਸਿੰਘ ਬਲ, ਸਤ ਪ੍ਰਕਾਸ਼ ਸ਼ਰਮਾ, ਡਾ. ਕਮਲੇਸ਼ ਇੰਦਰ ਸਿੰਘ, ਡਾ. ਜਤਿੰਦਰ ਕੁਮਾਰ, ਸੰਤੋਸ਼ ਧੁਲ, ਜਸਵੀਰ ਸਿੰਘ ਆਦਿ ਸ਼ਾਮਿਲ ਹੋਏ।
Ad Position 22
No active advertisement
ਪਿਛਲੀ ਖ਼ਬਰ ਬੀ.ਸੀ. ਸਰਟੀਫਿਕੇਟਾਂ ਸੰਬੰਧੀ ਭਰਮ ਦੂਰ ਕਰਨ ਲਈ ਸਰਕਾਰ ਦਾ ਵੱਡਾ ਕਦਮ, ਸੂਬਾ ਪੱਧਰੀ ਮੁਹਿੰਮ ਦਾ ਐਲਾਨ ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਨੇ ਐਲਐਲ.ਬੀ ਮਾਈਗ੍ਰੇਸ਼ਨ ਐਂਟਰੈਂਸ ਟੈਸਟ ਕਰਵਾਉਣ ਦਾ ਐਲਾਨ
Ad Position 24