02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਪਿੰਡ ਤੀੜਾ ਵਿਖੇ ਹੋਏ ਇਕੱਠ ’ ਚ ਝੂਠੇ ਦਮਗਜੇ ਮਾਰ ਗਏ ਮੁੱਖ ਮੰਤਰੀ - ਕੰਗ ਕਿਹਾ, ਵਿਕਾਸ ਕਾਰਜਾਂ ਲਈ ਹਲਕਾ ਖਰੜ ਨੂੰ ਫੁੱਟੀ ਕੌਡੀ ਨਹੀਂ ਦਿੱਤੀ

ਮੁੱਲਾਂਪੁਰ ਗਰੀਬਦਾਸ, 2 ਸਤੰਬਰ (ਦਿਲਬਰ ਸਿੰਘ ਖੈਰਪੁਰ)-ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਕਿਹਾ ਕਿ ਬੀਤੇ ਕੱਲ੍ਹ ਪਿੰਡ ਤੀੜਾ (ਨਿਊ ਚੰਡੀਗੜ੍ਹ) ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੇ ਲੋਕ ਮਿਲਣੀ ਪ੍ਰੋਗਰਾਮ ਦੌਰਾਨ ਇਕੱਠ ਕਰਨ ਲਈ ਸ਼ਰ੍ਹੇਆਮ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕੀਤੀ ਗਈ। ਉਨ੍ਹਾਂ ਕਿਹਾ ਕਿ ਮਾਲ ਅਤੇ ਪੰਚਾਇਤੀ ਰਾਜ ਵਿਭਾਗ ਨੂੰ ਪ੍ਰਸ਼ਾਸਨ ਵਲੋਂ ਹਰ ਪੱਧਰ ‘ਤੇ ਪਿੰਡ ਤੀੜਾ ਵਿਖੇ ਮੁੱਖ ਮੰਤਰੀ ਦੀ ਮੀਟਿੰਗ ‘ਚ ਲੋਕਾਂ ਨੂੰ ਪਹੁੰਚਾਉਣ ਦੀਆਂ ਹਦਾਇਤਾਂ ਕੀਤੀਆਂ ਗਈਆਂ ਸਨ।

Ad Position 21
repet_subhas-goyals [Copy P29]
ਅਜੀਤ ਡੈਸਕ 03-09-2026
ਮੁੱਲਾਂਪੁਰ ਗਰੀਬਦਾਸ, 2 ਸਤੰਬਰ (ਦਿਲਬਰ ਸਿੰਘ ਖੈਰਪੁਰ)-ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਕਿਹਾ ਕਿ ਬੀਤੇ ਕੱਲ੍ਹ ਪਿੰਡ ਤੀੜਾ (ਨਿਊ ਚੰਡੀਗੜ੍ਹ) ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੇ ਲੋਕ ਮਿਲਣੀ ਪ੍ਰੋਗਰਾਮ ਦੌਰਾਨ ਇਕੱਠ ਕਰਨ ਲਈ ਸ਼ਰ੍ਹੇਆਮ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕੀਤੀ ਗਈ। ਉਨ੍ਹਾਂ ਕਿਹਾ ਕਿ ਮਾਲ ਅਤੇ ਪੰਚਾਇਤੀ ਰਾਜ ਵਿਭਾਗ ਨੂੰ ਪ੍ਰਸ਼ਾਸਨ ਵਲੋਂ ਹਰ ਪੱਧਰ ‘ਤੇ ਪਿੰਡ ਤੀੜਾ ਵਿਖੇ ਮੁੱਖ ਮੰਤਰੀ ਦੀ ਮੀਟਿੰਗ ‘ਚ ਲੋਕਾਂ ਨੂੰ ਪਹੁੰਚਾਉਣ ਦੀਆਂ ਹਦਾਇਤਾਂ ਕੀਤੀਆਂ ਗਈਆਂ ਸਨ। ਕੰਗ ਨੇ ਕਿਹਾ ਕਿ ਕਿੰਨੀ ਹਾਸੋਹੀਣੀ ਗੱਲ ਹੈ ਕਿ ਸਰਕਾਰ ਵਲੋਂ ਲੋਕ ਮਿਲਣੀ ਨੂੰ ਕਾਮਯਾਬ ਕਰਨ ਲਈ ਪੱਬਾਂ ਭਾਰ ਹੋਣ ਦੇ ਬਾਵਜੂਦ ਵੀ ਵਿਧਾਨ ਸਭਾ ਹਲਕਾ ਖਰੜ ਦੀ ਨਾਮਾਤਰ ਜਨਤਾ ਹੀ ਪ੍ਰੋਗਰਾਮ ‘ਚ ਪਹੁੰਚੀ। ਇਸ ਤੋਂ ਇਲਾਵਾ ਚੰਡੀਗੜ੍ਹ, ਮੁਹਾਲੀ, ਰੋਪੜ ਤੇ ਚਮਕੌਰ ਸਾਹਿਬ ਆਦਿ ਹਲਕਿਆਂ ਤੋਂ ਵੱਡੀ ਗਿਣਤੀ ‘ਚ ਬੱਸਾਂ ਭਰ-ਭਰ ਕੇ ਇਥੇ ਲਿਆਂਦੀਆਂ ਗਈਆਂ। ਉਨ੍ਹਾਂ ਕਿਹਾ ਕਿ ਰੈਲੀ ‘ਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ‘ਵਿਰੋਧੀ ਸੱਤਾ ਲਈ ਲੜ ਰਹੇ ਹਨ ਅਤੇ ਅਸੀਂ ਲੋਕਾਂ ਲਈ’ ਲਿਹਾਜ਼ਾ 2027 ‘ਚ ਮੁੜ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸਾਹਿਬ ਜੇਕਰ ਤੁਹਾਡੀ ਸਰਕਾਰ ਨੇ ਲੋਕ ਹਿੱਤ ‘ਚ ਵਧੀਆ ਕੰਮ ਕੀਤੇ ਹੁੰਦੇ ਤਾਂ ਸੂਬੇ ‘ਚ ਜੰਗਲ ਰਾਜ ਨਾ ਹੁੰਦਾ। ਇਸ ਤੋਂ ਇਲਾਵਾ ਤੁਹਾਨੂੰ ਚੋਣਾਂ ਨੇੜੇ ਆ ਕੇ ਅਜਿਹੀਆਂ ਲੋਕ ਮਿਲਣੀਆਂ ਕਰਨ ਦੀ ਵੀ ਲੋੜ ਨਹੀਂ ਪੈਣੀ ਸੀ। ਉਨ੍ਹਾਂ ਕਿਹਾ ਕਿ ਤੁਹਾਡੀ ਸਰਕਾਰ 2027 ‘ਚ ਸੱਤਾ ਹਥਿਆਉਣ ਲਈ ਮਾਵਾਂ-ਧੀਆਂ ਸਤਿਕਾਰਯੋਗ ਯੋਜਨਾ ਤਹਿਤ 1500 ਰੁ., ਮੁੱਖ ਮੰਤਰੀ ਰਸੋਈ ਕਿੱਟਾਂ, 10 ਲੱਖ ਰੁ. ਦਾ ਸਿਹਤ ਬੀਮਾ ਆਦਿ ਦੇ ਰੂਪ ‘ਚ ਜਨਤਾ ਨੂੰ ਲਾਲਚ ਦੇ ਰਹੇ ਹੋ, ਪਰ ਹੁਣ ਤੁਸੀਂ ਕੁਝ ਵੀ ਕਰ ਲਓ, ਪੰਜਾਬ ਦੀ ਜਨਤਾ ਤੁਹਾਨੂੰ ਮੂੰਹ ਨਹੀਂ ਲਗਾਏਗੀ।
Ad Position 22
No active advertisement
ਪਿਛਲੀ ਖ਼ਬਰ ਲੋਕ ਭਲਾਈ ਪਾਰਟੀ ਦੇ ਆਗੂਆਂ ਨੇ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਦਾ ਹਾਲ - ਚਾਲ ਜਾਣਿਆ ਅਗਲੀ ਖ਼ਬਰ ਜਾਅਲੀ ਦਸਤਾਵੇਜ਼ ਤਿਆਰ ਕਰਕੇ ਜ਼ਮੀਨ ਹੜੱਪਣ ਦੇ ਮਾਮਲੇ ’ ਚ ਇਕ ਮੁਲਜ਼ਮ ਗ੍ਰਿਫ਼ਤਾਰ
Ad Position 24