03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਮਲੋਆ ’ ਚ 19.95 ਗ੍ਰਾਮ ਹੈਰੋਇਨ ਸਮੇਤ 2 ਨੌਜਵਾਨ ਕਾਬੂ

ਚੰਡੀਗੜ੍ਹ, 3 ਸਤੰਬਰ (ਕਪਿਲ ਵਧਵਾ)- ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਥਾਣਾ ਮਲੋਆ ਪੁਲਿਸ ਨੇ ਦੋ ਨੌਜਵਾਨਾਂ ਨੂੰ 19. 95 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ।

Ad Position 21
repet_subhas-goyals [Copy P29]
ਚੰਡੀਗੜ੍ਹ ਦੇ ਥਾਣਾ ਮਲੋਆ ਦੀ ਪੁਲਿਸ ਵਲੋਂ ਹੈਰੋਇਨ ਸਮੇਤ ਗ੍ਰਿਫ਼ਤਾਰ ਦੋਨੋਂ ਮੁਲਜ਼ਮ ਪੁਲਿਸ ਹਿਰਾਸਤ ਦੌਰਾਨ। ਤਸਵੀਰ ਗੁਰਿੰਦਰ ਸਿੰਘ 04-09-2026
ਚੰਡੀਗੜ੍ਹ, 3 ਸਤੰਬਰ (ਕਪਿਲ ਵਧਵਾ)- ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਥਾਣਾ ਮਲੋਆ ਪੁਲਿਸ ਨੇ ਦੋ ਨੌਜਵਾਨਾਂ ਨੂੰ 19.95 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਬਾਦਲ (18) ਵਾਸੀ ਈ.ਡਬਲਿਊ.ਐੱਸ. ਕਾਲੋਨੀ, ਮਲੋਆ ਅਤੇ ਰਾਹੁਲ (19) ਵਾਸੀ ਪਿੰਡ ਗੰਗੇਸਰ, ਸੋਨੀਪਤ (ਹਰਿਆਣਾ) ਵਜੋਂ ਹੋਈ ਹੈ। ਚੰਡੀਗੜ੍ਹ ਪੁਲਿਸ ਅਨੁਸਾਰ 2 ਸਤੰਬਰ ਨੂੰ ਏ.ਐੱਸ.ਆਈ ਰੋਹਨ ਕੁਮਾਰ ਤਿਆਗੀ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਦੋਵਾਂ ਨੂੰ ਕਾਬੂ ਕੀਤਾ। ਤਲਾਸ਼ੀ ਦੌਰਾਨ ਬਾਦਲ ਕੋਲੋਂ 12.22 ਗ੍ਰਾਮ ਅਤੇ ਰਾਹੁਲ ਕੋਲੋਂ 7.73 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਅਨੁਸਾਰ ਪਲਾਸਟਿਕ ਸਮੇਤ ਬਰਾਮਦਗੀ ਦਾ ਵਜ਼ਨ ਕ੍ਰਮਵਾਰ 12.57 ਗ੍ਰਾਮ ਅਤੇ 8.08 ਗ੍ਰਾਮ ਸੀ। ਇਸ ਸਬੰਧੀ ਥਾਣਾ ਮਲੋਆ ਵਿਖੇ 3 ਸਤੰਬਰ ਨੂੰ ਐਨ.ਡੀ.ਪੀ.ਐੱਸ. ਐਕਟ ਦੀ ਧਾਰਾ 21 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਮੁਤਾਬਿਕ ਦੋਵਾਂ ਮੁਲਜ਼ਮਾਂ ਦਾ ਪਹਿਲਾਂ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
Ad Position 22
No active advertisement
ਪਿਛਲੀ ਖ਼ਬਰ ਕਿਸੇ ਸਿਆਸੀ ਪਾਰਟੀ ਨਾਲ ਨਹੀਂ ਬਲਕਿ ਲੋਕਾਂ ਦੇ ਗਠਬੰਧਨ ਨਾਲ ਲੜਾਂਗੇ ਪੰਜਾਬ ਦੀਆਂ ਚੋਣਾ-ਨਾਇਬ ਸਿੰਘ ਸੈਣੀ ਅਗਲੀ ਖ਼ਬਰ ਸਫ਼ਾਈ ’ ਚ ਕਿਹੜਾ ਵਾਰਡ ਮਾਰੇਗਾ ਬਾਜ਼ੀ , 2 ਅਕਤੂਬਰ ਨੂੰ ਹੋਵੇਗਾ ਫ਼ੈਸਲਾ ਰਾਜਪਾਲ ਕਟਾਰੀਆ ਨੇ ‘ਸਵੱਛ ਵਾਰਡ ਰੈਂਕਿੰਗ-202...
Ad Position 24