03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਪ੍ਰਸ਼ਾਸਕ ਦੀ ਸਲਾਹਕਾਰ ਪ੍ਰੀਸ਼ਦ ਦੀ ਸਿੱਖਿਆ ਬਾਰੇ ਸਥਾਈ ਕਮੇਟੀ ਨੇ ਚੰਗੀ ਸਿੱਖਿਆ ਸੰਬੰਧੀ ਕੀਤੀਆਂ ਵਿਚਾਰਾਂ

ਚੰਡੀਗੜ੍ਹ, 2 ਸਤੰਬਰ (ਸੁਖਵਿੰਦਰ ਸਿੰਘ ਸ਼ਾਨ) - ਕੇਂਦਰੀ ਸਾਸ਼ਤ ਪ੍ਰਦੇਸ਼ ਚੰਡੀਗੜ੍ਹ ਵਿਚ ਸਿੱਖਿਆ ਨਾਲ ਜੁੜੇ ਵੱਖ ਵੱਖ ਮੁੱਦਿਆਂ ਸੰਬੰਧੀ ਅੱਜ ਪ੍ਰਸ਼ਾਸਕ ਦੀ ਸਲਾਹਕਾਰ ਪ੍ਰੀਸ਼ਦ ਦੀ ਸਿੱਖਿਆ ਬਾਰੇ ਸਥਾਈ ਕਮੇਟੀ ਦੀ ਵਿਸ਼ੇਸ਼ ਬੈਠਕ ਯੂ. ਟੀ ਗੈਸਟ ਹਾਊਸ ਸੈਕਟਰ-6 ਵਿਖੇ ਹੋਈ, ਜਿਸ ਦੀ ਪ੍ਰਧਾਨਗੀ ਜਤਿੰਦਰ ਪਾਲ ਮਲਹੋਤਰਾ ਵਲੋਂ ਕੀਤੀ ਗਈ।

Ad Position 21
repet_subhas-goyals [Copy P29]
ਅਜੀਤ ਡੈਸਕ 03-09-2026
ਚੰਡੀਗੜ੍ਹ, 2 ਸਤੰਬਰ (ਸੁਖਵਿੰਦਰ ਸਿੰਘ ਸ਼ਾਨ) - ਕੇਂਦਰੀ ਸਾਸ਼ਤ ਪ੍ਰਦੇਸ਼ ਚੰਡੀਗੜ੍ਹ ਵਿਚ ਸਿੱਖਿਆ ਨਾਲ ਜੁੜੇ ਵੱਖ ਵੱਖ ਮੁੱਦਿਆਂ ਸੰਬੰਧੀ ਅੱਜ ਪ੍ਰਸ਼ਾਸਕ ਦੀ ਸਲਾਹਕਾਰ ਪ੍ਰੀਸ਼ਦ ਦੀ ਸਿੱਖਿਆ ਬਾਰੇ ਸਥਾਈ ਕਮੇਟੀ ਦੀ ਵਿਸ਼ੇਸ਼ ਬੈਠਕ ਯੂ.ਟੀ ਗੈਸਟ ਹਾਊਸ ਸੈਕਟਰ-6 ਵਿਖੇ ਹੋਈ, ਜਿਸ ਦੀ ਪ੍ਰਧਾਨਗੀ ਜਤਿੰਦਰ ਪਾਲ ਮਲਹੋਤਰਾ ਵਲੋਂ ਕੀਤੀ ਗਈ। ਇਸ ਉਚ ਪੱਧਰੀ ਬੈਠਕ ਵਿਚ ਚੰਡੀਗੜ੍ਹ ਦੀ ਸਾਬਕਾ ਮੇਅਰ ਹਰਪ੍ਰੀਤ ਕੌਰ ਬਬਲਾ, ਪ੍ਰੈਸ ਕਲੱਬ ਦੇ ਪ੍ਰਧਾਨ ਸੌਰਭ ਦੁੱਗਲ, ਉਘੇ ਕਾਰੋਬਾਰੀ ਚਰਨਜੀਤ ਸਿੰਘ, ਲਘੂ ਉਦਯੋਗ ਭਾਰਤੀ ਦੇ ਪ੍ਰਧਾਨ ਅਵੀ ਭਸੀਨ, ਉਚ ਸਿੱਖਿਆ ਵਿਭਾਗ ਦੀ ਡਾਇਰੈਕਟਰ ਡਾ. ਪਾਲਿਕਾ ਅਰੋੜਾ (ਪੀ.ਸੀ.ਐਸ) ਆਦਿ ਸਮੇਤ ਉੱਚ ਸਿੱਖਿਆ ਅਤੇ ਸਕੂਲ ਸਿੱਖਿਆ ਵਿਭਾਗਾਂ ਦੇ ਹੋਰ ਅਧਿਕਾਰੀ ਸ਼ਾਮਲ ਹੋਏ। ਸਥਾਈ ਕਮੇਟੀ ਦੀ ਬੈਠਕ ਦੌਰਾਨ ਉੱਚ ਸਿੱਖਿਆ ਦੀ ਡਾਇਰੈਕਟਰ ਡਾ. ਪਾਲਿਕਾ ਅਰੋੜਾ ਨੇ ਸਿੱਖਿਆ ਵਿਭਾਗ ਦੀਆਂ ਮੁੱਖ ਪ੍ਰਾਪਤੀਆਂ ਬਾਰੇ ਇਕ ਸੰਖੇਪ ਜਾਣਕਾਰੀ ਕਮੇਟੀ ਮੈਂਬਰਾਂ ਨਾਲ ਸਾਂਝੀ ਕੀਤੀ। ਮੈਂਬਰਾਂ ਨੇ ਸਿੱਖਿਆ ਨਾਲ ਸੰਬੰਧਿਤ ਸਕੂਲੀ, ਦਫ਼ਤਰੀ ਅਤੇ ਪ੍ਰਬੰਧਕੀ ਮੁੱਦਿਆਂ ’ਤੇ ਚਰਚਾ ਕੀਤੀ। ਉਪਰੰਤ ਕਮੇਟੀ ਨੇ ਕਰਮਚਾਰੀਆਂ ਦੇ ਕਰੀਅਰ ਵਿੱਚ ਬੇਲੋੜੀਆਂ ਰੁਕਾਵਟਾਂ ਤੋਂ ਬਚਣ, ਤਰੱਕੀ ਕੋਟੇ ਤਹਿਤ ਖ਼ਾਲੀ ਅਧਿਆਪਨ ਅਸਾਮੀਆਂ ਨੂੰ ਨਿਯਮਤ ਤੌਰ ’ਤੇ ਭਰਨ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ। ਕਮੇਟੀ ਨੇ ਸਰਕਾਰੀ ਸਰੋਤਾਂ ਦੀ ਬਿਹਤਰ ਵਰਤੋਂ ਅਤੇ ਬੇਲੋੜੇ ਖ਼ਰਚਿਆਂ ਨੂੰ ਘਟਾਉਣ ਦਾ ਮਾਮਲਾ ਵਿਚਾਰਿਆ। ਕਮੇਟੀ ਦਾ ਕਹਿਣਾ ਹੈ ਕਿ ਸਰਕਾਰ ਵਿਦਿਆਰਥੀਆਂ ਨੂੰ ਮੁਫ਼ਤ ਪਾਠ-ਪੁਸਤਕਾਂ ਪ੍ਰਦਾਨ ਕਰਦੀ ਹੈ ਅਤੇ ਪਾਠਕ੍ਰਮ ਹਰ ਸਾਲ ਨਹੀਂ ਬਦਲਦਾ, ਇਸ ਲਈ ਵਿਦਿਆਰਥੀਆਂ ਨੂੰ ਅਕਾਦਮਿਕ ਸੈਸ਼ਨ ਪੂਰਾ ਹੋਣ ਤੋਂ ਬਾਅਦ ਚੰਗੀ ਹਾਲਤ ਵਿਚ ਕਿਤਾਬਾਂ ਵਾਪਸ ਕਰਨ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ। ਕਮੇਟੀ ਨੇ ਸੁਝਾਅ ਦਿੱਤਾ ਕਿ ਵਿਦਿਆਰਥੀਆਂ ਦੇ ਨਵੇਂ ਬੈਚ ਵਿਚ ਪੁਰਾਣੀਆਂ ਕਿਤਾਬਾਂ ਮੁੜ ਵਰਤੋਂ ਕਰਨੀ ਚਾਹੀਦੀ ਹੈ, ਜਿਸ ਨਾਲ ਸਰਕਾਰੀ ਖਰਚਾ ਘਟੇਗਾ। ਬੈਠਕ ਵਿੱਚ ਇਹ ਵੀ ਚਰਚਾ ਕੀਤੀ ਗਈ ਕਿ ਜਿੱਥੇ ਸੰਭਵ ਹੋਵੇ ਅਤੇ ਢੁਕਵੀਆਂ ਸਹੂਲਤਾਂ ਅਤੇ ਸੁਰੱਖਿਆ ਮਾਪਦੰਡਾਂ ਹੋਣ ਉੱਥੇ ਵੀ ਵਿਦਿਆਰਥੀਆਂ ਨੂੰ ਖੇਡ ਮੈਦਾਨ ਇੱਕ ਨਿਸ਼ਚਿਤ ਸਮੇਂ ਲਈ ਉਪਲਬਧ ਕਰਵਾਏ ਜਾਣ, ਤਾਂ ਜੋ ਵਿਦਿਆਰਥੀ ਖੇਡਾਂ ਅਤੇ ਸਰੀਰਕ ਗਤੀਵਿਧੀਆਂ ਵਿੱਚ ਹਿੱਸਾ ਲੈ ਕੇ ਤੰਦਰੁਸਤੀ ਅਤੇ ਸਿਹਤਮੰਦ ਜੀਵਨ ਜੀ ਸਕਣ। ਕਮੇਟੀ ਦੇ ਚੇਅਰਮੈਨ ਜਤਿੰਦਰਪਾਲ ਮਲਹੋਤਰਾ ਨੇ ਨਿਰਮਾਣ ਅਤੇ ਹੋਰ ਵਿਕਾਸ ਪ੍ਰੋਜੈਕਟਾਂ ਨੂੰ ਸਮੇਂ ਸਿਰ ਪੂਰਾ ਕਰਨ ਨੂੰ ਯਕੀਨੀ ਬਣਾਉਣ ਲਈ ਸੁਝਾਅ ਦਿੱਤਾ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਅਤੇ ਇੰਜੀਨੀਅਰਿੰਗ ਵਿਭਾਗ ਦੀਆਂ ਸਿਵਲ, ਜਨ ਸਿਹਤ ਅਤੇ ਇਲੈਕਟ੍ਰੀਕਲ ਸ਼ਾਖਾਵਾਂ ਦੇ ਪ੍ਰਤੀਨਿਧੀਆਂ ਦੀ ਇੱਕ ਤਾਲਮੇਲ ਕਮੇਟੀ ਬਣਾਉਣੀ ਚਾਹੀਦੀ ਹੈ। ਸ੍ਰੀ ਮਲਹੋਤਰਾ ਨੇ ਦੱਸਿਆ ਕਿ ਬੈਠਕ ਵਿੱਚ ਤੈਅ ਕੀਤੇ ਗਏ ਨੁਕਤਿਆਂ ’ਤੇ ਕੀਤੀ ਗਈ ਕਾਰਵਾਈ ਦੀ ਸਮੀਖਿਆ ਕਰਨ ਲਈ ਅਗਲੀ ਮੀਟਿੰਗ 20 ਦਿਨਾਂ ਵਿੱਚ ਹੋਵੇਗੀ।
Ad Position 22
No active advertisement
ਪਿਛਲੀ ਖ਼ਬਰ ‘ ਗੈਂਗਸਟਰਾਂ ’ ਤੇ ਵਾਰ ’ ਦਾ 225 ਵਾਂ ਦਿਨ : ਪੰਜਾਬ ਪੁਲਿਸ ਵਲੋਂ 567 ਥਾਈਂ ਛਾਪੇਮਾਰੀ , 185 ਕਾਬੂ ਅਗਲੀ ਖ਼ਬਰ ਦੋਹਤਾ- ਦੋਹਤੀ ਦੇ ਦਾਖ਼ਲੇ ਦੇ ਨਾਂਅ ’ਤੇ ਨਾਨੇ ਤੋਂ ਲਏ 4 ਲੱਖ ਰੁ., 33 ਲੱਖ ਦੀ ਇਨੋਵਾ ਵੀ ਆਪਣੇ ਨਾਂਅ ਕਰਵਾਈ ਸਕੂਲ ’ਚ...
Ad Position 24